ਤਾਜਾ ਖਬਰਾਂ
ਮੁਹੰਮਦ ਇਸਮਾਈਲ ਏਸ਼ੀਆ
ਗੁਰੂ ਹਰਸਹਾਏ / ਫ਼ਿਰੋਜ਼ਪੁਰ 20 ਫਰਵਰੀ , ਆਪਣਾ ਮਨਪਸੰਦ ਆਗੂ ਨੂੰ ਚੁਣ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜਣ ਲਈ ਵੋਟਰਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।
ਇਨ੍ਹਾਂ ਚੋਣਾਂ ਵਿੱਚ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ।
ਪਿੰਡ ਵਾਸਲ ਮੋਹਨ ਕੇ ਗੋਲੂ ਕਾ ਮੋਡ਼ ਵਿਖੇ ਸਭ ਤੋਂ ਪਹਿਲਾਂ ਨੌਜਵਾਨ ਸ਼ੁਭਕਰਨ, ਅਮਨ,ਹਰੀਸ਼ ਥਿੰਦ , ਰੋਹਿਤ ਪੰਧੂ ਰਵਨੀਤ ਪਵਨ ਅਭਿਸ਼ੇਕ, ਜਤਿੰਦਰ ਭੋਂਦੂ ਨੇ ਵੋਟ ਪਾਈ ਤਾਂ ਪ੍ਰਜਾਈਡਿੰਗ ਅਫ਼ਸਰ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਜਾਰੀ ਕੀਤੇ ਗਏ ।
ਹਲਕੇ ਦਾ ਜਾਇਜ਼ਾ ਲੈ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਗੁਰੂਹਰਸਾਏ ਹਲਕੇ ਤੋਂ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਵੀ ਇਸ ਸਥਾਨ ਤੇ ਪੁੱਜੇ ਤਾਂ ਉਨ੍ਹਾਂ ਦੇ ਵਰਕਰਾਂ ਨੇ ਉਤਸ਼ਾਹ ਨਾਲ ਉਨ੍ਹਾਂ ਨਾਲ ਤਸਵੀਰਾਂ ਕਰਵਾਈਆਂ ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਤੋਂ ਇਲਾਵਾ ਪੰਜਾਬ ਭਰ ਵਿੱਚ ਵੱਡੀ ਲੀਡ ਨਾਲ ਜਿੱਤਾਂ ਦਰਜ ਕਰ ਕੇ ਆਪਣੀ ਸਰਕਾਰ ਬਣਾਉਣ ਜਾ ਰਿਹਾ ਹੈ ।
Get all latest content delivered to your email a few times a month.