IMG-LOGO
ਹੋਮ ਰਾਸ਼ਟਰੀ: ਸਾਨ੍ਹ ਦਾ ਆਤੰਕ ! ਬਾਈਕ ਸਮੇਤ ਪਟਕ-ਪਟਕ ਕੇ ਮਾਰਿਆ ਨੌਜਵਾਨ,...

ਸਾਨ੍ਹ ਦਾ ਆਤੰਕ ! ਬਾਈਕ ਸਮੇਤ ਪਟਕ-ਪਟਕ ਕੇ ਮਾਰਿਆ ਨੌਜਵਾਨ, ਚਾਹ ਮਹੀਨੇ ਪਹਿਲਾਂ ਹੋਇਆ ਸੀ ਵਿਆਹ

Admin user - Aug 06, 2025 03:23 PM
IMG

ਕਾਨਪੁਰ, 6 ਅਗਸਤ : ਕਾਨਪੁਰ ਸ਼ਹਿਰ 'ਚ ਬੇਸਹਾਰਾ ਜਾਨਵਰਾਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਆਏ ਦਿਨ ਉਹ ਕਿਸੇ ਨਾ ਕਿਸੇ ਦੀ ਜਾਨ ਲੈ ਰਹੇ ਹਨ। ਬਿਠੂਰ ਥਾਨਾ ਖੇਤਰ 'ਚ ਮੰਗਲਵਾਰ ਰਾਤ ਇਕ ਨੌਜਵਾਨ ਜੋ ਬਾਈਕ 'ਤੇ ਘਰ ਵਾਪਸ ਆ ਰਿਹਾ ਸੀ, ਨੂੰ ਇਕ ਸਾਨ੍ਹ ਨੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਉੱਥੋਂ ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦੇ ਕੇ ਨੇੜੇ ਦੇ ਨਿੱਜੀ ਹਸਪਤਾਲ 'ਚ ਨੌਜਵਾਨ ਨੂੰ ਦਾਖ਼ਲ ਕਰਵਾਇਆ, ਜਿੱਥੇ ਬੁੱਧਵਾਰ ਸਵੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬਿਠੂਰ ਥਾਣਾ ਖੇਤਰ ਦੇ ਦਵਾਰਿਕਾਗੰਜ ਨਿਵਾਸੀ 25 ਸਾਲਾ ਅੰਕਿਤ ਕਾਰ ਚਲਾਉਂਦਾ ਸੀ, ਦੇ ਪਰਿਵਾਰ 'ਚ ਉਸ ਦੀ ਪਤਨੀ ਅਰਚਨਾ, ਮਾਂ ਚਮੇਲੀ ਦੇਵੀ, ਭਰਾ ਅਜੈ, ਅਸ਼ੋਕ ਤੇ ਛੋਟੂ ਹਨ। ਚਾਰ ਮਹੀਨੇ ਪਹਿਲਾਂ ਹੀ ਅੰਕਿਤ ਦੀ ਲਖੀਮਪੁਰ ਖੀਰੀ ਨਿਵਾਸੀ ਅਰਚਨਾ ਨਾਲ ਵਿਆਹ ਹੋਇਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਰਾਤ ਸਮੇਂ ਬਾਈਕ 'ਤੇ ਬੈਰਾਜ ਮਾਰਗ ਤੋਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ, ਹੋਟਲ ਇਟਰਨਿਟੀ ਸਾਹਮਣੇ ਅਚਾਨਕ ਇਕ ਸਾਨ੍ਹ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਬਾਈਕ ਸਮੇਤ ਉੱਡ ਕੇ ਦੂਰ ਜਾ ਡਿੱਗਾ। ਜਿਸ ਕਾਰਨ ਉਸ ਦਾ ਹੈਲਮੇਟ ਵੀ ਸਿਰ ਤੋਂ ਬਾਹਰ ਨਿਕਲ ਗਿਆ ਸੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.