IMG-LOGO
ਹੋਮ ਪੰਜਾਬ : ਸੜਕ ਹਾਦਸੇ ਵਿਚ ਕਾਰ ਦਾ ਹੋਇਆ ਨੁਕਸਾਨ, ਮਾਮਲਾ ਦਰਜ

ਸੜਕ ਹਾਦਸੇ ਵਿਚ ਕਾਰ ਦਾ ਹੋਇਆ ਨੁਕਸਾਨ, ਮਾਮਲਾ ਦਰਜ

Admin user - Jan 14, 2022 02:03 AM
IMG


ਫਿਰੋਜ਼ਪੁਰ: 14 ਜਨਵਰੀ (ਵਿਸ਼ਵਜੀਤ ਿਸੰਘ ਥਿੰਦ) ਫਿਰੋਜ਼ਪੁਰ ਦੇ ਪਿੰਡ ਸ਼ੇਰਖਾਂ ਵਾਲਾ ਮੋੜ, ਨਾਜ਼ੂ ਸ਼ਾਹ ਮਿਸ਼ਰੀਵਾਲਾ ਕੋਲ ਹੋਏ ਸੜਕ ਹਾਦਸੇ ਵਿਚ ਇਕ ਕਾਰ ਦਾ ਨੁਕਸਾਨ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਅਣਪਛਾਤੇ ਟਰਾਲਾ ਚਾਲਕ ਖਿਲਾਫ 279, 283, 427 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਰਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਫਿਰੋਜ਼ਸ਼ਾਹ ਨੇ ਦੱਸਿਆ ਕਿ ਉਹ ਆਪਣੀ ਕਾਰ ਕਰੇਟਾ ਨੰਬਰ ਪੀਬੀ 05 ਏਐੱਮ 7694 ’ਤੇ ਆ ਰਿਹਾ ਸੀ ਤੇ ਪਿੰਡ ਨਾਜ਼ੂ ਸ਼ਾਹ ਮਿਸ਼ਰੀ ਵਾਲਾ ਮੁੜਣ ਲੱਗਾ ਤਾਂ ਪਿੱਛੋਂ ਆ ਰਹੇ ਘੋੜੇ ਟਰਾਲੇ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਸ ਦੀ ਕਰੇਟਾ ਕਾਰ ਅੱਗੇ ਖੜੀ ਫਾਰਚੂਨਰ ਗੱਡੀ ਨੰਬਰ ਪੀਬੀ 05 ਏਏ 7777 ਨਾਲ ਜਾ ਟਕਰਾਈ, ਜਿਸ ਨਾਲ ਉਸ ਦੀ ਗੱਡੀ ਕਰੇਟਾ ਤੇ ਫਾਰਚੂਨਰ ਗੱਡੀ ਦਾ ਨੁਕਸਾਨ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕਰਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਤਾਤੇ ਘੋੜਾ ਟਰਾਲੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.