ਤਾਜਾ ਖਬਰਾਂ
ਮੁਹੰਮਦ ਇਸਮਾਈਲ ਏਸ਼ੀਆ
ਗੁਰੂ ਹਰਸਹਾਏ / ਫਿਰੋਜ਼ਪੁਰ 20 ਫ਼ਰਵਰੀ , ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਦੇ ਪਿੰਡ ਅਲੀ ਕੇ ਝੁੱਗੇ ਦਾ ਬੂਥ ਨੰਬਰ 23 ਉਸ ਵਕਤ ਚੋਣ ਕਮਿਸ਼ਨ ਅਤੇ ਹੋਰ ਸਬੰਧਤ ਧਿਰਾਂ ਦੇ ਧਿਆਨ ਵਿਚ ਆ ਗਿਆ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਨੇ ਟਵੀਟ ਕਰ ਕੇ ਬੂਥ ਕੈਪਚਰਿੰਗ ਕਰਨ ਦੇ ਦੋਸ਼ ਲਗਾਏ ।
ਰਾਘਵ ਚੱਢਾ ਟਵੀਟ ਕਰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬੂਥ ਅੰਦਰ ਘੁਸ ਗਏ ।
ਉਨ੍ਹਾਂ ਐੱਨ ਆਰ ਆਈ ਵੋਟਰਾਂ ਦੀਆਂ ਵੋਟਾਂ ਪਾਉਣ ਲਈ ਪ੍ਰਜ਼ੈਡਿੰਗ ਅਫਸਰ ਨੂੰ ਕਿਹਾ ।
ਇਸ ਤੋਂ ਬਾਅਦ ਅਲੀ ਕੇ ਝੁੱਗੇ ਪੋਲਿੰਗ ਬੂਥ ਉਪਰ ਭਾਰੀ ਸੁਰੱਖਿਆ ਫੋਰਸਾਂ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਤੋਂ ਇਲਾਵਾ ਮੀਡੀਆ ਪਰਸਨ ਵੀ ਪੁੱਜੇ ।
ਇਸ ਸੰਬੰਧੀ ਜਦੋਂ " ਬੋਲਦਾ ਪੰਜਾਬ " ਮੀਡੀਆ ਗਰੁੱਪ ਦੀ ਟੀਮ ਪੁੱਜੀ ।
ਤਾਂ ਵੋਟਾਂ ਅਮਨ ਅਮਾਨ ਨਾਲ ਪਾਈਆਂ ਜਾ ਰਹੀਆਂ ਸੀ ।
ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਖਦਸ਼ਾ ਪ੍ਰਗਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਲੋਕ ਧੱਕੇਸ਼ਾਹੀ ਕਰ ਸਕਦੇ ਹਨ ।
ਪਿੰਡ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਵਰਕਰ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਅਜਿਹੀ ਕੋਈ ਗੱਲ ਨਹੀਂ ਹੋਈ ।
ਸ਼੍ਰੋਮਣੀ ਅਕਾਲੀ ਦਲ ਵੱਲ ਲੋਕਾਂ ਦਾ ਭਾਰੀ ਉਤਸ਼ਾਹ ਦੇ ਕੇ ਆਮ ਆਦਮੀ ਪਾਰਟੀ ਵਾਲੇ ਮਾਹੌਲ ਖ਼ਰਾਬ ਕਰਨ ਲਈ ਅਜਿਹੀਆਂ ਅਫਵਾਹਾਂ ਉਡਾ ਰਹੇ ਹਨ ।
ਦੱਸਣਯੋਗ ਹੈ ਕਿ ਇਸ ਛੋਟੇ ਜਿਹੇ ਪਿੰਡ ਅੰਦਰ 496 ਵੋਟਰ ਹਨ ।
ਇਹਨਾਂ ਵੋਟਰਾਂ ਵਿੱਚੋਂ ਕੁੱਝ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਕਾਰਨ ਪੰਜਾਬ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਗਏ ਹੋਏ ਹਨ ਅਤੇ ਕੁਝ ਕੁ ਵੋਟਰ ਐੱਨ ਆਰ ਆਈ ਵੀ ਹਨ ।
ਇਸ ਸੰਬੰਧੀ ਐੱਸ ਡੀ ਐੱਮ ਕਮ ਰਿਟਰਨਿੰਗ ਅਫਸਰ ਬਬਨਦੀਪ ਸਿੰਘ ਵਾਲੀਆ ਨੇ ਕਿਹਾ ਕਿ ਇਕੱਲਾ ਬੂਥ ਨੰਬਰ 23 ਹੀ ਨਹੀਂ ਬਲਕਿ ਪੂਰੇ ਵਿਧਾਨ ਸਭਾ ਹਲਕੇ ਅੰਦਰ ਅਮਨ ਅਮਾਨ ਅਤੇ ਬਗੈਰ ਕਿਸੇ ਡਰ ਦਬਾਅ ਤੋਂ ਵੋਟਾਂ ਪੋਲ ਕਰਵਾਉਣ ਲਈ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੋਇਆ ਹੈ ।
Get all latest content delivered to your email a few times a month.