IMG-LOGO
ਹੋਮ ਪੰਜਾਬ : ਗਊ ਤਸਕਰੀ ਦੇ ਮਾਮਲੇ ’ਚ 8 ਮੁਲਜ਼ਮ ਗ੍ਰਿਫ਼ਤਾਰ

ਗਊ ਤਸਕਰੀ ਦੇ ਮਾਮਲੇ ’ਚ 8 ਮੁਲਜ਼ਮ ਗ੍ਰਿਫ਼ਤਾਰ

Admin user - Jul 05, 2025 05:32 PM
IMG

ਫਗਵਾੜਾ, 5 ਜੁਲਾਈ : ਸਥਾਨਕ ਪੁਲਿਸ ਵੱਲੋਂ ਗਊ ਤਸਕਰੀ ਦੇ ਮਾਮਲੇ ’ਚ 8 ਮੁਲਜ਼ਮਾਂ ਨੂੰ ਕਾਬੁ ਕੀਤਾ ਹੈ। ਇਸ ਬਾਰੇ ਐੱਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਨਿਊ ਪ੍ਰੋਫੈਸਰ ਕਲੋਨੀ ਜਲਾਲਪੁਰ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਗਵਾੜਾ ਤੋ ਲੁਧਿਆਣਾ ਸਾਈਡ ਜੀ.ਟੀ ਰੋਡ ਜੋਤੀ ਢਾਬਾ ਫਗਵਾੜਾ ਦੀ ਬੈਕ ਸਾਇਡ ਬਣੇ ਹੋਏ ਗੁਦਾਮ ਵਿੱਚ ਕਾਫੀ ਭਾਰੀ ਮਾਤਰਾ ਵਿੱਚ ਗਊ ਮਾਸ ਕੱਟ ਕੇ ਪੈਕ ਕੀਤਾ ਜਾਦਾ ਹੈ। ਗਊ ਮਾਸ ਕੱਟਣ ਤੇ ਪੈਕਿੰਗ ਕਰਨ ’ਚ ਕਾਫੀ ਆਦਮੀ ਕੰਮ ਕਰਦੇ ਹਨ ਜੋ ਇਹ ਗਉ ਧਨ ਦੀ ਕਟਿੰਗ ਹੱਡਾ ਰੋੜੀ ਹੁਸਿਆਰਪੁਰ ਰੋਡ ਫਗਵਾੜਾ ਵਿਖੇ ਕੀਤੀ ਜਾਦੀ ਹੈ ਅਤੇ ਜੋਤੀ ਢਾਬਾ ਫਗਵਾੜਾ ਦੀ ਬੈਕ ਸਾਈਡ ਪੈਕਿੰਗ ਪਲਾਂਟ ’ਚ ਪੈਕਿੰਗ ਕੀਤੀ ਜਾਦੀ ਹੈ ਤੇ ਇਸ ਤੋਂ ਅੱਗੇ ਦਿੱਲੀ ਅਤੇ ਸ੍ਰੀਨਗਰ ਨੂੰ ਗਊ ਮਾਸ ਦੀ ਪੈਕਿੰਗ ਕਰਕੇ ਸਪਲਾਈ ਕੀਤੀ ਜਾਦੀ ਹੈ। ਜੇਕਰ ਮੋਕਾ ਤੇ ਜਾ ਕੇ ਛਾਪੇਮਾਰੀ ਕੀਤੀ ਜਾਵੇ, ਤਾਂ ਜੋਤੀ ਢਾਬਾ ਫਗਵਾੜਾ ਬੈਕਸਾਈਡ ਪੈਕਿੰਗ ਪਲਾਂਟ ਵਿੱਚੋ ਕਾਫੀ ਭਾਰੀ ਮਾਤਰਾ ਵਿੱਚ ਪੈਕਿੰਗ ਗਉ ਮਾਸ ਬ੍ਰਾਮਦ ਹੋ ਸਕਦਾ ਹੈ ਤੇ ਜੋ ਇਹ ਵਿਅਕਤੀ ਧੰਦਾ ਕਰਦੇ ਹਨ ਉਹ ਵੀ ਕਾਬੂ ਆ ਸਕਦੇ ਹਨ ਜਿਸ ਤੋਂ ਬਾਅਦ ਡੀ ਐੱਸ ਪੀ ਫਗਵਾੜਾ ਭਾਰਤ ਭੂਸ਼ਣਐੱਸਐੱਚਓ ਸਿਟੀ ਊਸ਼ਾ ਰਾਣੀ ਭਾਰੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ 8 ਵਿਅਕਤੀਆਂ ਨੂੰ ਕਾਬੁ ਕਰ ਕੇ 29 ਕੁਇੰਟਲ 32 ਕਿੱਲੋ ਗਊ ਮਾਸ ਤੇ ਇਕ ਗੱਡੀ ਨੰਬਰੀ ਪੀ.ਬੀ 11 ਡੀ.ਕੇ 4328 ਮਾਰਕਾ ਅਸੋਕਾ ਲੇ-ਲੈਂਡ ਬਰਾਮਦ ਕੀਤੀ। ਐੱਸਪੀ ਨੇ ਜਾਣਕਾਰੀ ਦਿੱਤੀ ਕਿ ਫੜੇ ਗਏ ਵਿਅਕਤੀਆ ਦੀ ਪਛਾਣ ਮੁਖਤਾਰ ਆਲਮ ਪੁੱਤਰ ਫੀਜੋਦੀਨ ਵਾਸੀ ਪਿੰਡ ਧੰਨਜਾਨਾ ਥਾਣਾ ਚੰਨ ਚਾਹਲ ਜਿਲਾ ਮਾਲਦੇ ਵੈਸਟ ਬੰਗਾਲ, ਆਜ਼ਾਦ ਪੁੱਤਰ ਗਿਆਸੂਦੀਨ ਵਾਸੀ ਪਿੰਡ ਧੰਨਜਾਨਾ ਥਾਣਾ ਚੰਨ ਚਾਹਲ ਜਿਲਾ ਮਾਲਦੇ ਵੈਸਟ ਬੰਗਾਲ,ਜਾਕਿਰ ਹੁਸੈਨ ਪੁੱਤਰ ਮੋਕਬੂਲ ਹੂਸੈਨ ਵਾਸੀ ਪਿੰਡ ਧੰਨਜਾਨਾ ਥਾਣਾ ਚੰਨ ਚਾਹਲ ਜ਼ਿਲ੍ਹਾ ਮਾਲ ਦੇ ਵੈਸਟ ਬੰਗਾਲ, ਰੀਹਾਣਾ ਆਲਮ ਪੁੱਤਰ ਜੋਸੀਮੇਦੀਨ ਅਹਾਮੋਦੇ ਵਾਸੀ ਪਿੰਡ ਧੰਨਜਾਨਾ ਥਾਣਾ ਚੰਨ ਚਾਹਲ ਜ਼ਿਲ੍ਹਾ ਮਾਲਦੇ ਵੈਸਟ ਬੰਗਾਲ, ਮਿਨਜਰ ਅਲੀ ਪੁੱਤਰ ਸੋਮੀਰੁਦੀਨ ਵਾਸੀ ਪਿੰਡ ਧੰਨਜਾਨਾ ਥਾਣਾ ਚੰਨ ਚਾਹਲ ਜਿਲਾ ਮਾਲਦੇ ਵੈਸਟ ਬੰਗਾਲ,ਅਰਸਦ ਪੁੱਤਰ ਨੰਨਾ ਵਾਸੀ ਪਿੰਡ ਛਪਾਰ ਜਿਲਾ ਮੁਜੱਫਰ ਨਗਰ ਉੱਤਰ ਪ੍ਰਦੇਸ਼, ਮਦਨ ਸ਼ਾਹ ਪੁੱਤਰ ਰਾਮਦੇਵ ਸ਼ਾਹ ਵਾਸੀ ਚਚਰਾੜੀ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਤੇ ਇਕ ਜੁਵੇਨਾਇਲ ਵਜੋਂ ਹੋਈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਪੁਲਿਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਤੇ ਰਿਮਾਂਡ ਦੌਰਾਨ ਮੁਲਜਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਤਾਂ ਜੋ ਇਸ ਲੜੀ ਚ ਸ਼ਾਮਿਲ ਬਾਕੀ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੀ ਕਾਬੁ ਕੀਤਾ ਜਾ ਸਕੇ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.