ਤਾਜਾ ਖਬਰਾਂ
ਨਵੀਂ ਦਿੱਲੀ, 20 ਜੂਨ, 2025: ਲੋਕ ਸਭਾ ਵਿਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਆਪਣੇ ਨਵੇਂ ਸਰਕਾਰੀ ਬੰਗਲੇ ਵਿਚ ਸ਼ਿਫਟ ਹੋ ਗਏ ਹਨ। ਵਿਰੋਧੀ ਧਿਰ ਨੇਤਾ ਵਜੋਂ ਉਹਨਾਂ ਨੂੰ 5, ਸੁਨਹਿਰੀ ਬਾਗ ਰੋਡ ਬੰਗਲਾ ਅਲਾਟ ਕੀਤਾ ਗਿਆ ਹੈ। ਵਿਰੋਧੀ ਧਿਰ ਨੇਤਾ ਹੋਣ ਦੇ ਨਾਅਤੇ ਉਹਨਾਂ ਨੂੰ ਇਕ ਕੈਬਨਿਟ ਮੰਤਰੀ ਦੇ ਬਰਾਬਰ ਦੀਆਂ ਸਹੂਲਤਾਂ ਮਿਲਣੀਆਂ ਹਨ। ਰਾਹੁਲ ਗਾਂਧੀ ਲੰਬਾ ਸਮਾਂ ਬਤੌਰ ਐਮ ਪੀ 12 ਤੁਗਲਕ ਰੋਡ ’ਤੇ ਰਹੇ। ਜਦੋਂ ਇਕ ਮਾਣਹਾਨੀ ਕੇਸ ਵਿਚ ਉਹਨਾਂ ਨੂੰ 2 ਸਾਲ ਦੀ ਸਜ਼ਾ ਹੋਈ ਸੀ ਤਾਂ ਲੋਕ ਸਭਾ ਤੋਂ ਅਯੋਗ ਕਰਾਰ ਦੇਣ ਮਗਰੋਂ ਉਹਨਾਂ ਨੇ ਇਹ ਬੰਗਲਾ ਖਾਲੀ ਕਰ ਦਿੱਤਾ ਸੀ। ਹੁਣ ਉਹਨਾਂ ਨੇ ਬੀਤੇ ਕੱਲ੍ਹ ਆਪਣੇ ਜਨਮ ਦਿਨ ’ਤੇ ਹਵਨ ਕਰਵਾ ਕੇ ਨਵੇਂ ਬੰਗਲੇ ਵਿਚ ਗ੍ਰਹਿ ਪਰਵੇਸ਼ ਕੀਤਾ।
Get all latest content delivered to your email a few times a month.