IMG-LOGO
ਹੋਮ ਪੰਜਾਬ : 18 ਫ਼ਰਵਰੀ ਨੂੰ ਸ਼ਾਮ 6 ਵਜੇ ਤੋਂ ਲੈ ਕੇ 20 ...

18 ਫ਼ਰਵਰੀ ਨੂੰ ਸ਼ਾਮ 6 ਵਜੇ ਤੋਂ ਲੈ ਕੇ 20 ਫ਼ਰਵਰੀ ਨੂੰ ਵੋਟਾਂ ਪੈਣ ਤੱਕ ਸ਼ਰਾਬ ਦੀ ਵਿਕਰੀ ਤੇ  ਪਾਬੰਦੀ

Admin user - Feb 11, 2022 03:58 AM
IMG

ਵੋਟਾਂ ਦੀ ਗਿਣਤੀ ਵਾਲੇ ਦਿਨ 10 ਮਾਰਚ ਨੂੰ ਵੀ ਸ਼ਰਾਬ ਦੀ ਵਿਕਰੀ ਤੇ ਰਹੇਗੀ ਪਾਬੰਦੀ

 ਫਾਜ਼ਿਲਕਾ, 11 ਫ਼ਰਵਰੀ  ( ਬਲਰਾਜ ਸਿੰਘ ਸਿੱਧੂ)

ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਬਬੀਤਾ ਕਲੇਰ ਨੇ  ਦੱਸਿਆ ਕਿ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿੱਚ 18 ਫ਼ਰਵਰੀ 2022 ਨੂੰ ਸ਼ਾਮ 6 ਵਜੇ ਤੋਂ ਲੈ ਕੇ 20 ਫ਼ਰਵਰੀ 2022 ਨੂੰ ਵੋਟਾਂ ਪੈਣ ਤੱਕ ਪੂਰੀ ਤਰ੍ਹਾਂ ਡਰਾਈ ਡੇਅ ਰਹਿਣ ਦੇ ਨਾਲ-ਨਾਲ ਸ਼ਰਾਬ ਦੀ ਵਿਕਰੀ ਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ (10 ਮਾਰਚ 2022) ਨੂੰ ਸ਼ਰਾਬ ਦੀ ਵਿਕਰੀ ਉੱਪਰ ਰੋਕ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਕਤ ਦਿਨਾਂ ਦੇ ਦੌਰਾਨ ਜੇਕਰ ਸ਼ਰਾਬ ਦੇ ਠੇਕੇ, ਹੋਟਲ, ਕਲੱਬ ਜਾਂ ਕੋਈ ਵੀ ਐਸੀ ਜਗ੍ਹਾਂ ਜਿੱਥੇ ਸ਼ਰਾਬ ਦੀ ਵਿਕਰੀ ਹੁੰਦੀ ਪਾਈ ਗਈ ਤਾਂ ਉਸਦੇ ਖਿਲਾਫ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।        

                ਇਸ ਸਬੰਧੀ ਜਾਰੀ ਹੁਕਮਾਂ ਵਿੱਚ ਕਰ ਅਤੇ ਆਬਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਯਕੀਨੀ ਬਣਾਵੇ ਕਿ ਉਕਤ  ਅਨੁਸਾਰ ਘੋਸ਼ਿਤ ਕੀਤੇ ਗਏ ਡ੍ਰਾਈ ਡੇਅ ਵਾਲੇ ਦਿਨ ਕਿਸੇ ਵੀ ਸ਼ਰਾਬ ਠੇਕੇ, ਹੋਟਲ, ਰੈਸਟੋਰੈਂਟ, ਕਲੱਬ ਜਾਂ ਅਜਿਹੀ ਥਾਂ ਜਿੱਥੇ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਵੇਚ ਹੁੰਦੀ ਹੋਵੇ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਡ੍ਰਾਈ ਡੇਅ ਵਾਲੇ ਦਿਨ ਕਲੱਬ, ਸਟਾਰ ਹੋਟਲਸ, ਰੈਸਟੋਰੈਂਟ, ਅਹਾਤੇ ਜਾਂ ਹੋਰ ਅਜਿਹੀ ਥਾਂ ਜਿੱਥੇ ਸ਼ਰਾਬ ਵੇਚਣ ਜਾਂ ਪਰੋਸ਼ਨ ਦੀ ਆਗਿਆ ਹੋਵੇ ਵਿਖੇ ਵੀ ਸ਼ਰਾਬ ਜਾਂ ਨਸ਼ੇ ਦੀ ਵਿਕਰੀ ਜਾਂ ਪਰੋਸ਼ਨ ਤੇ ਮੁਕੰਮਲ ਰੋਕ ਰਹੇਗੀ। ਅਣਅਧਿਕਾਰਤ ਤੌਰ ਤੇ ਸ਼ਰਾਬ ਜਾਂ ਨਸ਼ੇ ਦੇ ਭੰਡਾਰਨ ਤੇ ਵੀ ਰੋਕ ਰਹੇਗੀ।

          ਜ਼ਿਲ੍ਹੇ ਦੇ ਬਾਹਰ ਤੋਂ ਸ਼ਰਾਬ ਜਾਂ ਨਸ਼ਿਆਂ ਦੇ ਦਾਖਲੇ ਨੂੰ ਰੋਕਣ ਲਈ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਕਮਾਂ ਦੀ ਉਲੰਘਣਾ ਕਰਨ ਤੇ ਸ਼ਖਤ ਕਾਰਵਾਈ ਕੀਤੀ ਜਾਵੇਗੀ

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.