ਤਾਜਾ ਖਬਰਾਂ
ਬੁਰਹਾਪੁਰ, , 3 ਅਗਸਤ : ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਨਾਵਰਾ ਪਿੰਡ ’ਚ ਮੁਸਲਮਾਨ ਲੜਕੇ ਨੇ ਇਸਲਾਮ ਸਵੀਕਾਰ ਕਰ ਕੇ ਨਿਕਾਹ ਨਾ ਕਰਨ ’ਤੇ ਅਨੁਸੂਚਿਤ ਜਾਤੀ ਦੀ ਤਲਾਕਸ਼ੁਦਾ ਮਹਿਲਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮੁਲਜ਼ਮ ਸ਼ੇਖ਼ ਰਈਸ ਚਾਕੂ ਲਹਿਰਾਉਂਦਾ ਹੋਇਆ ਮਹਿਲਾ ਦੇ ਘਰ ’ਚ ਦਾਖ਼ਲ ਹੋਇਆ ਤੇ ਉਸਦਾ ਗਲ਼ਾ ਵੱਢ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਘਟਨਾ ਦੇ ਕੁਝ ਸਮੇਂ ਬਾਅਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਖ਼ਿਲਾਫ਼ ਹੱਤਿਆ ਤੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ (ਜ਼ੁਲਮ ਰੋਕੂ) ਐਕਟ ਬਾਵ ਐਟ੍ਰੋਸਿਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸਪੀ ਦੇਵੇਂਦਰ ਪਾਟੀਦਾਰ ਅਨੁਸਾਰ, ਘਟਨਾ ਸ਼ੁੱਕਰਵਾਰ ਦੀ ਰਾਤ 11 ਵਜੇ ਦੀ ਹੈ। ਸ਼ੇਖ਼ ਰਈਸ ਵਿਆਹਿਆ ਹੋਇਆ ਹੈ ਤੇ ਉਸਦੇ ਤਿੰਨ ਬੱਚੇ ਵੀ ਹਨ। ਉਸਨੇ ਭਾਗਿਆਸ਼੍ਰੀ ਧਾਨੁਕ ਦੇ ਘਰ ਪਹੁੰਚ ਕੇ ਚਾਕੂ ਨਾਲ ਕਈ ਵਾਰ ਕੀਤੇ। ਲਹੂ-ਲੁਹਾਣ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਭਾਗਿਆਸ਼੍ਰੀ ਕੁਝ ਸਾਲ ਪਹਿਲਾਂ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਪੇਕੇ ਘਰ ਰਹਿ ਰਹੀ ਸੀ। ਭਾਗਿਆਸ਼੍ਰੀ ਦੀ ਭੈਣ ਸੁਭੱਦਰਾ ਨੇ ਦੱਸਿਆ ਕਿ ਰਈਸ ਪਿਛਲੇ ਕਾਫੀ ਸਮੇਂ ਤੋਂ ਉਸਦੀ ਭੈਣ ’ਤੇ ਇਸਲਾਮ ਸਵੀਕਾਰ ਕਰਨ ਤੇ ਨਿਕਾਹ ਕਰਨ ਦਾ ਦਬਾਅ ਬਣਾ ਰਿਹਾ ਸੀ। ਉਸਨੇ ਨੇਪਾਨਗਰ ਥਾਣੇ ’ਚ ਇਸਦੀ ਸ਼ਿਕਾਇਤ ਵੀ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਧਰ, ਘਟਨਾ ਦੇ ਵਿਰੋਧ ’ਚ ਹਿੰਦੂਵਾਦੀ ਸਮੂਹਾਂ ਨੇ ਬਾਜ਼ਾਰ ਬੰਦ ਕਰਵਾ ਦਿੱਤੇ। ਖੇਤਰ ’ਚ ਤਣਾਅ ਦੇ ਮੱਦੇਨਜ਼ਰ ਅਹਿਤਿਆਤ ਦੇ ਤੌਰ ’ਤੇ ਨੇਪਾਨਗਰ ਥਾਣੇ ’ਚ ਜ਼ਿਲ੍ਹਾ ਹੈੱਡਕੁਆਰਟਰ ਤੋਂ ਵਾਧੂ ਪੁਲਿਸ ਫੋਰਸ ਭੇਜੀ ਗਈ ਹੈ। ਹਿੰਦੂ ਜਾਗਰਣ ਮੰਚ ਦੇ ਨੇਤਾ ਨੇ ਦੋਸ਼ ਲਗਾਇਆ ਹੈ ਕਿ ਇਹ ਘਟਨਾ ਹਿੰਦੂਆਂ ’ਚ ਦਹਿਸ਼ਤ ਫੈਲਾਉਣ ਦੇ ਮੰਤਵ ਨਾਲ ਕੀਤੀ ਗਈ ਹੈ।
Get all latest content delivered to your email a few times a month.