ਤਾਜਾ ਖਬਰਾਂ
ਕੋਲਕਾਤਾ, 16 ਜੂਨ, 2025: ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਦੇ ਖਿਲਾਫ ਇਥੇ ਐਫ ਆਈ ਆਰ ਦਰਜ ਕੀਤੀ ਗਈ ਹੈ। ਮੰਤਰੀ ’ਤੇ ਦੋਸ਼ ਹੈ ਕਿ ਉਹਨਾਂ ਨੇ ਇਕ ਚੱਪਲ ਇਕ ਸਿੱਖ ਦੀ ਪੱਗ ’ਤੇ ਮਾਰੀ ਹੈ। ਇਹ ਸਿੱਖ ਇਕ ਪੁਲਿਸ ਮੁਲਾਜ਼ਮ ਸੀ ਜੋ ਡਿਊਟੀ ’ਤੇ ਤਾਇਨਾਤ ਸੀ। ਇਹ ਘਟਨਾ ਭਾਜਪਾ ਦੇ ਰੋਸ ਵਿਖਾਵੇ ਦੌਰਾਨ ਵਾਪਰੀ। ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ ਇਕ ਕੱਟਆਊਟ ਸੁੱਟਿਆ ਸੀ ਜਿਸ ’ਤੇ ਚੱਪਲ ਦੀ ਫੋਟੋ ਬਣੀ ਹੋਈ ਸੀ ਪਰ ਇਹ ਚੱਪਲ ਨਹੀਂ ਸੀ ਬਲਕਿ ਗੱਤੇ ਦਾ ਬਣਿਆ ਪਲੇਕਾਰਡ ਸੀ।
Get all latest content delivered to your email a few times a month.