ਤਾਜਾ ਖਬਰਾਂ
ਫਿਰੋਜਪੁਰ, 11 ਫਰਵਰੀ (ਵਿਸ਼ਵਜੀਤ ਸਿੰਘ ਥਿੰਦ):ਰਾਸ਼ਟਰੀ ਸਿੱਖਿਆ ਯੋਜਨਾ ਅਤੇ ਪ੍ਰਸ਼ਾਸਨ ਸੰਸਥਾ (NIEPA), ਜੋ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦਾ ਇੱਕ ਅੰਗ ਹੈ, ਵੱਲੋਂ ਸਿੱਖਿਆ ਪ੍ਰਸ਼ਾਸਨ ਵਿੱਚ ਨਵੀਨਤਾ ਅਤੇ ਕੁਸ਼ਲ ਪ੍ਰਸ਼ਾਸਨ ਦੇ ਲਈ ਰਾਸ਼ਟਰੀ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਜਿਸ ਤਹਿਤ ਪੰਜਾਬ ਰਾਜ ਦੇ ਜ਼ਿਲ੍ਹਾ ਫਿਰੋਜਪੁਰ ਦੇ ਉੱਪ ਜਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ ਨੂੰ ਇਹ ਵੱਕਾਰੀ ਪੁਰਸਕਾਰ ਹਾਸਿਲ ਕਰਨ ਦਾ ਮਾਣ ਹਾਸਲ ਹੋਇਆ ਹੈ। ਇੱਥੇ ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵੱਲੋਂ ਅਜਿਹਾ ਐਵਾਰਡ ਹਾਸਲ ਕਰਨ ਵਾਲੇ ਉਹ ਪਹਿਲੇ ਅਫ਼ਸਰ ਹਨ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਰਾਜੀਵ ਛਾਬੜਾ, ਜਿਲ੍ਹਾ ਸਿੱਖਿਆ ਅਫਸਰ (ਸੈਸਿ) ਚਮਕੋਰ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਕੋਮਲ ਅਰੋੜਾ ਵੱਲੋ ਉੱਪ ਜਿਲ੍ਹਾ ਸਿੱਖਿਆ ਅਫਸਰ ਨੂੰ ਵੱਕਾਰੀ ਐਵਾਰਡ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਦੱਸਿਆ ਕਿ ਫਿਰੋਜਪੁਰ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈਅਤੇ ਇਸ ਤੋ ਪਹਿਲਾ ਵੀ ਜਿਲ੍ਹੇ ਨੂੰ ਵੱਕਾਰੀ ਸਕਾਚ ਅਵਾਰਡ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਕੋਆਰਡੀਨੇਡਟਰ (ਐਮ.ਆਈ.ਐਸ) ਅਤੇ ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਯੋਜਨਾ ਅਤੇ ਪ੍ਰਸ਼ਾਸਨ ਸੰਸਥਾ (NIEPA), ਭਾਰਤ ਸਰਕਾਰ ਵੱਲੋ ਕਰਵਾਏ ਆਨਲਾਈਨ ਵਰਚੂਅਲ ਫਕੰਸ਼ਨ ਰਾਹੀਂ ਵੱਖ ਵੱਖ ਰਾਜਾ ਦੇ ਚੁਣਿੰਦਾ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰ ਮੁੱਖ ਮਹਿਮਾਨ ਵੱਜੋ ਸ਼ਾਮਿਲ ਹੋਏ ਅਤੇ ਉਨ੍ਹਾ ਨੇ ਪੂਰੇ ਭਾਰਤ ਰਾਜ ਦੇ ਚੁਣਿੰਦਾ ਅਫਸਰਾਂ ਨੂੰ ਇੱਕ ਪਲੇਟਫਾਰਮ ਤੇ ਇੱਕਠੇ ਹੋਣ ਅਤੇ ਬਿਹਤਰੀਨ ਕੰਮ ਲਈ ਸ਼ਲਾਘਾ ਕਰਦੇ ਹੋਏ ਮੁਬਾਰਕਬਾਦ ਦਿੱਤੀ। ਇਸ ਖੁਸ਼ੀ ਦੇ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਜੀਵ ਛਾਬੜਾਅਤੇ ਸਕੈਂਡਰੀ ਸ.ਚਮਕੋਰ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਕੋਮਲ ਅਰੋੜਾ, ਏ.ਪੀ.ਸੀ ਜਨਰਲ ਸਰਬਜੀਤ ਸਿੰਘ, ਏ.ਪੀ.ਸੀ ਫਾਇਨਾਂਸ ਸੁਖਦੇਵ ਸਿੰਘ, ਜਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਚਰਨਜੀਤ ਸਿੰਘ ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ ਪਵਨ ਮਦਾਨ ਅਤੇ ਸਮੁੱਚਾ ਦਫਤਰੀ ਸਟਾਫ ਹਾਜਰ ਸੀ।
Get all latest content delivered to your email a few times a month.