IMG-LOGO
ਹੋਮ ਪੰਜਾਬ : ਅਪਰਾਧ ਨਾਮਾ

ਅਪਰਾਧ ਨਾਮਾ

Admin user - Feb 14, 2022 06:09 AM
IMG

ਫਿਰੋਜ਼ਪੁਰ, 14 ਫਰਵਰੀ (ਵਿਸ਼ਵਜੀਤ ਸਿੰਘ ਥਿੰਦ)

ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦੇ ਦੋਸ਼ ਵਿਚ ਦੋ ਨਾਮਜ਼ਦ
ਫਿਰੋਜ਼ਪੁਰ: ਇਕ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ 363, 366-ਏ, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਾਬਾਲਿਗ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਕੁਕਿੰਗ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਲੜਕਾ ਕੰਮਕਾਰ ਸਬੰਧ ਵਿਚ ਕਾਦੀਆ ਗਿਆ ਹੋਇਆ ਸੀ ਤੇ ਉਸ ਦੀ ਨਾਬਾਲਿਗ ਲੜਕੀ ਜੋ ਆਪਣੀ ਭਰਜਾਈ ਦੇ ਕਮਰੇ ਵਿਚ ਸੁੱਤੀ ਪਈ ਸੀ। ਰਾਤ ਕਰੀਬ ਡੇਢ ਤੋਂ ਦੋ ਵਜੇ ਉਸ ਦੀ ਨੂੰਹ ਨੇ ਦੱਸਿਆ ਕਿ ਉਨ੍ਹਾਂ ਦੀ ਨਾਬਾਲਿਗ ਲੜਕੀ ਜੋ ਬਾਥਰੂਮ ਕਰਨ ਗਈ ਸੀ, ਪਰ ਵਾਪਸ ਨਹੀਂ ਆਈ, ਜਿਸ ਦੀ ਕਾਫੀ ਭਾਲ ਕਰਨ ਤੇ ਨਹੀਂ ਮਿਲੀ, ਜਦ ਸਵੇਰੇ ਆਂਢ ਗੁਆਂਢ ਤੋਂ ਪਤਾ ਕਰਨ ਤੇ ਪਤਾ ਲੱਗਾ ਹੈ ਦੇ ਦੋਸ਼ੀ ਅੰਕੁਸ਼ ਪੁੱਤਰ ਧਰਮਵੀਰ ਜੋ ਉਸ ਦੀ ਨਾਬਾਲਿਗ ਲੜਕੀ ਨੂੰ ਵਿਆਹ ਕਰਾਉਣ ਦੀ ਨੀਯਤ ਨਾਲ ਤੇ ਆਪਣੇ ਦੋਸਤ ਅਰਮਾਨ ਦੀ ਮਿਲੀਭੁਗਤ ਨਾਲ ਭਜਾ ਕੇ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਵਿਅਕਤੀ ਦੇ ਕੱਪੜੇ ਪਾੜਣ ਤੇ ਬਟੂਆ ਖੋਹ ਕੇ ਦਾਹੜੀ ਪੁੱਟੀ
-ਛੁਡਾਉਣ ਵਾਲੇ ਵਿਅਕਤੀ ਦੀ ਵੀ ਕੀਤੀ ਧੱਕਾ ਮੁੱਕੀ
-ਪੁਲਿਸ ਨੇ ਕੀਤਾ 7 ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਖਾਨਪੁਰ ਨੇੜੇ ਗੁਰਦੁਆਰਾ ਸਾਹਿਬ ਵਿਖੇ ਇਕ ਵਿਅਕਤੀ ਮੱਥਾ ਟੇਕਣ ਜਾ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਉਸ ਦੇ ਕੱਪੜੇ ਪਾੜ ਦਿੱਤੇ ਤੇ ਬੂਟਆ ਖੋਹ ਲਿਆ ਤੇ ਦਾਹੜੀ ਪੁੱਟੀ, ਜਦ ਇਕ ਵਿਅਕਤੀ ਵੱਲੋਂ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਵੀ ਧੱਕਾ ਮੁੱਕੀ ਕੀਤੀ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ 4 ਬਾਏ ਨੇਮ ਵਿਅਕਤੀਆਂ ਸਮੇਤ 2 ਅਣਪਛਾਤੇ ਵਿਅਕਤੀਆਂ ਖਿਲਾਫ 323, 341, 506, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰੋਬਿਨਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਖਾਨਪੁਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਲਖਬੀਰ ਸਿੰਘ ਨਾਲ ਪਿੰਡ ਵਿਚ ਹੀ ਬਣੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕੜ ਜਾ ਰਹੇ ਸੀ, ਜਦ ਉਹ ਨੇੜੇ ਗੁਰਦੁਆਰਾ ਸਾਹਿਬ ਪੁੱਜੇ ਤਾਂ ਦੋਸ਼ੀਅਨ ਜਰਨੈਲ ਸਿੰਘ ਪੁੱਤਰ ਬਲਵੀਰ ਸਿੰਘ, ਅਰਜੁਨ ਸਿੰਘ ਉਰਫ ਘੋੜੀ ਪੁੱਤਰ ਸੋਹਣ ਸਿੰਘ, ਧਰਮਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ, ਦਲੇਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਅਨ ਖਾਨਪੁਰ ਅਤੇ ਦੋ ਅਣਪਛਾਤੇ ਵਿਅਕਤੀ ਉਥੇ ਮੌਜ਼ੂਦ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਘੇਰ ਕੇ ਉਸ ਦੇ ਪਿਤਾ ਦੇ ਕੱਪੜੇ ਪਾੜ ਦਿੱਤੇ ਤੇ ਬਟੂਆ ਖੋਹ ਲਿਆ ਤੇ ਜਿਸ ਵਿਚ ਕਰੀਬ 4000 ਰੁਪਏ ਤੇ ਹੋਰ ਜ਼ਰੂਰੀ ਕਾਗਜ਼ਾਤ ਸੀ ਅਤੇ ਦੋਸ਼ੀ ਧਰਮਪ੍ਰੀਤ ਸਿੰਘ ਤੇ ਦਲੇਰ ਸਿੰਘ ਨੇ ਉਸ ਦੇ ਪਿਤਾ ਦੀ ਦਾਹੜੀ ਪੁੱਟੀ ਤੇ ਸਿਰ ਦੇ ਕੇਸ ਵੀ ਪੁੱਟੇ। ਰੋਬਿਨਦੀਪ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਵੀ ਧੱਕਾ ਮੁੱਕੀ ਕੀਤੀ ਤੇ ਧਮਕੀਆਂ ਦਿੱਤੀਆਂ। ਵਜ਼ਾ ਰੰਜ਼ਿਸ਼ ਇਹ ਹੈ ਕਿ ਉਸ ਦੇ ਚਾਚੇ ਦੇ ਲੜਕੇ ਸੌਰਵਦੀਪ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਖਾਨਪੁਰ ਵੱਲੋਂ ਸਾਲ 2021 ਵਿਚ ਦਲੇਰ ਪੁੱਤਰ ਜਰਨੈਲ ਸਿੰਘ ਤੇ ਰਣਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀਅਨ ਖਾਨਪੁਰ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਸੀ, ਇਸੇ ਰੰਜ਼ਿਸ਼ ਕਰਕੇ ਉਸਦੀ ਤੇ ਉਸ ਦੇ ਪਿਤਾ ਨਾਲ ਕੁੱਟਮਾਰ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਰੇਤਾ ਦੀ ਭਰੀ ਟਰੈਕਟਰ ਟਰਾਲੀ ਬਰਾਮਦ, ਪੰਜ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ: ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ ਰੇਤਾ ਦੀ ਭਰੀ ਟਰੈਕਟਰ ਟਰਾਲੀ ਬਰਾਮਦ ਕਰਕੇ 5 ਵਿਅਕਤੀਆਂ ਖਿਲਾਫ ਥਾਣਾ ਮੱਲਾਂਵਾਲਾ ਵਿਖੇ 379, 120-ਬੀ ਆਈਪੀਸੀ 21 (3) ਮਾਈਨਿੰਗ ਐਂਡ ਮਿਨਰਲ ਐਕਟ 1957 ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਮਾਨੋਚਾਹਲ ਮੰਡੀ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੁਖਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਲੋਹੁਕੇ ਖੁਰਦ ਨੇ ਆਪਣੀ ਜ਼ਮੀਨ ਵਿਚ ਨਾਜਾਇਜ਼ ਮਾਈਨਿੰਗ ਦਾ ਖੱਡਾ ਲਗਾਇਆ ਹੋਇਆ ਹੈ ਜੋ ਦਿਨ ਰਾਤ ਆਪਣੀ ਜ਼ਮੀਨ ਵਿਚੋਂ ਟਰੈਕਟਰ ਟਰਾਲੀਆਂ ਦੇ ਮਾਲਕਾਂ ਤੇ ਲੇਬਰ ਨਾਲ ਮਿਲ ਕੇ ਬਿਨ੍ਹਾ ਪੰਜਾਬ ਸਰਕਾਰ ਦੀ ਮਨਜ਼ੂਰੀ ਦੇ ਜ਼ਮੀਨ ਵਿਚੋਂ ਰੇਤਾ ਕੱਢ ਕੇ ਚੋਰੀ ਵੇਚਦਾ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਅਨ ’ਤੇ ਛਾਪੇਮਾਰੀ ਕੀਤੀ ਗਈ ਤਾਂ ਦੋਸ਼ੀਅਨ ਮੌਕੇ ਤੋਂ ਫਰਾਰ ਹੋ ਗਏ ਤੇ ਮੌਕੇ ’ਤੇ 1 ਟਰੈਕਟਰ ਸਮੇਤ ਟਰਾਲੀ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਛੁੱਟੀ ’ਤੇ ਗਿਆ ਕੈਦੀ ਵਾਪਸ ਜੇਲ੍ਹ ਵਿਚ ਨਹੀਂ ਆਇਆ ਤਾਂ ਪੁਲਿਸ ਨੇ ਕੀਤਾ ਗਿ੍ਰਫਤਾਰ
ਗੁਰੂਹਰਸਹਾਏ (ਫਿਰੋਜ਼ਪੁਰ): ਇਕ ਮੁਕੱਦਮੇ ਵਿਚ ਸਜ਼ਾ ਕੱਟ ਰਿਹਾ ਕੈਦੀ ਜੋ ਘਰ ਛੁੱਟੀ ਗਿਆ ਸੀ ਪਰ ਵਾਪਸ ਜੇਲ੍ਹ ਵਿਚ ਨਾ ਆਇਆ ਤਾਂ ਪੁਲਿਸ ਨੇ ਉਸ ਨੂੰ ਗਿ੍ਰਫਤਾਰ ਕਰਕੇ ਉਸ ਖਿਲਾਫ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਆਤਮਾ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 259 ਰਾਹੀਂ ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਨੇ ਦੱਸਿਆ ਕਿ ਦੋਸ਼ੀ ਗੁਰਮੇਜ ਸਿੰਘ ਉਰਫ ਬਿੱਟੂ ਪੁੱਤਰ ਮਹਿੰਦਰ ਸਿੰਘ ਵਾਸੀ ਬਸਤੀ ਕੱਲੇ ਵਾਲੀ ਥਾਣਾ ਗੁਰੂਹਰਸਹਾਏ ਜੋ ਮੁਕੱਦਮਾ ਨੰਬਰ 90 ਮਿਤੀ 28 ਮਈ 2021 ਅ/ਧ 22 ਐੱਨਡੀਪੀਐੱਸ ਐਕਟ ਥਾਣਾ ਗੁਰੂਹਰਸਹਾਏ ਵਿਚ ਛੁੱਟੀ ਆਇਆ ਸੀ ਜੋ ਵਾਪਸ ਜੇਲ੍ਹ ਨਹੀਂ ਗਿਆ ਹੈ, ਜਿਸ ’ਤੇ ਕਾਨੂੰਨੀ ਕਾਰਵਾਈ ਕਰਕੇ ਦੋਸ਼ੀ ਨੂੰ ਗਿ੍ਰਫਤਾਰ ਕਰਕੇ ਬੰਦ ਜੇਲ੍ਹ ਕਰਵਾਇਆ ਜਾਵੇ। ਦੋਸ਼ੀ ਨੂੰ ਗਿ੍ਰਫਤਾਰ ਕਰਕੇ ਤੇ ਇਸ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.