IMG-LOGO
ਹੋਮ ਰਾਸ਼ਟਰੀ: ਦਿੱਲੀ ਦੀ ਆਜ਼ਾਦ ਮਾਰਕੀਟ 'ਚ ਅਚਾਨਕ ਡਿੱਗੀ ਇਮਾਰਤ, 1 ਦੀ...

ਦਿੱਲੀ ਦੀ ਆਜ਼ਾਦ ਮਾਰਕੀਟ 'ਚ ਅਚਾਨਕ ਡਿੱਗੀ ਇਮਾਰਤ, 1 ਦੀ ਮੌਤ; ਰਾਹਤ ਤੇ ਬਚਾਅ ਕਾਰਜ ਜਾਰੀ

Admin user - Jul 11, 2025 01:08 PM
IMG

ਨਵੀਂ ਦਿੱਲੀ, 11 ਜੁਲਾਈ : ਸ਼ੁੱਕਰਵਾਰ ਦੇਰ ਰਾਤ ਉੱਤਰੀ ਦਿੱਲੀ ਵਿੱਚ ਆਜ਼ਾਦ ਮਾਰਕੀਟ ਨੇੜੇ ਇੱਕ ਇਮਾਰਤ ਡਿੱਗਣ ਨਾਲ ਹਫੜਾ-ਦਫੜੀ ਮਚ ਗਈ। ਇਮਾਰਤ ਦੇ ਹੇਠਾਂ ਜ਼ਮੀਨੀ ਮੰਜ਼ਿਲ 'ਤੇ ਸੂਟਕੇਸ ਅਤੇ ਤਰਪਾਲਾਂ ਦੀਆਂ ਦੁਕਾਨਾਂ ਸਨ। ਉਸੇ ਖੇਤਰ ਵਿੱਚ ਮੈਟਰੋ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਇਮਾਰਤ ਸਵੇਰੇ 2 ਵਜੇ ਡਿੱਗ ਗਈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਆਜ਼ਾਦ ਮਾਰਕੀਟ ਦੇ ਨੇੜੇ ਪੁਲ ਮਿਠਾਈ ਵਿਖੇ ਵਾਪਰਿਆ। ਦੁਕਾਨ ਦੇ ਹੇਠਾਂ ਖੜ੍ਹਾ ਟਰੱਕ ਵੀ ਨੁਕਸਾਨਿਆ ਗਿਆ। ਬਚਾਅ ਕਾਰਜ ਕਰ ਰਹੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਟੀਮ ਨੇ ਇੱਕ 46 ਸਾਲਾ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਬਚਾਇਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਦੀ ਪਛਾਣ ਮਨੋਜ ਵਜੋਂ ਹੋਈ ਹੈ, ਜੋ ਕਿ ਯੂਪੀ ਦਾ ਰਹਿਣ ਵਾਲਾ ਹੈ। ਦਿੱਲੀ ਪੁਲਿਸ, ਫਾਇਰ ਬ੍ਰਿਗੇਡ, ਐਂਬੂਲੈਂਸ ਐਨਡੀਆਰਐਫ ਦੀ ਟੀਮ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.