IMG-LOGO
ਹੋਮ ਪੰਜਾਬ : ਬਾਰਡਰ ਪੱਟੀ ਤੋਂ ਸੁਖਬੀਰ ਬਾਦਲ ਨੂੰ ਮਿਲੀ ਵੱਡੀ ਹਮਾਇਤ

ਬਾਰਡਰ ਪੱਟੀ ਤੋਂ ਸੁਖਬੀਰ ਬਾਦਲ ਨੂੰ ਮਿਲੀ ਵੱਡੀ ਹਮਾਇਤ

Admin user - Feb 18, 2022 10:12 AM
IMG

 ਪਵਨ ਕੰਬੋਜ , ਸ਼ਬਦੀਸ਼ ਥਿੰਦ 
ਜਲਾਲਾਬਾਦ.17 ਫਰਵਰੀ .ਸਰਹੱਦੀ ਪੱਟੀ ਤੇ ਸੁਖਬੀਰ ਸਿੰਘ ਬਾਦਲ ਦੇ ਚੋਣ ਮੁਹਿੰਮ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਸ ਵੇਲੇ ਵੱਡੀ ਹਮਾਇਤ ਹਾਸਲ ਹੋਈ  ਜਦੋਂ ਹਲਕੇ ਦੇ ਦਰਜਨਾਂ ਪਿੰਡਾਂ ਵਿਚੋਂ ਕਈ ਪਰਿਵਾਰ ਮੋਹਤਬਰ ਸ਼ਖ਼ਸੀਅਤਾਂ ਅਤੇ ਪੰਚਾਇਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋ ਗਏ .ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਇਨ੍ਹਾਂ ਪਰਿਵਾਰਾਂ ਨੂੰ ਆਪ ਪਹੁੰਚ ਕੇ  ਸਿਰੋਪਾ ਪਾ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਕੀਤਾ .ਇਸ ਮੌਕੇ ਹਲਕਾ ਇੰਚਾਰਜ ਨੇ ਕਿਹਾ  ਸ਼੍ਰੋਮਣੀ ਅਕਾਲੀ ਦਲ ਚ ਆਸ ਤੇ ਉਮੀਦ ਲੈ ਕੇ ਆਏ ਪਰਿਵਾਰਾਂ ਨੂੰ ਨਿਰਾਸ਼ ਨਹੀਂ ਹੋਣਾ ਪਵੇਗਾ ਪੰਜਾਬ ਵਿੱਚ ਸਰਕਾਰ ਬਣਦਿਆਂ ਪਹਿਲ ਦੇ ਅਧਾਰ ਤੇ ਹਲਕੇ ਦੀਆਂ ਸਮੱਸਿਆਵਾਂ ਦੂਰ ਕਰਾਂਗੇ .ਉਨ੍ਹਾਂ ਕਿਹਾ ਸ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਤੇਰਾਂ ਨੁਕਾਤੀ ਏਜੰਡੇ ਚ ਹਰੇਕ ਵਰਗ ਲਈ ਵੱਡੀਆਂ ਸਹੂਲਤਾਂ ਦੇਣ ਦਾ ਅੈਲਾਨ ਕੀਤਾ ਹੈ ਜਿਸ ਨੂੰ ਹਰੇਕ ਵਰਗ ਪਸੰਦ ਵੀ ਕਰ ਰਿਹਾ ਹੈ   ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਹੁਣ ਸ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਦਾ ਮੁੱਲ ਉਨ੍ਹਾਂ ਨੂੰ ਵੋਟਾਂ ਪਾ ਕੇ ਮੋੜੀੇਏ.ਇਸ ਮੌਕੇ ਮਾਸਟਰ ਬਲਵਿੰਦਰ ਸਿੰਘ ਗੁਰਾਇਆ . ਮੱਖਣ ਸਿੰਘ ਸਾਬਕਾ ਸਰਪੰਚ  ਸੁਰਜੀਤ ਸਿੰਘ ਸਾਬਕਾ ਸਰਪੰਚ  ਸੰਜੀਵ ਕੁਮਾਰ ਸਾਬਕਾ ਸਰਪੰਚ  ਪਰਮਜੀਤ ਮੋਕਲ  ਜਸਪਾਲ ਸਿੰਘ ਜੱਸਾ  ਰਣਜੋਧ ਸਿੰਘ ਵੀ ਮੌਜੂਦ ਸੀ

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.