IMG-LOGO
ਹੋਮ ਰਾਸ਼ਟਰੀ: ਹੋਰ ਵਧੀਆਂ ਸ਼ੇਖ ਹਸੀਨਾ ਦੀਆਂ ਮੁਸ਼ਕਲਾਂ, ਮਨੁੱਖਤਾ ਖ਼ਿਲਾਫ਼ ਅਪਰਾਧ ਮਾਮਲਿਆਂ...

ਹੋਰ ਵਧੀਆਂ ਸ਼ੇਖ ਹਸੀਨਾ ਦੀਆਂ ਮੁਸ਼ਕਲਾਂ, ਮਨੁੱਖਤਾ ਖ਼ਿਲਾਫ਼ ਅਪਰਾਧ ਮਾਮਲਿਆਂ ’ਚ ਚਾਰਜ ਫ੍ਰੇਮ; ਅਦਾਲਤ ਨੇ ਤੈਅ ਕੀਤੇ ਇਲਜ਼ਾਮ

Admin user - Jul 11, 2025 11:50 AM
IMG

ਢਾਕਾ, 11 ਜੁਲਾਈ : ਬੰਗਲਾਦੇਸ਼ ਦੀ ਕੱਢੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਨਿਆਇਕ ਅਦਾਲਤ (ਆਈਸੀਟੀ) ਨੇ ਵੀਰਵਾਰ ਨੂੰ ਹਸੀਨਾ ਦੀ ਗੈਰਹਾਜ਼ਰੀ ’ਚ ਉਨ੍ਹਾਂ ਦੇ ਖ਼ਿਲਾਫ਼ ਮਨੁੱਖਤਾ ਖਿਲਾਫ ਅਪਰਾਧਾਂ ਦੇ ਮਾਮਲੇ ’ਚ ਆਧਾਰਕ ਤੌਰ 'ਤੇ ਇਲਜਾਮ ਤੈਅ ਕੀਤੇ ਹਨ•। ਤਿੰਨ ਅਗਸਤ ਤੋਂ ਮਾਮਲੇ ਦੀ ਸੁਣਵਾਈ ਸ਼ੁਰੂ ਹੋਵੇਗੀ। ਇਹ ਮਾਮਲਾ ਦੇਸ਼ ’ਚ ਪਿੱਛਲੇ ਸਾਲ ਜੁਲਾਈ-ਅਗਸਤ ’ਚ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕਾਰਵਾਈ ਨਾਲ ਜੁੜਿਆ ਹੋਇਆ ਹੈ। ਹਸੀਨਾ 'ਤੇ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣ ਦਾ ਹੁਕਮ ਦੇਣ ਅਤੇ ਹੱਤਿਆ ਕਰਵਾਉਣ ਦੇ ਚਾਰਜ ਲਗਾਏ ਗਏ ਹਨ। ਹਿੰਸਕ ਵਿਦਿਆਰਥੀ ਅੰਦੋਲਨ ਦੇ ਕਾਰਨ ਪਿਛਲੇ ਪੰਜ ਅਗਸਤ ਨੂੰ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਖਤਮ ਹੋ ਗਈ ਸੀ। ਉਹ ਉਦੋਂ ਤੋਂ ਭਾਰਤ ’ਚ ਰਹਿ ਰਹੇ ਹਨ। ਸਥਾਨਕ ਮੀਡੀਆ ਦੇ ਮੁਤਾਬਕ, ਅਭਿਯੋਗ ਪੱਖ ਦੇ ਵਕੀਲਾਂ ਨੇ ਦੱਸਿਆ ਕਿ ਜਸਟਿਸ ਮੁਹੰਮਦ ਗੋਲਾਮ ਮੋਰਤੂਜਾ ਦੀ ਅਗਵਾਈ ’ਚ ਆਈਸੀਟੀ ਦੀ ਬੈਂਚ ਨੇ ਹਸੀਨਾ ਦੇ ਨਾਲ ਨਾਲ ਸਾਬਕਾ ਗ੍ਰਹਿ ਮੰਤਰੀ ਅਸਦੁੱਜਮਾਨ ਖਾਨ ਕਮਲ ਅਤੇ ਪੁਲਿਸ ਦੇ ਸਾਬਕਾ ਡਾਇਰੈਕਟਰ ਚੌਧਰੀ ਅਬਦੁੱਲਾ ਅਲ ਮਾਮੂਨ ਦੇ ਖਿਲਾਫ ਮਨੁੱਖਤਾ ਦੇ ਖਿਲਾਫ ਇਲਜ਼ਾਮ ਤੈਅ ਕੀਤੇ ਹਨ। ਬੈਂਚ ਨੇ ਬਚਾਅ ਪੱਖ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ’ਚ ਸ਼ਾਰਤਾਂ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹਸੀਨਾ ਅਤੇ ਸਹਿਯੋਗੀਆਂ ਦੇ ਖਿਲਾਫ ਸਮੂਹਿਕ ਕਤਲ ਅਤੇ ਪ੍ਰਦਰਸ਼ਨਕਾਰੀਆਂ ਨੂੰ ਤਸੀਹੇ ਦੇਣ ਸਮੇਤ ਪੰਜ ਇਲਜ਼ਾਮ ਲਗਾਏ ਗਏ ਹਨ। ਜੇ ਇਲਜ਼ਾਮ ਸਾਬਤ ਹੋ ਜਾਂਦੇ ਹਨ ਤਾਂ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਹੈ। ਪਿਛਲੇ ਅਗਸਤ ’ਚ ਹਸੀਨਾ ਸਰਕਾਰ ਦੇ ਪਤਨ ਦੇ ਬਾਅਦ ਮੁਹੰਮਦ ਯੂਨੂਸ ਦੀ ਅਗਵਾਈ ’ਚ ਅੰਤਰਿਮ ਸਰਕਾਰ ਬਣਾਈ ਗਈ। ਸਾਬਕਾ ਪ੍ਰਧਾਨ ਮੰਤਰੀ ਨੂੰ ਮਨੁੱਖਤਾ ਦੇ ਖਿਲਾਫ ਅਪਰਾਧਾਂ ਦੇ ਨਾਲ ਨਾਲ ਹੋਰ ਕਈ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਦਰਸ਼ਾਂ ’ਚ 1400 ਲੋਕਾਂ ਦੀ ਗਈ ਸੀ ਜਾਨ

ਸੰਯੁਕਤ ਰਾਸਟਰ ਮਨੁੱਖੀ ਅਧਿਕਾਰ ਦਫਤਰ ਦੀ ਇੱਕ ਰਿਪੋਰਟ ਦੇ ਅਨੁਸਾਰ, ਪਿਛਲੇ ਸਾਲ 15 ਜੁਲਾਈ ਤੋਂ 15 ਅਗਸਤ ਦੇ ਦਰਮਿਆਨ ਪ੍ਰਦਰਸ਼ਨ ਦੌਰਾਨ ਲਗਭਗ 1,400 ਲੋਕ ਮਾਰੇ ਗਏ ਸਨ। ਇਹ ਦੋਸ਼ ਲਗਾਏ ਗਏ ਹਨ ਕਿ ਹਸੀਨਾ ਸਰਕਾਰ ਨੇ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਦੇ ਹੁਕਮ ਦਿੱਤੇ ਸਨ।

ਸਾਬਕਾ ਪੁਲਿਸ ਮੁਖੀ ਨੇ ਮੰਨਿਆ ਅਪਰਾਧ

ਵਕੀਲਾਂ ਨੇ ਦੱਸਿਆ ਕਿ ਆਈਸੀਟੀ ’ਚ ਦੋਸ਼ ਲਗਾਉਣ ਲਈ ਦੋਸ਼ੀਆਂ ’ਚ ਸਿਰਫ਼ ਸਾਬਕਾ ਪੁਲਿਸ ਮੁਖੀ ਮਹਾਨਕਾਰ ਚੌਧਰੀ ਅਬਦੁੱਲਾ ਅਲ ਮਾਮੂਨ ਮੌਜੂਦ ਸਨ। ਉਨ੍ਹਾਂ ਨੇ ਆਪਣਾ ਅਪਰਾਧ ਮੰਨ ਲਿਆ ਹੈ। ਮਾਮੂਨ ਦੇ ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਰਕਾਰੀ ਗਵਾਹ ਬਣਨ ਲਈ ਤਿਆਰ ਹਨ। ਉਨ੍ਹਾਂ ਨੇ ਹਿੰਸਕ ਵਿਦਿਆਰਥੀ ਅੰਦੋਲਨ ਦੌਰਾਨ ਆਪਣੀ ਭੂਮਿਕਾ ਮੰਨ ਲਈ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.