IMG-LOGO
ਹੋਮ ਮਨੋਰੰਜਨ: ਪਰਵੀਨ ਬੌਬੀ : ਗਲੈਮਰ ਦੀ ਦੁਨੀਆ ਨਾਲ ਜੁੜੀ ਦੁਖਦਾਈ ਕਹਾਣੀ,...

ਪਰਵੀਨ ਬੌਬੀ : ਗਲੈਮਰ ਦੀ ਦੁਨੀਆ ਨਾਲ ਜੁੜੀ ਦੁਖਦਾਈ ਕਹਾਣੀ, ਮਹੇਸ਼ ਭੱਟ ਨੇ ਦੱਸਿਆ ਦਰਦਨਾਕ ਸੱਚ

Admin user - Jul 28, 2025 02:35 PM
IMG

ਨਈ ਦੁਨੀਆ, 28 ਜੁਲਾਈ : ਪਰਵੀਨ ਸੁਲਤਾਨ ਮੁਹੰਮਦ ਖਾਨ ਬੌਬੀ, ਜਿਨ੍ਹਾਂ ਨੂੰ ਦੁਨੀਆ ਪਰਵੀਨ ਬੌਬੀ ਦੇ ਨਾਂ ਨਾਲ ਜਾਣਦੀ ਹੈ, 70 ਦੇ ਦਹਾਕੇ ਦੀਆਂ ਸਭ ਤੋਂ ਗਲੈਮਰਸ ਤੇ ਬੋਲਡ ਅਭਿਨੇਤਰੀਆਂ 'ਚੋਂ ਇਕ ਸਨ। ਗੁਜਰਾਤ ਦੇ ਜੂਨਾਗੜ੍ਹ ਤੋਂ ਆਉਣ ਵਾਲੀ ਪਰਵੀਨ ਨੇ ਬਾਲੀਵੁੱਡ 'ਚ ਕਦਮ ਰੱਖਦੇ ਹੀ ਧਮਾਲ ਮਚਾ ਦਿੱਤੀ ਸੀ। ਉਨ੍ਹਾਂ ਦਾ ਸਟਾਈਲ, ਫੈਸ਼ਨ ਤੇ ਬੇਬਾਕ ਅਦਾਕਾਰੀ ਨੇ ਉਨ੍ਹਾਂ ਨੂੰ ਸੁਪਰਸਟਾਰ ਬਣਾ ਦਿੱਤਾ ਪਰ ਜਿਸ ਚਮਕ-ਦਮਕ ਨੇ ਉਨ੍ਹਾਂ ਨੂੰ ਸ਼ੋਹਰਤ ਦਿਵਾਈ, ਉਹੀ ਉਨ੍ਹਾਂ ਲਈ ਦਰਦ ਤੇ ਇਕੱਲੇਪਣ ਦਾ ਕਾਰਨ ਬਣ ਗਈ। ਰਿਪੋਰਟਾਂ ਅਨੁਸਾਰ, ਪਰਵੀਨ ਬੌਬੀ ਪੈਰਾਨੋਇਡ ਸਿਜ਼ੋਫ੍ਰੇਨੀਆ ਵਰਗੀ ਗੰਭੀਰ ਮਾਨਸਿਕ ਬਿਮਾਰੀ ਨਾਲ ਜੂਝ ਰਹੀ ਸਨ। ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਦਿਨ ਬਹੁਤ ਦਰਦਨਾਕ ਰਹੇ। ਮਸ਼ਹੂਰ ਫਿਲਮਮੇਕਰ ਮਹੇਸ਼ ਭੱਟ, ਜੋ ਕਦੇ ਪਰਵੀਨ ਦੇ ਨੇੜੇ ਰਹੇ ਸਨ, ਕਈ ਵਾਰੀ ਉਨ੍ਹਾਂ ਦੀ ਬਿਮਾਰੀ ਅਤੇ ਨਿੱਜੀ ਜੀਵਨ ਬਾਰੇ ਖੁੱਲ੍ਹ ਕੇ ਗੱਲ ਕਰ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਇਕ ਇੰਟਰਵਿਊ 'ਚ ਪਰਵੀਨ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਅਣਕਹੀਆਂ ਗੱਲਾਂ ਸਾਂਝੀਆਂ ਕੀਤੀਆਂ।

ਆਰਕ ਲਾਈਟਸ ਤੋਂ ਦੂਰੀ ਬਣਾ ਲੈਣੀ ਚਾਹੀਦੀ ਸੀ

ਮਹੇਸ਼ ਭੱਟ ਨੇ ਹਿਮਾਂਸ਼ੂ ਮਹਿਤਾ ਸ਼ੋਅ 'ਚ ਕਿਹਾ, "ਇਸ ਇੰਟਰਵਿਊ ਤੋਂ ਪਹਿਲਾਂ ਮੈਂ ਉਨ੍ਹਾਂ ਦੇ ਪਾਗਲਪਣ ਦੇ ਆਖਰੀ ਦਿਨਾਂ ਬਾਰੇ ਲਿਖ ਰਿਹਾ ਸੀ। ਸਾਨੂੰ ਵਾਰ-ਵਾਰ ਸਮਝਾਉਣਾ ਪਿਆ ਕਿ ਉਹ ਆਪਣੇ ਆਪ ਨੂੰ ਇਸ ਸਖ਼ਤ ਮੁਕਾਬਲੇ ਤੋਂ ਦੂਰ ਕਰ ਲੈਣ। ਉਹ ਸਰੀਰਕ ਤੌਰ 'ਤੇ ਕਮਜ਼ੋਰ ਹੋ ਚੁੱਕੀ ਸਨ। ਪਰ ਇਸ ਇੰਡਸਟਰੀ ਤੋਂ ਦੂਰੀ ਬਣਾਉਣਾ ਆਸਾਨ ਨਹੀਂ ਹੁੰਦਾ। ਜਦੋਂ ਤੁਸੀਂ ਸ਼ੋਹਰਤ ਦਾ ਸਵਾਦ ਚੱਖ ਲੈਂਦੇ ਹੋ ਤਾਂ ਇਸ ਤੋਂ ਮੂੰਹ ਮੋੜਨਾ ਮੁਸ਼ਕਲ ਹੋ ਜਾਂਦਾ ਹੈ।" ਉਨ੍ਹਾਂ ਨੇ ਅੱਗੇ ਕਿਹਾ ਕਿ ਪਰਵੀਨ ਦੀ ਟ੍ਰੈਜੇਡੀ ਇੰਨੀ ਗਹਿਰੀ ਸੀ ਕਿ ਉਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਅਸਲ ਜ਼ਿੰਦਗੀ 'ਚ ਕਿਵੇਂ ਦੀ ਸਨ ਪਰਵੀਨ ਬੌਬੀ?

ਮਹੇਸ਼ ਭੱਟ ਨੇ ਖੁਲਾਸਾ ਕੀਤਾ ਕਿ ਪਰਵੀਨ ਬੌਬੀ ਨੇ ਇਕ ਵਾਰੀ ਉਨ੍ਹਾਂ ਨੂੰ ਕਿਹਾ ਸੀ, "ਡਰ ਲੱਗਦਾ ਹੈ।" ਗਲੈਮਰਸ ਜੀਵਨ ਦੇ ਪਿੱਛੇ ਉਹ ਬਹੁਤ ਹੀ ਸਿੰਪਲ ਸਨ। ਮਹੇਸ਼ ਨੇ ਦੱਸਿਆ, "ਬੰਦ ਦਰਵਾਜ਼ਿਆਂ ਦੇ ਪਿੱਛੇ ਉਹ ਜੂਨਾਗੜ੍ਹ ਦੀ ਇਕ ਸਧਾਰਨ ਕੁੜੀ ਸਨ, ਜੋ ਵਾਲਾਂ 'ਚ ਤੇਲ ਲਾ ਕੇ ਘਰ 'ਚ ਖਾਣਾ ਬਣਾਉਣਾ ਚਾਹੁੰਦੀ ਸੀ। ਹਾਲਾਂਕਿ, ਉਨ੍ਹਾਂ ਦੇ ਕਪੜੇ ਤੇ ਸਟਾਈਲ ਉਨ੍ਹਾਂ ਨੂੰ ਸੁਪਰਸਟਾਰ ਵਰਗਾ ਲੁੱਕ ਦਿੰਦੇ ਸਨ, ਪਰ ਦਿਲੋਂ ਉਹ ਬਹੁਤ ਹੀ ਮਾਸੂਮ ਸਨ। ਦੱਸ ਦੇਈਏ ਕਿ ਪਰਵੀਨ ਬੌਬੀ ਨੇ "ਅਮਰ ਅਕਬਰ ਐਂਥਨੀ", "ਸ਼ਾਨ", "ਕਾਲੀਆ" ਤੇ "ਨਮਕ ਹਲਾਲ" ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ। 20 ਜਨਵਰੀ 2005 ਨੂੰ 50 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.