IMG-LOGO
ਹੋਮ ਰਾਸ਼ਟਰੀ: ਮਾਤਾ ਸ੍ਰੀ ਵੈਸ਼ਣੋ ਦੇਵੀ ਮੰਦਰ ਨੇੜੇ ਜ਼ਮੀਨ ਖਿਸਕਣ ਕਾਰਨ ਇਕੋ...

ਮਾਤਾ ਸ੍ਰੀ ਵੈਸ਼ਣੋ ਦੇਵੀ ਮੰਦਰ ਨੇੜੇ ਜ਼ਮੀਨ ਖਿਸਕਣ ਕਾਰਨ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Admin user - Aug 29, 2025 11:47 AM
IMG

ਚਵਿੰਡਾ ਦੇਵੀ, 29 ਅਗਸਤ : ਪਿਛਲੇ ਦਿਨੀਂ ਮਾਤਾ ਸ੍ਰੀ ਵੈਸ਼ਣੋ ਦੇਵੀ ਮੰਦਰ ਨੇੜੇ ਜ਼ਮੀਨ ਖਿਸਕਣ ਦੀ ਹੋਈ ਦਰਦਨਾਕ ਘਟਨਾ ਵਿਚ ਮਜੀਠਾ ਹਲਕੇ ਦੇ ਪਿੰਡ ਪਤਾਲਪੁਰੀ ਦੇ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਪਰਿਵਾਰਕ ਮੈਂਬਰ ਪ੍ਰਦੀਪ ਕੁਮਾਰ ਦੇ ਅਨੁਸਾਰ ਮਜੀਠਾ ਹਲਕੇ ਵਿਚ ਪੈਂਦੇ ਪਿੰਡ ਪਤਾਲਪੁਰੀ ਤੋਂ ਮਾਤਾ ਸ੍ਰੀ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਟ੍ਰੇਨ ਰਾਹੀਂ ਰਾਮ ਸ਼ਰਨ ਪੁੱਤਰ ਬਲਰਾਜ ਉਮਰ ਕਰੀਬ 37 ਸਾਲ, ਮਮਤਾ ਦੇਵੀ ਪਤਨੀ ਰਾਮ ਸ਼ਰਨ ਉਮਰ ਕਰੀਬ 35 ਸਾਲ, ਰਾਜ ਪੁੱਤਰ ਰਾਮ ਸ਼ਰਨ ਉਮਰ ਕਰੀਬ 12 ਸਾਲ, ਕ੍ਰਿਸ਼ਨ ਪੁੱਤਰ ਰਾਮ ਸ਼ਰਨ ਉਮਰ ਕਰੀਬ 10 ਸਾਲ (4 ਜੀਅ) ਗਏ ਸਨ। ਇਨ੍ਹਾਂ ਵਿਚੋਂ ਤਿੰਨ ਜੀਆਂ ਦੀ ਮੌਤ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ। ਇਸ ਭਿਆਨਕ ਹਾਦਸੇ ਵਿਚ 12 ਸਾਲ ਦਾ ਰਾਜ ਪੁੱਤਰ ਰਾਮ ਸ਼ਰਨ ਬਚ ਗਿਆ ਹੈ। ਬਾਕੀ ਤਿੰਨਾਂ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਕਰ ਦਿੱਤੇ ਗਏ ਹਨ। ਇਸ ਹਾਦਸੇ ਦੀ ਸੂਚਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.