IMG-LOGO
ਹੋਮ ਰਾਸ਼ਟਰੀ: ਚਲਦੀ ਕਾਰ ’ਚ ਦੋ ਕੁੜੀਆਂ ਨਾਲ ਸਮੂਹਿਕ ਜਬਰ ਜਨਾਹ, ਪਾਕਿਸਤਾਨ...

ਚਲਦੀ ਕਾਰ ’ਚ ਦੋ ਕੁੜੀਆਂ ਨਾਲ ਸਮੂਹਿਕ ਜਬਰ ਜਨਾਹ, ਪਾਕਿਸਤਾਨ ਨਾਲ ਤਣਾਅ ਵਿਚਕਾਰ ਸ਼ਰਮਨਾਕ ਕਾਰੇ ਨੂੰ ਦਿੱਤਾ ਅੰਜਾਮ

Admin user - May 11, 2025 12:18 PM
IMG

ਬੁਲੰਦਸ਼ਹਿਰ, 11 ਮਈ: ਪਾਕਿਸਤਾਨ ਨਾਲ ਤਣਾਅ ਨੂੰ ਲੈ ਕੇ ਪਿਛਲੇ ਮੰਗਲਵਾਰ ਦੀ ਰਾਤ ਨੂੰ ਜਿੱਥੇ ਸਾਰੇ ਦੇਸ਼ ’ਚ ਅਲਰਟ ਸੀ, ਉੱਧਰ ਦੂਜੇ ਪਾਸੇ ਤਿੰਨ ਨੌਜਵਾਨਾਂ ਨੇ ਚਲਦੀ ਕਾਰ ’ਚ ਦੋ ਸਹੇਲੀਆਂ ਨਾਲ ਸਮੂਹਿਕ ਜਬਰ ਜਨਾਹ ਕੀਤਾ। ਇਸ ਦੌਰਾਨ ਮੁਲਜ਼ਮ ਪੰਜ ਜ਼ਿਲ੍ਹਿਆਂ ’ਚੋਂ ਲੰਘੇ। ਮੁਲਜ਼ਮਾਂ ਨੇ ਜਬਰ ਜਨਾਹ ਤੋਂ ਬਾਅਦ ਇਕ ਕੁੜੀ ਨੂੰ ਮੇਰਠ ਵਿਚ ਚਲਦੀ ਕਾਰ ’ਚੋਂ ਬਾਹਰ ਸੁੱਟ ਦਿੱਤਾ। ਦੂਜੇ ਵਾਹਨ ਨਾਲ ਕੁਚਲਣ ਕਾਰਨ ਉਸ ਦੀ ਮੌਤ ਹੋ ਗਈ। ਬੁੱਧਵਾਰ ਸਵੇਰੇ ਨੌਜਵਾਨਾਂ ਦੇ ਚੁੰਗਲ ’ਚੋਂ ਬਚ ਕੇ ਦੂਜੀ ਕੁੜੀ ਖੁਰਜਾ ਕੋਤਵਾਲੀ ਪੁੱਜੀ। ਲਾਪਰਵਾਹੀ ਦੀ ਹੱਦ ਪਾਰ ਕਰਦੇ ਹੋਏ ਪੁਲਿਸ ਨੇ ਤਿੰਨ ਦਿਨ ਤੱਕ ਮਾਮਲੇ ਨੂੰ ਛੁਪਾਈ ਰੱਖਿਆ। ਸ਼ਨਿਚਰਵਾਰ ਨੂੰ ਮੁਲਜ਼ਮਾਂ ਨਾਲ ਪੁਲਿਸ ਦਾ ਮੁਕਾਬਲਾ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਤਿੰਨੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿਚ ਹਨ। ਮੂਲ ਤੌਰ ’ਤੇ ਪ੍ਰਤਾਪਗੜ੍ਹ ਵਾਸੀ 17 ਸਾਲਾ ਕੁੜੀ ਆਪਣੇ ਪਰਿਵਾਰ ਨਾਲ ਗੌਤਮਬੁੱਧਨਗਰ ਵਿਚ ਰਹਿੰਦੀ ਹੈ। ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਵਿਆਹ ਮੰਡਪ ਵਿਚ ਪਾਰਟ ਟਾਈਮ ਕੰਮ ਕਰਦੀ ਹੈ। 6 ਮਈ ਦੀ ਸ਼ਾਮ ਨੂੰ ਉਹ ਬਿਹਾਰ ਵਾਸੀ 20 ਸਾਲਾ ਸਹੇਲੀ ਨਾਲ ਘਰ ਤੋਂ ਕੰਮ ਲਈ ਨਿਕਲੀ ਸੀ ਜਦੋਂ ਉਸ ਦੀ ਜਾਣ-ਪਛਾਣ ਵਾਲਾ ਨੋਇਡਾ ਵਾਸੀ ਅਮਿਤ ਅਤੇ ਉਸ ਦਾ ਦੋਸਤ ਸੰਦੀਪ ਕਾਰ ਲੈ ਕੇ ਆ ਗਏ। ਉਨ੍ਹਾਂ ਨੇ ਦੋਵਾਂ ਨੂੰ ਚੰਗੀ ਕੰਪਨੀ ਵਿਚ ਨੌਕਰੀ ਲਗਵਾਉਣ ਦੀ ਗੱਲ ਕਹਿ ਕੇ ਕਾਰ ਵਿਚ ਬਿਠਾ ਲਿਆ। ਕੁਝ ਦੂਰੀ ’ਤੇ ਅਮਿਤ ਨੇ ਆਪਣੇ ਗਾਜ਼ੀਆਬਾਦ ਵਾਸੀ ਤੀਜੇ ਸਾਥੀ ਗੌਰਵ ਨੂੰ ਵੀ ਬਿਠਾ ਲਿਆ। ਇਸ ਤੋਂ ਬਾਅਦ ਤਿੰਨਾਂ ਨੇ ਦੋਵਾਂ ਸਹੇਲੀਆਂ ਨੂੰ ਜ਼ਬਰਦਸਤੀ ਬੀਅਰ ਪਿਲਾਈ ਤੇ ਰਾਤ ਦੇ ਡੇਢ ਵਜੇ ਤੱਕ ਕਾਰ ਵਿਚ ਘੁਮਾਉਂਦੇ ਰਹੇ। ਚਲਦੀ ਕਾਰ ਵਿਚ ਦੋਵਾਂ ਨਾਲ ਸਮੂਹਿਕ ਜਬਰ ਜਨਾਹ ਕੀਤਾ। ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਕੁੱਟਮਾਰ ਕੀਤੀ ਤੇ ਇਕ ਕੁੜੀ ਨੂੰ ਮੇਰਠ ਵਿਚ ਚਲਦੀ ਕਾਰ ’ਚੋਂ ਬਾਹਰ ਸੁੱਟ ਦਿੱਤਾ। ਦੂਜੇ ਵਾਹਨ ਨਾਲ ਕੁਚਲਣ ਕਾਰਨ ਉਸ ਦੀ ਮੌਤ ਹੋ ਗਈ। 7 ਮਈ ਦੀ ਸਵੇਰ ਦੂਜੀ ਕੁ਼ੜੀ ਦੋਸ਼ੀਆਂ ਦੇ ਚੁੰਗਲ ’ਚੋਂ ਬਚ ਕੇ ਕੋਤਵਾਲੀ ਪੁੱਜੀ। ਪੁਲਿਸ ਨੇ ਮਾਮਲਾ ਦਰਜ ਕੀਤਾ ਪਰ ਤਿੰਨ ਦਿਨ ਤੱਕ ਇਸ ਨੂੰ ਛੁਪਾਈ ਰੱਖਿਆ। ਸ਼ਨਿਚਰਵਾਰ ਦੁਪਹਿਰੇ ਪੁਲਿਸ ਦਾ ਕਾਰ ਸਵਾਰ ਤਿੰਨਾਂ ਮੁਲਜ਼ਮਾਂ ਨਾਲ ਮੁਕਾਬਲਾ ਹੋਇਆ। ਪੁਲਿਸ ਦੀ ਗੋਲੀ ਲੱਗਣ ਨਾਲ ਗੌਰਵ ਅਤੇ ਸੰਦੀਪ ਜ਼ਖ਼ਮੀ ਹੋ ਗਏ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬੁਲੰਦਸ਼ਹਿਰ ਦੇ ਐੱਸਪੀ (ਦਿਹਾਤੀ) ਡਾ. ਤੇਜਵੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸੀਐੱਚਸੀ ਵਿਚ ਦਾਖਲ ਕਰਾਇਆ ਗਿਆ ਹੈ। ਜਾਨੀ ਥਾਣੇ ਦੇ ਇੰਚਾਰਜ ਮਹੇਸ਼ ਰਾਠੌੜ ਨੇ ਦੱਸਿਆ ਕਿ ਕੁੜੀ ਦੀ ਲਾਸ਼ 7 ਮਈ ਦੀ ਸਵੇਰ ਨੂੰ ਮਿਲੀ ਸੀ। ਸ਼ਨਿਚਰਵਾਰ ਦੁਪਹਿਰੇ ਪਹੁੰਚੇ ਪਰਿਵਾਰ ਵਾਲਿਆਂ ਨੇ ਕੁੜੀ ਦੀ ਪਛਾਣ ਕੀਤੀ। ਇਸ ਤੋਂ ਬਾਅਦ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਾਇਆ ਗਿਆ। ਪਰਿਵਾਰ ਵਾਲਿਆਂ ਨੇ ਸੂਰਜਕੁੰਡ ਸ਼ਮਸ਼ਾਨ ਘਾਟ ’ਤੇ ਉਸ ਦਾ ਅੰਤਮ ਸੰਸਕਾਰ ਕਰ ਦਿੱਤਾ।

ਇਨ੍ਹਾਂ ਜ਼ਿਲ੍ਹਿਆਂ ’ਚ ਬੇਖ਼ੌਫ਼ ਘੁੰਮੇ ਮੁਲਜ਼ਮ

ਐੱਸਪੀ ਦਿਹਾਤੀ ਨੇ ਦੱਸਿਆ ਕਿ ਤਿੰਨੇ ਮੁਲਜ਼ਮ ਕੁੜੀਆਂ ਨੂੰ ਲੈ ਕੇ ਪਹਿਲਾਂ ਈਸਟਰਨ ਪੈਰੀਫਰਲ ਐਕਸਪ੍ਰੈੱਸਵੇ ਤੋਂ ਬਾਗਪਤ ਪਹੁੰਚੇ ਸਨ। ਉੱਥੇ ਸਾਰਿਆਂ ਨੇ ਇਕ ਹੋਟਲ ’ਤੇ ਖਾਣਾ ਖਾਧਾ। ਉੱਥੋਂ ਮੁਲਜ਼ਮਾਂ ਨੇ ਕਾਰ ਮੇਰਠ ਵੱਲ ਮੋੜੀ। ਰਸਤੇ ਵਿਚ ਅਸ਼ਲੀਲਤਾ ਦਾ ਵਿਰੋਧ ਕਰਨ ’ਤੇ ਇਕ ਕੁੜੀ ਨੂੰ ਚਲਦੀ ਕਾਰ ਤੋਂ ਸੁੱਟ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਦੂਜੀ ਕੁੜੀ ਨਾਲ ਵਾਰੀ-ਵਾਰੀ ਜਬਰ ਜਨਾਹ ਕੀਤਾ। ਇਸ ਦੌਰਾਨ ਮੁਲਜ਼ਮ ਮੇਰਠ, ਗੁਲਾਵਠੀ, ਬੁਲੰਦਸ਼ਹਿਰ ਹੁੰਦੇ ਹੋਏ ਖੁਰਜਾ ਪਹੁੰਚੇ। ਇੱਥੇ ਹੀ ਦੂਜੀ ਕੁੜੀ ਉਨ੍ਹਾਂ ਦੇ ਚੁੰਗਲ ’ਚੋਂ ਭੱਜ ਨਿਕਲੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.