ਤਾਜਾ ਖਬਰਾਂ
ਮੁਕੇਰੀਆਂ, 5 ਜੁਲਾਈ : ਮੁਕੇਰੀਆਂ-ਗੁਰਦਾਸਪੁਰ ਰੋਡ ’ਤੇ ਪਿੰਡ ਨੌਸ਼ਹਿਰਾ ਪੱਤਣ ਵਿਖੇ ਕਾਰ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ’ਚ ਢਾਈ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮੁਕੇਰੀਆਂ ਤੋਂ ਆ ਰਹੀ ਕਾਰ (ਪੀਬੀ07-ਏਯੂ-5841), ਜੋ ਕਿ ਗੁਰਦਾਸਪੁਰ ਜਾ ਰਹੀ ਸੀ, ਜਦੋਂ ਉਹ ਨਸ਼ਹਿਰਾ ਪੱਤਣ ਪਹੁੰਚੀ ਤਾਂ ਦੂਸਰੀ ਸਾਈਡ ਤੋਂ ਆ ਰਹੇ ਮੋਟਰਸਾਈਕਲ ਸਵਾਰ, ਜਿਸ ਨੂੰ ਸੌਰਵ ਬਾਜ ਚਲਾ ਰਿਹਾ ਸੀ ਤੇ ਉਸ ਨਾਲ ਉਸ ਦੀ ਪਤਨੀ ਦਿਬਿਆ ਤੇ ਉਸ ਦਾ ਢਾਈ ਸਾਲ ਦਾ ਲੜਕਾ ਗੌਰਵ ਠਾਕੁਰ ਸਵਾਰ ਸੀ, ਨੂੰ ਬੇਕਾਬੂ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਟੱਕਰ ਵੱਜਣ ਨਾਲ ਕਾਰ ਤੇ ਬੁਲਟ ਸਵਾਰ ਗੰਦੇ ਨਾਲੇ ਵਿਚ ਜਾ ਡਿੱਗੇ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸੌਰਵ ਬਾਜ ਤੇ ਦਿਬਿਆ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਦਕਿ ਛੋਟੇ ਲੜਕੇ ਗੌਰਵ ਠਾਕੁਰ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਪ੍ਰਾਪਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
Get all latest content delivered to your email a few times a month.