IMG-LOGO
ਹੋਮ ਰਾਸ਼ਟਰੀ: ਨਿਵੇਸ਼ ਦੀ ਆੜ ’ਚ ਸਾਈਬਰ ਠੱਗੀ ਕਰਨ ਵਾਲੇ ਗਿਰੋਹ ਦਾ...

ਨਿਵੇਸ਼ ਦੀ ਆੜ ’ਚ ਸਾਈਬਰ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Admin user - Jun 14, 2025 01:40 PM
IMG

ਨਵੀਂ ਦਿੱਲੀ, 14 ਜੂਨ : ਸੀਬੀਆਈ ਨੇ ਵੱਡੀਆਂ ਕੰਪਨੀਆਂ ਦੇ ਸ਼ੇਅਰ ਘੱਟ ਕੀਮਤ ’ਤੇ ਉਪਲਬਧ ਕਰਵਾਉਣ ਦਾ ਲਾਲਚ ਦੇ ਕੇ ਨਿਵੇਸ਼ਕਾਂ ਨੂੰ ਠੱਗਣ ਵਾਲੇ ਕਈ ਰਾਜਾਂ ਵਿਚ ਫੈਲੇ ਇਕ ਸਾਈਬਰ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ਖ਼ਿਲਾਫ਼ ਐੱਫਆਈਆਰ ਦਰਜ ਕਰਦੇ ਹੋਏ ਸੀਬੀਆਈ ਨੇ ਦਿੱਲੀ, ਹਿਸਾਰ, ਲਖਨਊ, ਮੁੰਬਈ, ਪੁਣੇ ਅਤੇ ਨਾਸਿਕ ਵਿਚ 10 ਥਾਵਾਂ ’ਤੇ ਛਾਪਾ ਮਾਰਿਆ ਹੈ। ਇਸ ਦੇ ਨਾਲ ਹੀ ਸੀਬੀਆਈ ਬੈਂਕ ਦੇ ਮਿਊਲ ਅਕਾਊਂਟ ਅਤੇ ਪ੍ਰੀ-ਐਕਟੀਵੇਟਿਡ ਸਿਮ ਕਾਰਡ ਉਪਲਬਧ ਕਰਵਾਉਣ ਵਾਲੇ ਗਿਰੋਹ ਦੇ ਇਕ ਮੈਂਬਰ ਪ੍ਰਤੀ ਤਾਨਪੁਰੇ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਤਾਨਪੁਰੇ ਮੁੰਬਈ ਦੇ ਕਲਿਆਣ ਦਾ ਰਹਿਣ ਵਾਲਾ ਹੈ। ਸੀਬੀਆਈ ਦੀ ਤਰਜਮਾਨ ਬੀਨਾ ਯਾਦਵ ਦੇ ਮੁਤਾਬਕ, ਸਾਈਬਰ ਠੱਗਾਂ ਦਾ ਇਹ ਗਿਰੋਹ ਮੁੱਖ ਰੂਪ ਨਾਲ ਫ਼ਰਜ਼ੀ ਮੋਬਾਈਲ ਐਪਲੀਕੇਸ਼ਨ ਤੇ ਵ੍ਹਟਸਐਪ ਗਰੁੱਪ ਬਣਾ ਕੇ ਨਿਵੇਸ਼ਕਾਂ ਨੂੰ ਫਸਾਉਣ ਦਾ ਕੰਮ ਕਰਦਾ ਸੀ। ਅਣਜਾਣ ਲੋਕਾਂ ਨੂੰ ਵ੍ਹਟਸਐਪ ਭੇਜ ਕੇ ਗਰੁੱਪ ਨਾਲ ਜੁੜਨ ਅਤੇ ਸ਼ੇਅਰ ਬਾਜ਼ਾਰ ਵਿਚ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ ਜਾਂਦਾ ਸੀ। ਗਿਰੋਹ ਦੇ ਮੈਂਬਰ ਲੋਕਾਂ ਨੂੰ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਕੰਪਨੀਆਂ ਦੇ ਸ਼ੇਅਰ ਘੱਟ ਕੀਮਤ ’ਤੇ ਉਪਲਬਧ ਕਰਵਾਉਣ ਦਾ ਝਾਂਸਾ ਵੀ ਦਿੰਦੇ ਸਨ। ਇਕ ਵਾਰ ਨਿਵੇਸ਼ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਪੈਸੇ ਵੱਖ-ਵੱਖ ਖਾਤਿਆਂ ਵਿਚ ਘੁੰਮਾਉਂਦੇ ਹੋਏ ਗਿਰੋਹ ਆਪਣੇ ਕੋਲ ਰੱਖ ਲੈਂਦਾ ਸੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.