ਤਾਜਾ ਖਬਰਾਂ
ਨਵੀਂ ਦਿੱਲੀ, 21 ਜੁਲਾਈ : ਜਰਮਨੀ ਦੇ ਬੋਮਟੇ ਨਾਮਕ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲਾ ਹਾਦਸਾ ਵਾਪਰਿਆ ਹੈ। ਇੱਕ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਹਿਲਾਂ ਦੂਜੀ ਕਾਰ ਨਾਲ ਟਕਰਾ ਗਈ ਅਤੇ ਫਿਰ ਝਾੜੀਆਂ ਵਿੱਚੋਂ ਇੱਕ ਬਾਗ਼ ਵਿੱਚ ਵੜ ਗਈ। ਇਸ ਦੌਰਾਨ ਟ੍ਰੈਂਪੋਲੀਨ 'ਤੇ ਖੇਡ ਰਹੇ ਇੱਕ ਬੱਚੇ ਨੂੰ ਵੀ ਕਾਰ ਨੇ ਟੱਕਰ ਮਾਰ ਦਿੱਤੀ। ਪੁਲਿਸ ਦੇ ਅਨੁਸਾਰ, ਟੱਕਰ ਤੋਂ ਬਾਅਦ ਕਾਰ ਹਵਾ ਵਿੱਚ ਉੱਛਲ ਕੇ ਨੇੜਲੇ ਕੋਠੇ ਦੀ ਛੱਤ 'ਤੇ ਡਿੱਗ ਗਈ। ਇਹ ਛੱਤ ਜ਼ਮੀਨ ਤੋਂ ਲਗਪਗ 3 ਮੀਟਰ (10 ਫੁੱਟ) ਉੱਪਰ ਸੀ। ਪੁਲਿਸ ਨੇ ਕਿਹਾ ਕਿ ਹਾਦਸੇ ਸਮੇਂ ਇੱਕ 42 ਸਾਲਾ ਵਿਅਕਤੀ ਕਾਰ ਵਿੱਚ ਸੀ। ਉਸ ਦੀ ਪਤਨੀ ਤੇ ਤਿੰਨ ਬੱਚੇ ਵੀ ਉਸ ਨਾਲ ਕਾਰ ਵਿੱਚ ਸਨ। ਦੱਸਿਆ ਜਾ ਰਿਹਾ ਹੈ ਕਿ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
Get all latest content delivered to your email a few times a month.