IMG-LOGO
ਹੋਮ ਰਾਸ਼ਟਰੀ: 8ਵੇਂ ਵਿਆਹ ਤੋਂ ਪਹਿਲਾਂ ਗ੍ਰਿਫ਼ਤਾਰ ਹੋਈ ਲੁਟੇਰੀ ਲਾੜੀ, ਦੋਸਤ ਦੀ...

8ਵੇਂ ਵਿਆਹ ਤੋਂ ਪਹਿਲਾਂ ਗ੍ਰਿਫ਼ਤਾਰ ਹੋਈ ਲੁਟੇਰੀ ਲਾੜੀ, ਦੋਸਤ ਦੀ ਪਤਨੀ ਨੂੰ ਹੋਇਆ ਸ਼ੱਕ ਤਾਂ ਭੱਜਿਆ ਭਾਂਡਾ, ਜਾਣੋ ਕਿਵੇਂ

Admin user - Jun 08, 2025 04:11 PM
IMG

ਨਵੀਂ ਦਿੱਲੀ, 7 ਜੂਨ : ਕੇਰਲ ‘ਚ ਇਕ ਅਜਿਹੀ ਦੁਲਹਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸਦੇ ਪਹਿਲਾਂ ਹੀ ਸੱਤ ਪਤੀ ਹਨ। ਆਪਣੇ ਅੱਠਵੇਂ ਵਿਆਹ ਲਈ ਤਿਆਰ ਹੋ ਰਹੀ ਰੇਸ਼ਮਾ ਨੂੰ ਪਿਛਲੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੁਲਹਨ ਦਾ ਇਕ ਦੋ ਸਾਲ ਦਾ ਬੱਚਾ ਵੀ ਹੈ।

ਵਿਆਹ ਕਰ ਕੇ ਗਹਿਣੇ ਲੈ ਕੇ ਭੱਜ ਜਾਂਦੀ ਹੈ ਰੇਸ਼ਮਾ

ਜਾਣਕਾਰੀ ਅਨੁਸਾਰ, ਇਸ ਔਰਤ ਦਾ ਨਾਂ ਰੇਸ਼ਮਾ ਚੰਦਰਸ਼ੇਖਰਨ ਹੈ ਜਿਸਦੀ ਉਮਰ 30 ਸਾਲ ਹੈ। ਉਸਦੇ ਹੋਣ ਵਾਲੇ ਲਾੜੇ ਨੂੰ ਉਸ ‘ਤੇ ਸ਼ੱਕ ਹੋਇਆ ਅਤੇ ਉਸਨੇ ਪੁਲਿਸ ਦੇ ਸਾਹਮਣੇ ਆਪਣੀ ਪੂਰੀ ਗੱਲ ਰੱਖ ਦਿੱਤੀ। ਔਰਤ ‘ਤੇ ਇਲਜ਼ਾਮ ਹੈ ਕਿ ਉਸਨੇ ਪਹਿਲਾਂ ਵੀ ਸੱਤ ਲੜਕਿਆਂ ਨੂੰ ਆਪਣੇ ਜਾਲ ‘ਚ ਫਸਾ ਕੇ ਵਿਆਹ ਕੀਤਾ ਤੇ ਗਹਿਣੇ ਲੈ ਕੇ ਭੱਜ ਚੁੱਕੀ ਹੈ।

ਮੈਰਿਟਲ ਵੈੱਬਸਾਈਟ ਜ਼ਰੀਏ ਮਿਲੇ ਸੀ ਦੋਨੋਂ

ਔਰਤ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਹੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ, ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਲਾੜੇ ਨੇ ਦੱਸਿਆ ਕਿ ਪਿਛਲੇ ਮਹੀਨੇ ਇਕ ਮੈਰਿਟਲ ਵੈਬਸਾਈਟ ਜ਼ਰੀਏ ਉਹ ਰੇਸ਼ਮਾ ਨਾਲ ਪਹਿਲੀ ਵਾਰੀ ਜੁੜਿਆ ਸੀ। ਗੱਲਬਾਤ ਦੌਰਾਨ, ਰੇਸ਼ਮਾ ਨੇ ਦੱਸਿਆ ਕਿ ਉਹ ਅਨਾਥ ਹੈ ਅਤੇ ਉਸਦੇ ਬਹੁਤ ਘੱਟ ਰਿਸ਼ਤੇਦਾਰ ਹਨ।

ਸ਼ੱਕੀ ਵਿਵਹਾਰ ‘ਤੇ ਲਾੜੇ ਨੂੰ ਦਿੱਤੀ ਚਿਤਾਵਨੀ

ਇਹੀ ਕਾਰਨ ਦੱਸ ਕੇ ਔਰਤ ਨੇ ਕਿਹਾ ਕਿ ਉਸਦੇ ਵਿਆਹ ‘ਚ ਕੋਈ ਵੀ ਰਿਸ਼ਤੇਦਾਰ ਸ਼ਾਮਲ ਨਹੀਂ ਹੋ ਸਕੇਗਾ। ਲਾੜੇ ਨੇ ਮੁਲਜ਼ਮ ਔਰਤ ਨੂੰ ਆਪਣੇ ਦੋਸਤਾਂ ਨਾਲ ਵੀ ਮਿਲਵਾਇਆ। ਜਦੋਂ ਔਰਤ ਲਾੜੇ ਦੇ ਦੋਸਤ ਦੇ ਘਰ ਗਈ, ਤਾਂ ਦੋਸਤ ਦੀ ਪਤਨੀ ਨੇ ਉਸਦੇ ਸ਼ੱਕੀ ਵਿਵਹਾਰ ਬਾਰੇ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਲਾੜੇ ਨੂੰ ਵੀ ਸ਼ੱਕ ਹੋਇਆ ਤੇ ਉਹ ਜਾਂਚ ਕਰਨ ਲੱਗਾ।

ਪਾਰਲਰ ‘ਚ ਹੈਂਡਬੈਗ ਦੀ ਹੋਈ ਤਲਾਸ਼ੀ

ਸ਼ੁੱਕਰਵਾਰ ਨੂੰ ਜਦੋਂ ਰੇਸ਼ਮਾ ਵਿਆਹ ਲਈ ਤਿਆਰ ਹੋਣ ਪਾਰਲਰ ਪਹੁੰਚੀ ਤਾਂ ਉਸਦੇ ਹੈਂਡਬੈਗ ਦੀ ਤਲਾਸ਼ੀ ਲਈ ਗਈ ਤੇ ਉਸ ਵਿਚ ਪਹਿਲੇ ਵਿਆਹਾਂ ਨਾਲ ਸੰਬੰਧਤ ਦਸਤਾਵੇਜ਼ ਮਿਲੇ। ਇਸ ਤੋਂ ਬਾਅਦ ਲਾੜੇ ਨੇ ਔਰਤ ਬਾਰੇ ਪੁਲਿਸ ਨੂੰ ਪੂਰੀ ਜਾਣਕਾਰੀ ਦਿੱਤੀ। ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮਾਮਲੇ ਦੀ ਜਾਂਚ ਵਿਚ ਲੱਗ ਗਈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.