ਤਾਜਾ ਖਬਰਾਂ
ਵਿਸ਼ਵਜੀਤ ਸਿੰਘ ਥਿੰਦ
ਫ਼ਿਰੋਜ਼ਪੁਰ 17 ਫ਼ਰਵਰੀ , ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਅਧੀਨ ਪਾਰਟੀ ਤੋਂ ਬਾਹਰ ਰਸਤਾ ਦਿਖਾਇਆ ਗਿਆ ਹੈ ।
ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਅਤੇ ਚੰਡੀਗੜ੍ਹ ਹਰੀਸ਼ ਚੌਧਰੀ ਇਸ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਡਿਸਪਲੈਨਰੀ ਕਮੇਟੀ ਨੇ ਇਹ ਪਾਇਆ ਹੈ ਕਿ ਇਹ ਐਮ ਐਲ ਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਉਤਾਰੇ ਗਏ ਉਮੀਦਵਾਰ ਆਸ਼ੂ ਬਾਂਗੜ ਵਿਰੁੱਧ ਲਗਾਤਾਰ ਕਾਰਵਾਈਆਂ ਕਰਦੇ ਦੇਖੇ ਗਏ ਹਨ ।
ਇਸ ਲਈ ਸਤਿਕਾਰ ਕੌਰ ਗਹਿਰੀ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਵਿੱਚ ਬਾਹਰ ਕੱਢਿਆ ਜਾਂਦਾ ਹੈ ।
Get all latest content delivered to your email a few times a month.