IMG-LOGO
ਹੋਮ ਪੰਜਾਬ : ਜਾਗੋ ਵੋਟਰ ਜਾਗੋ ਤਹਿਤ ਸਰਕਾਰੀ ਸਕੂਲ ਦੀਵਾਨ ਖੇੜਾ ਵਿੱਚ ਕੀਤਾ...

ਜਾਗੋ ਵੋਟਰ ਜਾਗੋ ਤਹਿਤ ਸਰਕਾਰੀ ਸਕੂਲ ਦੀਵਾਨ ਖੇੜਾ ਵਿੱਚ ਕੀਤਾ ਗਿਆ ਨੁੱਕੜ ਨਾਟਕ

Admin user - Feb 11, 2022 06:40 AM
IMG

ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਕੀਤੀ ਅਪੀਲ
ਅਬੋਹਰ/ਫਾਜ਼ਿਲਕਾ, 11 ਫਰਵਰੀ ( ਬਲਰਾਜ ਸਿੰਘ ਸਿੱਧੂ)
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਅਤੇ ਅਬੋਹਰ ਦੇ ਉਪਮੰਡਲ ਮੈਜਿਸਟਰੇਟ ਸ੍ਰੀ ਅਮਿਤ ਗੁਪਤਾ ਦੇ ਨਿਰਦੇਸ਼ਾਂ ਅਤੇ ਸਵੀਪ ਨੋਡਲ ਅਫ਼ਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਵਾਨ ਖੇੜਾ ਵਿੱਚ ਕੰਮ ਕਰਦੇ ਦੀਪਕ ਕੰਬੋਜ਼ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਮਿਲ ਕੇ ਸਰਕਾਰੀ  ਹਾਈ ਸਕੂਲ ਪੰਜਾਵਾਂ ਮਾਡਲ ਵਿੱਚ ਨੁੱਕੜ ਨਾਟਕ ਜਾਗੋ ਵੋਟਰ ਜਾਗੋ ਦਾ ਸਫਲ ਮੰਚਨ ਕੀਤਾ।
ਇਸ ਮੌਕੇ ਨੁੱਕੜ ਨਾਟਕ ਵਿੱਚ ਲੋਕਾਂ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਚਾਰਾਂ ਰਾਹੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਬਿਨਾਂ ਕਿਸੇ ਲਾਲਚ ਅਤੇ ਬਿਨਾਂ ਕਿਸੇ ਡਰ ਦੇ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਗਿਆ। ਇਸ ਨੁੱਕੜ ਨਾਟਕ ਵਿੱਚ ਸਰਕਾਰੀ ਸਕੂਲ ਦੀਵਾਨ ਖੇੜਾ ਦੇ ਛੋਟੇ-ਛੋਟੇ ਬੱਚਿਆਂ ਨੇ ਆਪਣੀ ਪ੍ਰਤਿਭਾ ਰਾਹੀਂ ਸਾਰਿਆਂ ਦਾ ਮਨ ਮੋਹ ਲਿਆ।
ਇਸ ਮੌਕੇ ਹੈੱਡ ਮਾਸਟਰ ਸ੍ਰੀ ਅਨਿਲ ਕੁਮਾਰ ਅਤੇ ਸਮੂਹ ਸਟਾਫ ਨੇ ਟੀਮ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਸਮੂਹ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.