IMG-LOGO
ਹੋਮ ਪੰਜਾਬ : ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਪਰਿਵਾਰ ਅਕਾਲੀ ਦਲ...

ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਪਰਿਵਾਰ ਅਕਾਲੀ ਦਲ ਵਿਚ ਹੋਏ ਸ਼ਾਮਲ

Admin user - Jan 14, 2022 11:39 AM
IMG


ਫਿਰੋਜ਼ਪੁਰ: ਹਲਕਾ ਫਿਰੋਜ਼ਪੁਰ ਸ਼ਹਿਰੀ ਵਿਚ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਰੋਹਿਤ ਵੋਹਰਾ ਵੱਲੋਂ ਲਗਾਤਾਰ ਹਲਕੇ ਅੰਦਰ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਹਲਕੇ ਅੰਦਰ ਰੋਹਿਤ ਵੋਹਰਾ ਦੀ ਚੋਣ ਮੁਹਿੰਮ ਨੂੰ ਉਸ ਵਕਤ ਹੋਰ ਹੁੰਗਾਰਾ ਮਿਲਿਆ ਜਦੋਂ ਕਈ ਪਰਿਵਾਰ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਤਿੰਦਰ ਸ਼ਿਵਾ ਦੀ ਪ੍ਰੇਰਨਾ ਸਦਕਾ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਰੋਹਿਤ ਵੋਹਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਜਦ ਕਿ ਦੂਜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ, ਜਿਹਨਾਂ ਨੇ ਕਦੇ ਵੀ ਪੰਜਾਬ ਦੇ ਭਲੇ ਬਾਰੇ ਨਹੀਂ ਸੋਚਿਆ ਹੈ। ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਕੇਜਰੀਵਾਲ ਦੀਆਂ ਗੱਲਾਂ ਵਿਚ ਨਹੀਂ ਆਉਣ ਵਾਲੇ, ਸਗੋਂ ਇਸ ਵਾਰ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਨੂੰ ਉਤਾਵਲੇ ਹਨ। ਇਸ ਮੌਕੇ ਸਤਪਾਲ ਸਿੰਘ ਸੱਤਨ, ਸੁੱਚਾ ਗਿੱਲ, ਰਵੀ ਗਿੱਲ, ਸ਼ੰਕਰ, ਅਜੈ, ਵਿਕਰਮ ਵਿੱਕੀ, ਰਜੇਸ਼, ਲਵਲੀ, ਅਸ਼ੋਕ ਕੁਮਾਰ ਸਹੋਤਾ, ਨੀਰਜ, ਬੰਟੀ ਗਿੱਲ, ਵੰਸ਼, ਆਤਿਸ਼, ਪੰਕਜ ਭੱਟੀ, ਰੋਹਿਤ, ਤੂਫਾਨ, ਖਾਨੂੰ, ਅਜੇ ਸਹੋਤਾ, ਬੌਬੀ, ਸਾਜਨ ਆਦਿ ਪਰਿਵਾਰ ਸ਼ਾਮਲ ਹੋਏ । ਇਸ ਮੌਕੇ ਬਲਵਿੰਦਰ ਸਿੰਘ ਪੱਪੂ ਕੋਤਵਾਲ ਸੀਨੀ: ਮੀਤ ਪ੍ਰਧਾਨ, ਗਰਨੈਬ ਸਿੰਘ ਗਿੱਲ ਸਰਕਲ ਪ੍ਰਧਾਨ, ਅਮਨਪ੍ਰੀਤ ਸਿੰਘ ਕਲਿਆਣਾ, ਉਪਕਾਰ ਸਿੰਘ ਸਿੱਧੂ ਆਦਿ ਹਾਜ਼ਰ ਸਨ।

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.