ਤਾਜਾ ਖਬਰਾਂ
ਕੰਵਰਜੀਤ ਸਿੰਘ ਜੈੰਟੀ
ਗੁਰੂ ਹਰਸਹਾਏ ਫਿਰੋਜ਼ਪੁਰ 17 ਫ਼ਰਵਰੀ , ਅੱਜ 17 ਫਰਵਰੀ ਨੂੰ ਸਵੇਰੇ ਉਸ ਵਕਤ ਮਾਪਿਆਂ ਦੀ ਜਾਨ ਮੁੱਠੀ ਵਿੱਚ ਆ ਗਈ ਜਦੋਂ ਗੁਰੂਹਰਸਹਾਏ ਤੋਂ ਫਿਰੋਜ਼ਪੁਰ ਜਾਰੀ ਮਾਸੂਮ ਜਿੰਦੜੀਆਂ ਨਾਲ ਭਰੀ ਸਕੂਲ ਵੈਨ ਨੂੰ ਸਾਹਮਣੇ ਕਰੈਸ਼ਰ ਨਾਲ ਭਰਿਆ ਟਰਾਲਾ ਰੌਂਗ ਸਾਈਡ ਤੇ ਆ ਕੇ ਟਕਰਾਇਆ ।
ਦਾਸ ਐਂਡ ਬਰਾਊਨ ਸਕੂਲ ਫਿਰੋਜ਼ਪੁਰ ਦੀ ਸਕੂਲ ਵੈਨ ਗੁਰੂ ਹਰਸਹਾਏ ਤੋਂ ਫਿਰੋਜ਼ਪੁਰ ਜਾ ਰਹੀ ਸੀ ਜਦੋਂ ਇਹ ਵੈਨ ਗੁਰਦੁਆਰਾ ਪਰਗਟ ਸਾਹਿਬ ਨੇੜੇ ਪਹੁੰਚੀ ਤਾਂ ਵੈਨ ਡਰਾਈਵਰ ਨੇ ਦੇਖਿਆ ਕਿ ਸਾਹਮਣੇ ਤੋਂ ਟਰੱਕ ਟਰਾਲਾ ਵੈਨ ਵੱਲ ਮੁੜ ਰਿਹਾ ਹੈ ।
ਸਕੂਲ ਵੈਨ ਚਾਲਕ ਨੇ ਵੈਨ ਨੂੰ ਇਕ ਸਾਈਡ ਵੱਲ ਮੋੜ ਕੇ ਰੋਕ ਲਿਆ ।
ਏਨੀ ਦੇਰ ਨੂੰ ਇਹ ਟਰਾਲਾ ਆ ਗਏ ਡਰਾਈਵਰ ਸਾਈਡ ਤੇ ਵੈਨ ਨਾਲ ਟਕਰਾਇਆ ।
ਇਸ ਘਟਨਾ ਵਿੱਚ ਸਕੂਲ ਜਾ ਰਹੇ ਛੋਟੇ ਬੱਚਿਆ ਵਿੱਚੋਂ ਕੁਝ ਨੂੰ ਚੋਟਾਂ ਲੱਗੀਆਂ ।
ਮੌਕਾ ਤਾੜ ਕੇ ਟਰਾਲਾ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਗਿਆ।
Get all latest content delivered to your email a few times a month.