IMG-LOGO
ਹੋਮ ਰਾਸ਼ਟਰੀ: ਹਜਾਰਾਂ ਪ੍ਰੇਮੀ ਪੁੱਜਣਗੇ ਰਾਮ ਰਹੀਮ ਦੀ ਨਾਮ ਚਰਚਾ ਵਿੱਚ 

ਹਜਾਰਾਂ ਪ੍ਰੇਮੀ ਪੁੱਜਣਗੇ ਰਾਮ ਰਹੀਮ ਦੀ ਨਾਮ ਚਰਚਾ ਵਿੱਚ 

Admin user - Jan 28, 2023 02:28 AM
IMG

 Bolda Punjab 
ਚੰਡੀਗੜ੍ਹ, 28 ਜਨਵਰੀ, 2023
:ਕੱਲ 29 ਜਨਵਰੀ 2027 ਦੇ ਦਿਨ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦਾ ਸਤਸੰਗ ( ਨਾਮ ਚਰਚਾ ) ਸੁਣਨ ਲਈ ਪੰਜਾਬ ਦੇ ਹਜਾਰਾਂ ਪ੍ਰੇਮੀ ਪੁੱਜਣਗੇ l
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਪੰਜਾਬ ਦੇ ਸਲਾਬਤਪੁਰਾ ਵਿਚ ਭਲਕੇ 29 ਜਨਵਰੀ ਨੂੰ ਸਮਾਗਮ ਕੀਤਾ ਜਾਵੇਗਾ।

ਜੇਲ੍ਹ ਦੀ ਕੈਦ ਤੋਂ ਪੈਰੋਲ ਮਿਲਣ ਬਾਅਦ ਗੁਰਮੀਤ ਰਾਮ ਰਹੀਮ ਆਪ ਨਿੱਜੀ ਤੌਰ ’ਤੇ ਹਾਜ਼ਰ ਨਹੀਂ ਹੋਵੇਗਾ, ਬਲਕਿ ਉਹ ਯੂ.ਪੀ ਦੇ ਬਾਗਪਤ ਵਿਚ ਆਪਣੇ ਆਸ਼ਰਮ ਤੋਂ ਵੀਡੀਓ ਕਾਨਫਰੰਸ ਰਾਹੀਂ ਇਸ ਸਮਾਗਮ ਨੂੰ ਸੰਬੋਧਨ ਕਰੇਗਾ।
ਸਲਬਤਪੁਰਾ ਪਹੁੰਚਣ ਲਈ ਡੇਰਾ ਪ੍ਰੇਮੀ ਆਪਣੇ ਨਿੱਜੀ ਵਹੀਕਲ ਕਾਰਾਂ, ਜੀਪਾਂ ਤੋਂ ਇਲਾਵਾ ਮਿੰਨੀ ਅਤੇ ਵੱਡੀਆਂ ਬੱਸਾਂ ਭਰਕੇ "ਪਿਤਾ ਜੀ " ਦੇ ਪ੍ਰਵਚਨ ਸੁਣਨਗੇ l
   ਪ੍ਰਾਈਵੇਟ ਬੱਸ ਅਪ੍ਰੇਟਰਾਂ ਨਾਲ ਕੀਤੀ ਗੱਲਬਾਤ ਤੋਂ ਸਾਫ ਹੋਇਆ ਕਿ ਕੱਲ 29 ਜਨਵਰੀ ਲਈ ਬੱਸਾਂ ਪੂਰੀਆਂ ਨਹੀਂ ਆ ਰਹੀਆਂ l
ਉਹਨਾਂ ਦਸਿਆ ਕਿ ਇਸ ਦਿਨ ਸਾਹਾ ਭਾਰੀ ਹੋਣ ਕਾਰਨ ਬਰਾਤਾਂ ਲੇ ਕੇ ਜਾਣ ਲਈ ਪਹਿਲਾਂ ਹੀ ਕਾਫ਼ੀ ਬੁਕਿੰਗ ਸੀ, ਨਾਲ ਹੀ ਇਹ ਪ੍ਰੋਗਰਾਮ ਆ ਗਿਆ ਹੈ l ਉਹਨਾਂ ਦਸਿਆ ਕਿ 25 ਜਨਵਰੀ ਦੇ ਸਿਰਸਾ ਨਾਮ ਚਰਚਾ ਲਈ ਵੀ ਹਜਾਰਾਂ ਬੱਸਾਂ ਭਰਕੇ ਗਈਆਂ l 
 ਉਸਦੇ ਪ੍ਰੋਗਰਾਮ ਵਾਸਤੇ ਡੇਰਾ ਸਿਰਸਾ ਦੀ ਟੀਮ ਨੇ ਤਿਆਰੀਆਂ ਵਿੱਢੀਆਂ ਹੋਈਆਂ ਹਨ।
ਦੱਸਣਯੋਗ ਹੈ ਕਿ ਇਕੱਲੇ ਸਲਾਬਤਪੁਰਾ ਹੀ ਨਹੀਂ ਬਲਕਿ ਜਿੰਨੇ 40 ਦਿਨ ਦੀ ਪੈਰੋਲ ਹੈ ਉਹਨੇ ਹੀ ਦਿਨ ਆਨ ਲਾਇਨ ਨਾਮ ਚਰਚਾ ਚਲੇਗੀ l
  ਕਦੀ ਸਿਰਸਾ, ਸਲਾਬਤਪੁਰਾ, ਸੈਦੇ ਕੇ ਮੋਹਨ, ਬਰਨਾਲਾ, ਸੰਗਰੂਰ ਅਤੇ ਰਾਜਸਥਾਨ ਵਰਗੇ ਸਥਾਨਾਂ ਤੇ ਪ੍ਰੇਮੀਆਂ ਨੂੰ ਸਤਸੰਗ ਸੁਣਾਏ ਜਾਣਗੇ l

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.