IMG-LOGO
ਹੋਮ ਰਾਸ਼ਟਰੀ: ਮਿਜ਼ਾਈਲ, ਡਰੋਨ ਤੇ ਬ੍ਰਹਮੋਸ. 67000 ਕਰੋੜ ਰੁਪਏ ਦੇ ਰੱਖਿਆ ਸੌਦੇ...

ਮਿਜ਼ਾਈਲ, ਡਰੋਨ ਤੇ ਬ੍ਰਹਮੋਸ. 67000 ਕਰੋੜ ਰੁਪਏ ਦੇ ਰੱਖਿਆ ਸੌਦੇ ਨੂੰ ਮਨਜ਼ੂਰੀ

Admin user - Aug 06, 2025 11:06 AM
IMG

ਨਵੀਂ ਦਿੱਲੀ, 6 ਅਗਸਤ : ਰੱਖਿਆ ਖ਼ਰੀਦ ਕੌਂਸਲ (ਡੀਏਸੀ) ਨੇ ਤਿੰਨਾਂ ਫ਼ੌਜਾਂ ਦੀ ਫ਼ੌਜੀ ਆਪ੍ਰੇਸ਼ਨ ਸਮਰੱਥਾ ਵਿਚ ਵਾਧਾ ਕਰਨ ਲਈ ਲਗਪਗ 67 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਉਪਕਰਨਾਂ-ਹਥਿਆਰਾਂ ਦੀ ਖ਼ਰੀਦ ਦੀ ਲੋੜ ਦੀ ਤਜਵੀਜ਼ ਨੂੰ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤਹਿਤ ਫ਼ੌਜ ਦੀ ਰਾਤ ਦੀ ਇਫੈਂਟਰੀ ਸਮਰੱਥਾ ਵਿਚ ਵਾਧਾ ਕਰਨ ਲਈ ਥਰਮਲ ਇਮੇਜਰ, ਜਲ ਸੈਨਾ ਲਈ ਬ੍ਰਹਿਮੋਸ ਫਾਇਰ ਕੰਟਰੋਲ ਸਿਸਟਮ ਤੇ ਲਾਂਚਰ ਤੋਂ ਲੈ ਕੇ ਬਰਾਕ-1 ਪੁਆਇੰਟ ਡਿਫੈਂਸ ਮਿਜ਼ਾਈਲ ਸਿਸਟਮ ਨੂੰ ਅੱਪਡੇਟ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਸਰਹੱਦੀ ਪਹਾੜੀ ਇਲਾਕਿਆਂ ’ਚ ਹਵਾਈ ਫ਼ੌਜ ਦੇ ਏਅਰ ਡਿਫੈਂਸ ਨੂੰ ਮਜ਼ਬੂਤ ਕਰਨ ਲਈ ਰਡਾਰ ਖ਼ਰੀਦਣ ਦੀ ਤਜਵੀਜ਼ ਵੀ ਸ਼ਾਮਲ ਹੈ। ਇਸ ਦੇ ਨਾਲ ਯੁੱਧ ਦੇ ਬਦਲਦੇ ਪੱਖਾਂ ਦੇ ਮੱਦੇਨਜ਼ਰ ਤਿੰਨਾਂ ਫ਼ੌਜਾਂ ਲਈ ਦਰਮਿਆਨੀ ਉਚਾਈ ਵਾਲੇ ਲੰਬੀ ਦੂਰੀ ਦੇ (ਐੱਮਏਐੱਲਈ) ਰਿਮੋਟਲੀ ਪਾਇਲਟਡ ਏਅਰਕ੍ਰਾਫਟ (ਆਰਪੀਏ) ਦੀ ਖ਼ਰੀਦ ਵੀ ਕੀਤੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ’ਚ ਡੀਏਸੀ ਦੀ ਮੰਗਲਵਾਰ ਨੂੰ ਹੋਈ ਮੀਟਿੰਗ ਵਿਚ ਫ਼ੌਜਾਂ ਲਈ ਇਨ੍ਹਾਂ ਰੱਖਿਆ ਉਪਕਰਨਾਂ ਤੇ ਹਥਿਆਰਾਂ ਦੀ ਖ਼ਰੀਦ ਦੀ ਲੋੜ ਦੇ 67 ਹਜ਼ਾਰ ਕਰੋੜ ਰੁਪਏ ਦੀਆਂ ਵੱਖ-ਵੱਖ ਤਜਵੀਜ਼ਾਂ ਨੂੰ ਮਨਜ਼ੂਰੀ ਦਿੱਤੀ ਗਈ। ਰੱਖਿਆ ਮੰਤਰਾਲੇ ਮੁਤਾਬਕ, ਇਸ ਵਿਚ ਫੌਜ ਲਈ ਥਰਮਲ ਇਮੇਜਰ-ਆਧਾਰਤ ਡਰਾਈਵਰ ਨਾਈਟ ਸਾਈਟ ਦੀ ਖ਼ਰੀਦ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਫ਼ੌਜ ਦੇ ਬੀਐੱਮਪੀ ਦੀ ਰਾਤ ਵੇਲੇ ਡਰਾਈਵਿੰਗ ਸਮਰੱਥਾ ਵਿਚ ਵਾਧਾ ਹੋਵੇਗਾ ਤੇ ਮੈਕੈਨਾਈਜ਼ਡ ਇਫੈਂਟਰੀ ਨੂੰ ਬਿਹਤਰ ਗਤੀਸ਼ੀਲਤਾ ਮਿਲੇਗੀ। ਹਵਾਈ ਫ਼ੌਜ ਲਈ ਪਹਾੜੀ ਰਡਾਰਾਂ ਦੀ ਖ਼ਰੀਦ ਨਾਲ ਪਹਾੜੀ ਇਲਾਕੇ ’ਚ ਸਰਹੱਦ ਦੇ ਨਾਲ-ਨਾਲ ਹਵਾਈ ਨਿਗਰਾਨੀ ਸਮਰੱਥਾ ਵਿਚ ਵਾਧਾ ਹੋਵੇਗਾ। ਪੂਰਬੀ ਲੱਦਾਖ ਵਿਚ ਚੀਨ ਨਾਲ ਲੱਗਦੀ ਸਰਹੱਦ ’ਤੇ ਹਵਾਈ ਫ਼ੌਜ ਦੀ ਨਿਗਰਾਨੀ ਸਮਰੱਥਾ ਨੂੰ ਮਜ਼ਬੂਤ ਕਰਨ ਵਿਚ ਇਸ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਇਸ ਦੇ ਨਾਲ ਏਕੀਕ੍ਰਿਤ ਹਵਾਈ ਕਮਾਂਡ ਤੇ ਕੰਟਰੋਲ ਸਿਸਟਮ ਦੇ ਨਾਲ ਏਕੀਕਰਨ ਲਈ ਸਮਰੱਥ ਸਪਾਈਡਰ ਸਿਸਟਮ ਨੂੰ ਅੱਪਡੇਟ ਕਰਨ ਨਾਲ ਹਵਾਈ ਰੱਖਿਆ ਸਮਰੱਥਾ ਵਿਚ ਵਾਧਾ ਹੋਵੇਗਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.