ਤਾਜਾ ਖਬਰਾਂ
ਨਵੀਂ ਦਿੱਲੀ, 14 ਜੂਨ : ਨੈਸ਼ਨਲ ਐਲਿਜਿਬਿਲਿਟੀ ਕਮ ਐਂਟ੍ਰੈਂਸ ਟੈਸਟ ਅੰਡਰ ਗ੍ਰੈਜੂਏਟ ਦਾ ਨਤੀਜਾ ਅੱਜ ਜਾਰੀ ਕਰ ਦਿੱਤਾ ਗਿਆ ਹੈ। NEET UG 'ਚ ਸ਼ਾਮਲ ਹੋਏ ਵਿਦਿਆਰਥੀ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। NEET UG 2025 ਦਾ ਨਤੀਜਾ ਕੌਮੀ ਪ੍ਰੀਖਿਆ ਏਜੰਸੀ (NTA) ਵੱਲੋਂ ਜਾਰੀ ਕੀਤਾ ਗਿਆ। ਦਰਅਸਲ, 04 ਮਈ ਨੂੰ NTA ਵੱਲੋਂ NEET UG 2025 ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਾਲ NEET UG ਦੀ ਪ੍ਰੀਖਿਆ 'ਚ ਲਗਪਗ 20 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। NTA ਅੱਜ NEET UG ਨਤੀਜੇ ਦੇ ਨਾਲ-ਨਾਲ ਦਾਖਲੇ ਅਤੇ ਕੱਟ-ਆਫ ਨਾਲ ਸੰਬੰਧਿਤ ਹੋਰ ਜਾਣਕਾਰੀ ਵੀ ਸਾਂਝੀ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਵੀ ਇਸ ਸਾਲ NEET UG ਦੀ ਪ੍ਰੀਖਿਆ ਵਿਚ ਭਾਗ ਲਿਆ ਸੀ, ਤਾਂ ਤੁਸੀਂ ਅਧਿਕਾਰਕ ਵੈਬਸਾਈਟ neet.nta.nic.in 'ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹੋ।
NEET UG Result 2025: ਨਤੀਜਾ ਚੈੱਕ ਕਰਨ ਦਾ ਤਰੀਕਾ
NTA ਵੱਲੋਂ NEET UG 2025 ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਤੁਸੀਂ ਹੇਠ ਲਿਖੇ ਤਰੀਕਿਆਂ ਨਾਲ ਆਪਣਾ ਨਤੀਜਾ ਚੈੱਕ ਕਰ ਸਕਦੇ ਹੋ :
1. ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ neet.nta.nic.in 'ਤੇ ਜਾਓ।
2. ਹੋਮ ਪੇਜ 'ਤੇ "NEET UG 2025 Result" ਲਿੰਕ 'ਤੇ ਕਲਿੱਕ ਕਰੋ।
Get all latest content delivered to your email a few times a month.