ਤਾਜਾ ਖਬਰਾਂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 12 ਫਰਵਰੀ ਕਿਸੇ ਵੀ ਸਰਕਾਰ ਨੂੰ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਮੁਸਲਿਮ ਬਹੁਗਿਣਤੀ ਵਾਲੇ ਪੰਜਾਬ ਦੇ ਇਕੋ ਇਕ ਸ਼ਹਿਰ ਮਾਲੇਰਕੋਟਲਾ ਵਿਖੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਬੀਤੇ ਕੱਲ੍ਹ ਕਰਨਾਟਕ ਦੇ ਇਕ ਕਾਲਜ ਵਿੱਚ ਮੁਸਲਿਮ ਵਿਦਿਆਰਥਣਾ ਨਾਲ ਕਿਤੇ ਗੈਰ ਸੰਵਿਧਾਨਕ ਰਵੱਈਏ ਨੂੰ ਲੈ ਕੇ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਸੋਸ਼ਲ ਵਰਕਰ ਆਰਿਫ਼ ਖਾਨ,ਮੁਹੰਮਦ ਸਮਸ਼ਾਦ ਖਾਨ,ਮੈਡਮ ਜਸਪ੍ਰੀਤ ਕੌਰ,ਮੈਡਮ ਅਮਨਦੀਪ ਕੌਰ,ਐਡਵੋਕੇਟ ਜਰਕਾ ਜਾਫ਼ਰੀ ਅਬਦੁਲ ਸੱਤਾਰ ਸਮੇਤ ਵੱਖੋ ਵੱਖ ਬੁਲਾਰਿਆਂ ਨੇ ਸਥਾਨਕ ਸਰਹੰਦੀ ਗੇਟ ਵਿਖੇ ਕੀਤੇ ਇਕ ਰੋਸ਼ ਮੁਜ਼ਾਹਰੇ ਦੌਰਾਨ ਕੀਤਾ ,ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰੇ ਧਰਮਾਂ ਨੂੰ ਆਪਣੇ ਧਰਮ ਅਨੁਸਾਰ ਚੱਲਣ ਦੀ ਖੁੱਲ੍ਹ ਪ੍ਰਦਾਨ ਕਰਦਾ ਹੈ ਪਰੰਤੂ ਜੋ ਉਸ ਕਾਲਜ ਦੇ ਵਿਦਿਆਰਥੀਆਂ ਵੱਲੋਂ ਮੁਸਲਿਮ ਵਿਦਿਆਰਥਣਾਂ ਦੇ ਪਾਏ ਹਿਜਾਬ ਨੂੰ ਲੈ ਕੇ ਜੋ ਹੰਗਾਮਾ ਕੀਤਾ ਗਿਆ ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ ਉਨ੍ਹਾਂ ਕਿਹਾ ਕਿ ਇਸਲਾਮ ਅੰਦਰ ਹਿਜਾਬ ਅਤੇ ਪਰਦਾ ਔਰਤ ਲਈ ਇਸਲਾਮ ਦੇ ਮੁੱਢਲੇ ਅਸੂਲਾਂ ਵਿੱਚ ਸ਼ਾਮਲ ਕੀਤਾ ਹੈ ਿਜਸ ਤਰਾਂ ਸਿੱਖਾਂ ਲਈ ਪਗੜੀ ਤੇ ਦੋਸ਼ਾਲਾ ਆਦਿ। ਉਨ੍ਹਾਂ ਨੇ ਮੌਜੂਦਾ ਸਮੇਂ ਚੱਲ ਰਹੀਆਂ ਚੋਣਾਂ ਵਿੱਚ ਖੜ੍ਹੇ ਉਮੀਦਵਾਰਾਂ ਦੇ ਦਿੱਲੀ ਬੈਠੇ ਰਾਹਨੁਮਾਵਾਂ ਨੂੰ ਸਵਾਲ ਕੀਤਾ ਕਿ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ ਬਾਰੇ ਇਹੋ ਵਰਤਾਰਾ ਕਦੋ ਤੱਕ ਚੱਲਦਾ ਰਹੇਗਾ ? ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਜਿੱਥੇ ਇਸ ਦੇਸ਼ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ ਉਥੇ ਹੀ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਤੇ ਚੱਲਣ ਦੀ ਪੂਰਨ ਆਜ਼ਾਦੀ ਹਾਸਲ ਹੈ ਪਰ ਜੋ ਇਹ ਕਾਰਾ ਕਰਨਾਟਕ ਵਿਖੇ ਕੀਤਾ ਗਿਆ ਹੈ ਉਹ ਤਾਂ ਕੋਈ ਮਨੁੱਖੀ ਜ਼ਿਹਨੀਅਤ ਦਾ ਇਨਸਾਨ ਨਹੀਂ ਕਰ ਸਕਦਾ ਇਹ ਤਾਂ ਸ਼ੈਤਾਨਾ ਦਾ ਕੰਮ ਹੈ ਜੋ ਦੇਸ਼ ਵਿੱਚ ਸ਼ਾਂਤੀ ਨੂੰ ਪਸੰਦ ਨਹੀਂ ਕਰਨਾ ਚਾਹੁੰਦੇ । ਅਜਿਹੀਆਂ ਕਾਵਾਈਆ ਰਾਹੀ ਲਡਕੀਆ 'ਚ ਡਰ ਦਾ ਮਹੌਲ ਪੈਦਾ ਕਰਕੇ ਸਿਖਿਆ ਤੋ ਦੂਰ ਕਰਨਾ ਨਹੀ ਤਾਂ ਹੋਰ ਕੀ ਹੈ? ਜਿਸ ਲਈ ਕਾਨੂੰਨੀ ਮਾਹਰਾਂ ਨਾਲ ਗੱਲਬਾਤ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਬਾਰੇ ਵੀ ਸੋਚਿਆ ਜਾਵੇਗਾ ਉਨ੍ਹਾਂ ਇਸ ਮੌਕੇ ਤੇ ਵਿਦਿਆਰਥਣ ਮੁਸਕਾਨ ਨੂੰ ਸਲਾਮ ਪੇਸ਼ ਕਰਦਿਆਂ ਕਿਹਾ ਕਿ ਅਜਿਹੀਆਂ ਬੱਚੀਆਂ ਨੂੰ ਆਪਣੇ ਧਰਮ ਤੇ ਪ੍ਰਪੱਕ ਰਹਿੰਦਿਆਂ ਜੋ ਇਨ੍ਹਾਂ ਗੁੰਡਿਆਂ ਦਾ ਉਸ ਸਮੇਂ ਮੁਕਾਬਲਾ ਕੀਤਾ ਹੈ ਉਹ ਕਿਸੇ ਜਿਹਾਦ ਤੋਂ ਘੱਟ ਨਹੀਂ।ਉਨ੍ਹਾਂ ਕਿਹਾ ਕਿ ਅਗਰ ਇਸ ਬਾਰੇ ਨਾ ਸੋਚਿਆ ਤਾਂ ਦੂਜੇ ਧਰਮਾਂ ਦੇ ਲੋਕਾਂ ਲਈ ਵੀ ਇਹ ਖਤਰੇ ਦੀ ਘੰਟੀ ਹੋਵੇਗੀ ਜੋ ਇਹ ਮੁੱਠੀ ਭਰ ਲੋਕ ਸਾਮਾਨ ਸਿਵਲ ਕੋਡ ਦੇ ਨਾਮ ਤੇ ਹਿੰਦੁਸਤਾਨ ਨੂੰ ਭਾਗਵਾਕਰਨ ਵੱਲ ਧੱਕ ਰਹੇ ਹਨ ਜਿਸ ਦੌਰਾਨ ਉਨ੍ਹਾਂ ਵੱਲੋਂ ਸਿੱਖ ਧਰਮ ਅਤੇ ਈਸਾਈ ਧਰਮ ਦੇ ਮੰਨਣ ਵਾਲਿਆਂ ਨੂੰ ਵੀ ਉਨ੍ਹਾਂ ਦੀਆਂ ਧਾਰਮਿਕ ਨਿਸ਼ਾਨੀਆਂ ਪਹਿਨਣ ਤੋਂ ਅਜਿਹੀਆਂ ਘਟਨਾਵਾਂ ਤਹਿਤ ਰੋਕਿਆ ਜਾਵੇਗਾ ।ਸਰਹੱਦੀ ਗੇਟ ਤੋਂ ਸ਼ੁਰੂ ਹੋਏ ਇਸ ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਵਿਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੂੰ ਰਾਸ਼ਟਰਪਤੀ ਦੇ ਨਾਂ ਇਕ ਮੰਗ ਪੱਤਰ ਵੀ ਦਿੱਤਾ । ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਵੱਖੋ ਵੱਖ ਜਥੇਬੰਦੀਆ ਦੇ ਨੁਮਾਇੰਦੇ ਅਤੇ ਮੈਂਬਰ ਜਿੱਥੇ ਹਾਜ਼ਰ ਸਨ ਉੱਥੇ ਹੀ ਔਰਤਾਂ ਵੱਲੋਂ ਸਿਰ ਤੇ ਪੱਟੀਆਂ ਬੰਨ੍ਹ ਕੇ ਕੇਂਦਰ ਸਰਕਾਰ ਅਤੇ ਕਰਨਾਟਕ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
Get all latest content delivered to your email a few times a month.