IMG-LOGO
ਹੋਮ ਪੰਜਾਬ : ਵਿਧਾਨ ਸਭਾ-086 ਪੋਸਟਲ ਬੈਲਟ ਲਈ ਪੋਲਿੰਗ ਪਾਰਟੀਆਂ ਕੀਤੀਆਂ ਰਵਾਨਾ

ਵਿਧਾਨ ਸਭਾ-086 ਪੋਸਟਲ ਬੈਲਟ ਲਈ ਪੋਲਿੰਗ ਪਾਰਟੀਆਂ ਕੀਤੀਆਂ ਰਵਾਨਾ

Admin user - Feb 11, 2022 06:42 AM
IMG

ਸ੍ਰੀ ਮੁਕਤਸਰ ਸਾਹਿਰ 11 ਫਰਵਰੀ (ਬਲਰਾਜ ਸਿੰਘ ਸਿੱਧੂ)
ਵਿਧਾਨ ਸਭਾ ਚੋਣਾਂ-2022 ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 80 ਸਾਲ ਦੀ ਉਮਰ ਅਤੇ PWD ਵੋਟਰ ਦੀ ਵੋਟ ਲਈ ਨਿਰਧਾਰਤ ਕੀਤੇ ਗਏ ਸ਼ਡਿਊਲ ਹਲਕਾ-086 ਦੇ ਵੋਟਰਾਂ ਦੀ ਪੋਸਟਲ ਬੈਲਟ ਵੋਟਿੰਗ ਲਈ 6 (ਛੇ) ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ, ਜੋ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿੱਚ ਰਹਿ ਰਹੇ 80 ਸਾਲ ਦੀ ਉਮਰ ਅਤੇ ਸ਼ਰੁਣ ਵੋਟਰਾਂ ਦੀ ਵੋਟ ਕਾਸਟ ਕਰਵਾਉਣਗੀਆਂ। ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਉਪਰੰਤ ਸ੍ਰੀਮਤੀ ਸਵਰਨਜੀਤ ਕੌਰ, ਪੀ.ਸੀ.ਐਸ., ਰਿਟਰਨਿੰਗ ਅਫ਼ਸਰ-086 ਮੁਕਤਸਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਤਰ੍ਹਾਂ ਕਰਵਾਈ ਜਾ ਰਹੀਂ ਵੋਟਿੰਗ ਦੌਰਾਨ ਪੂਰੀ ਸੁਰੱਖਿਆ, ਨਿਰਪੱਖਤਾ ,ਗੁਪਤਤਾ  ਬਣਾਈ ਰੱਖਣ ਲਈ ਪੋੋਲਿੰਗ ਪਾਰਟੀਆਂ ਨੂੰ ਪੂਰੀ ਟਰੇਨਿੰਗ ਦਿੱਤੀ ਗਈ ਹੈ ਅਤੇ ਇਸ ਦੀ ਵੀਡਿਓਗ੍ਰਾਫੀ ਵੀ ਕਰਵਾਈ ਜਾਵੇਗੀ। ਇਸ ਕੰਮ ਦੀ ਸੁਪਰਵੀਜ਼ਨ ਲਈ ਸੈਕਟਰ ਅਫ਼ਸਰ ਅਤੇ ਮਾਈਕਰੋ ਅਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੋਲਿੰਗ ਪਾਰਟੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਵੋਟਰ ਦੇ ਘਰ ਜਾ ਕੇ ਵੋਟਿੰਗ ਕਰਵਾਉਣਾ ਇੱਕ ਬਹੁਤ ਜਿੰਮੇਵਾਰੀ ਦਾ ਕੰਮ ਹੈ, ਇਸ ਨੂੰ ਬਾਖੂਬੀ ਅਤੇ ਵਧੀਆਂ ਢੰਗ ਨਾਲ ਨਿਭਾਇਆ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਮਿਤੀ 14 ਫ਼ਰਵਰੀ 2022 ਨੂੰ ਵੀ ਬਾਕੀ ਰਹਿੰਦੇ 80 ਸਾਲ ਦੀ ਉਮਰ ਅਤੇ PWD ਵੋਟਰਾਂ ਦੀ ਵੋਟ ਕਾਸਟ ਕਰਵਾਈ ਜਾਵੇਗੀ। ਇਸ ਸਮੇਂ ਸਹਾਇਕ ਰਿਟਰਨਿੰਗ ਅਫ਼ਸਰ-1, 086 ਮੁਕਤਸਰ, ਸ੍ਰੀ ਰਜਿੰਦਰ ਸਿੰਘ ਬੁੱਟਰ, ਸੁਪਰਡੈਂਟ ਅਤੇ ਪ੍ਰਿੰਸੀਪਲ, ਵਿਜੇ ਸੇਤੀਆ, ਬਤੌਰ ਨੋਡਲ ਅਫ਼ਸਰ, ਪੋਸਟਲ ਬੈਲਟ ਵੀ ਮੌਜੂਦ ਸਨ।  

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.