IMG-LOGO
ਹੋਮ ਰਾਸ਼ਟਰੀ: 'ਰਾਹੁਲ ਗਾਂਧੀ OBC ਲਈ ਦੂਜੇ ਅੰਬੇਡਕਰ...', ਉਦਿਤ ਰਾਜ ਨੇ ਕਾਂਗਰਸ...

'ਰਾਹੁਲ ਗਾਂਧੀ OBC ਲਈ ਦੂਜੇ ਅੰਬੇਡਕਰ...', ਉਦਿਤ ਰਾਜ ਨੇ ਕਾਂਗਰਸ ਨੇਤਾ ਦੀ ਬਾਬਾ ਸਾਹਿਬ ਨਾਲ ਕੀਤੀ ਤੁਲਨਾ

Admin user - Jul 26, 2025 01:36 PM
IMG

ਨਵੀਂ ਦਿੱਲੀ, 26 ਜੁਲਾਈ : ਕਾਂਗਰਸੀ ਆਗੂ ਉਦਿਤ ਰਾਜ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਲੋਕਸਭਾ 'ਚ ਵਿਰੋਧੀ ਧਿਰ ਦੇ ਨੇਤਾ (LoP) ਰਾਹੁਲ ਗਾਂਧੀ ਓਬੀਸੀ ਲਈ ਦੂਸਰੇ ਅੰਬੇਡਕਰ ਸਾਬਿਤ ਹੋਣਗੇ, ਜੇਕਰ ਉਹ ਭਾਗੀਦਾਰੀ ਨਿਆਯ ਸੰਮੇਲਨ ਦੌਰਾਨ ਉਨ੍ਹਾਂ ਦੀਆਂ ਕਹੀਆਂ ਗੱਲਾਂ ਵੱਲ ਧਿਆਨ ਦੇਣ। ਰਾਜ ਨੇ ਰਾਹੁਲ ਗਾਂਧੀ ਦੀ ਤੁਲਨਾ ਬਾਬਾਸਾਹੇਬ ਅੰਬੇਡਕਰ ਨਾਲ ਕੀਤੀ ਤੇ ਕਿਹਾ ਕਿ ਹੋਰ ਪੱਛੜੇ ਵਰਗ (ਓਬੀਸੀ) ਨੂੰ ਐਲਓਪੀ ਦੇ ਬਿਆਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਰਾਜ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਤੇਲੰਗਾਨਾ 'ਚ ਜਾਤੀ ਜਨਗਣਨਾ ਸਮਾਜ ਦਾ ਐਕਸ-ਰੇ ਹੈ। ਰਾਹੁਲ ਗਾਂਧੀ ਇਸਨੂੰ ਪੂਰੇ ਦੇਸ਼ 'ਚ ਲਾਗੂ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਵਿਚਾਰ ਦੂਰਦਰਸ਼ੀ ਹਨ। ਜੇਕਰ ਦਲਿਤ ਅਤੇ ਪੱਛੜੇ ਵਰਗ ਅੱਗੇ ਆਉਂਦੇ ਹਨ, ਤਾਂ ਸਾਡੀ ਅਰਥਵਿਵਸਥਾ ਨੂੰ ਉਤਸ਼ਾਹ ਮਿਲੇਗਾ ਤੇ ਸਮਾਜ ਵਿਚ ਮੌਜੂਦ ਅਸਮਾਨਤਾ ਘਟੇਗੀ। ਜੇਕਰ ਓਬੀਸੀ ਰਾਹੁਲ ਗਾਂਧੀ ਦੀਆਂ ਗੱਲਾਂ ਨੂੰ ਸਮਝਦੇ ਹਨ ਤਾਂ ਉਹ ਉਨ੍ਹਾਂ ਲਈ ਦੂਜੇ ਅੰਬੇਡਕਰ ਸਾਬਤ ਹੋਣਗੇ। ਰਾਜ ਨੇ ਐਕਸ 'ਤੇ ਪੋਸਟ ਕਰਦਿਆਂ ਲਿਖਿਆ, "ਓਬੀਸੀ ਨੂੰ ਇਹ ਸੋਚਣਾ ਹੋਵੇਗਾ ਕਿ ਇਤਿਹਾਸ ਵਾਰ-ਵਾਰ ਤਰੱਕੀ ਦੇ ਮੌਕੇ ਨਹੀਂ ਦਿੰਦਾ। ਉਨ੍ਹਾਂ ਨੂੰ ਤਾਲਕਟੋਰਾ ਸਟੇਡੀਅਮ ਸੰਮੇਲਨ 'ਚ ਰਾਹੁਲ ਗਾਂਧੀ ਦੀਆਂ ਗੱਲਾਂ ਦਾ ਪਾਲਣ ਅਤੇ ਸਮਰਥਨ ਕਰਨਾ ਚਾਹੀਦਾ ਹੈ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਰਾਹੁਲ ਗਾਂਧੀ ਉਨ੍ਹਾਂ ਲਈ ਦੂਜੇ ਅੰਬੇਡਕਰ ਸਾਬਤ ਹੋਣਗੇ।" ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਸਵੀਕਾਰ ਕੀਤਾ ਕਿ ਯੂਪੀਏ ਸਰਕਾਰ ਦੌਰਾਨ ਜਾਤੀ ਜਨਗਣਨਾ ਨਾ ਕਰਵਾਉਣਾ ਇਕ ਗਲਤੀ ਸੀ ਤੇ ਕਿਹਾ ਕਿ ਉਹ ਇਸਨੂੰ ਸੁਧਾਰਨ ਲਈ ਦ੍ਰਿੜ੍ਹ ਹਨ। ਦਿੱਲੀ ਦੇ ਤਾਲਕਟੋਰਾ ਸਟੇਡੀਅਮ ਟਚ ਓਬੀਸੀ ਦੇ 'ਭਾਗੀਦਾਰੀ ਨਿਆਂ ਸੰਮੇਲਨ' 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਓਬੀਸੀ ਭਾਈਚਾਰੇ ਦੇ ਮੁੱਦਿਆਂ ਨੂੰ ਸਮਝਣ ਵਿਚ ਅਸਫਲ ਰਹੇ ਜਦਕਿ ਦਲਿਤਾਂ, ਆਦਿਵਾਸੀਆਂ ਤੇ ਔਰਤਾਂ ਦੇ ਮੁੱਦਿਆਂ 'ਤੇ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਸ਼ਲਾਘਾਯੋਗ ਕੰਮ ਕੀਤਾ ਸੀ। ਉਨ੍ਹਾਂ ਕਿਹਾ, "ਮੈਂ ਆਪਣੇ ਕੰਮ ਬਾਰੇ ਸੋਚਦਾ ਹਾਂ, ਕਿੱਥੇ ਚੰਗਾ ਕੀਤਾ ਤੇ ਕਿੱਥੇ ਕਮਜ਼ੋਰ ਰਿਹਾ ਅਤੇ ਮੈਨੂੰ ਦੋ-ਤਿੰਨ ਚੀਜ਼ਾਂ ਨਜ਼ਰ ਆਉਂਦੀਆਂ ਹਨ। ਜ਼ਮੀਨ ਐਕਵਾਇਰ ਬਿੱਲ, ਮਨਰੇਗਾ, ਭੋਜਨ ਦਾ ਹੱਕ, ਆਦਿਵਾਸੀ ਬਿੱਲ ਤੇ ਨਿਯਮਗਿਰਿ ਸੰਘਰਸ਼ - ਇਹ ਸਾਰੇ ਕੰਮ ਮੈਂ ਚੰਗੇ ਤਰੀਕੇ ਨਾਲ ਕੀਤੇ। ਜਿੱਥੇ ਤਕ ਆਦਿਵਾਸੀਆਂ, ਦਲਿਤਾਂ ਅਤੇ ਔਰਤਾਂ ਦੇ ਮੁੱਦਿਆਂ ਦਾ ਸਵਾਲ ਹੈ, ਮੈਨੂੰ ਉੱਥੇ ਚੰਗੇ ਅੰਕ ਮਿਲਣੇ ਚਾਹੀਦੇ ਸਨ। ਮੈਂ ਚੰਗਾ ਕੰਮ ਕੀਤਾ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.