IMG-LOGO
ਹੋਮ ਪੰਜਾਬ : ਘਰੇਲੂ ਮੁਸ਼ਿਕਲਾਂ ਦੇ ਬਾਵਜੂਦ ਜਿਲ੍ਹੇ ਦੀਆਂ ਮਹਿਲਾ ਅਫਸਰਾਂ ਵੱਲੋਂ ਤਨਦੇਹੀ...

ਘਰੇਲੂ ਮੁਸ਼ਿਕਲਾਂ ਦੇ ਬਾਵਜੂਦ ਜਿਲ੍ਹੇ ਦੀਆਂ ਮਹਿਲਾ ਅਫਸਰਾਂ ਵੱਲੋਂ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ ਡਿਊਟੀ

Admin user - Feb 11, 2022 03:30 AM
IMG

ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣ ਡਿਊਟੀ ਨਾ ਕਟਵਾਉਣ ਦੀ ਕੀਤੀ ਅਪੀਲ
ਸ੍ਰੀ ਮੁਕਤਸਰ ਸਾਹਿਬ 11 ਫਰਵਰੀ  (ਬਲਰਾਜ ਸਿੰਘ )
ਵਿਧਾਨ ਸਭਾ ਚੋਣਾਂ 2022 ਦੇ ਲਈ ਜਿਥੇ ਸਕਰਕਾਰੀ ਮੁਲਾਜਮਾਂ ਦਾ ਇਕ ਵੱਡਾ ਤਬਕਾ “ਕੇਵਲ ਇਕ ਦਿਨ ਲਈ" ਲਗਾਈ ਚੋਣ ਡਿਊਟੀ ਨੂੰ ਕਟਵਾਉਣ ਖਾਤਰ ਤਰਲੋ-ਮੱਛੀ ਹੋ ਰਹੇ ਹਨ ਅਤੇ ਦਿਨ ਰਾਤ ਭੱਜ ਨੱਠ ਕਰ ਰਹੇ ਹਨ,ਉਥੇ ਕੁੱਝ ਅਜਿਹੇ ਵੀ ਅਫਸਰ ਹਨ ਜੋ ਗੰਭੀਰ ਘਰੇਲੂ ਮੁਸ਼ਕਿਲਾਂ ਦੇ ਬਾਵਜੂਦ ਵੀ ਚੋਣ ਮਦਾਨ ਦੀ ਡਿਊਟੀ ਵਿਚ ਡਟੇ ਹੋਏ ਹਨ।
ਇਨ੍ਹਾ ਅਫਸਰਾਂ ਵਿਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਮਹਿਲਾ ਅਧਿਕਾਰੀਆਂ ਦਾ ਨਾਮ ਮੋਹਰੀ ਹੈ, ਜੋ 26 ਜਨਵਰੀ, ਮਾਘੀ ਮੇਲਾ ਅਤੇ ਕੋਵਿਡ 19 ਦੋਰਾਨ ਅਤੇ ਹੁਣ ਚੋਣਾ ਦੇ ਕੰਮ ਨੂੰ ਵੀ ਬਿਨ੍ਹਾ ਕਿਸੇ ਆਨਾ-ਕਾਨੀ ਅਤੇ ਬਹਾਨੇਬਾਜ਼ੀ ਤੋਂ ਤਨਦੇਹੀ ਨਾਲ ਨਿਭਾ ਰਹੇ ਹਨ। ਇਨ੍ਹਾ ਅਫਸਰਾਂ ਦੇ ਨੇੜਲੇ ਤਬਕਿਆਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨਸਾਰ ਏ ਡੀ ਸੀ (ਜ਼ਨਰਲ) ਰਾਜ਼ਦੀਪ ਕੋਰ ਨੇ ਜਿੱਥੇ ਇਕ ਬਾਹਰੋ ਆਏ ਨੇੜੇ ਦੇ ਰਿਸਤੇਦਾਰ ਦੇ ਵਿਆਹ ਵਿਚ ਖੁਸ਼ੀ ਸਾਂਝੀ ਨਹੀਂ ਕਰ ਸਕੇ ਉਥੇ ਪਰਿਵਾਰ ਵਿਚ ਹੋਈ ਇਕ ਮੋਤ ਦੋਰਾਨ ਵੀ,ਨਿੱਜੀ ਤੋਰ ਤੇ ਸ਼ਰੀਕ ਨਹੀਂ ਹੋ ਸਕੇ।

 


ਅਜਿਹੀ ਹੀ ਇਕ ਘਟਨਾ ਐਸ ਡੀ ਐਮ ਸਵਰਨਜੀਤ ਕੋਰ ਨਾਲ ਵਾਪਰੀ ਜਦੋਂ ਉਹਨਾ ਦੇ ਲੁਧਿਆਣਾ ਵਿਖੇ ਰਹਿ ਰਹੇ ਪਤੀ ਇਕ ਸੜਕ ਹਾਦਸੇ ਕਾਰਣ ਜਖਮੀ ਹੋ ਗਏ, ਅਤੇ ਹੁਣ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਐਸ ਡੀ ਐਮ ਸਾਹਿਬਾ ਨੇ ਕੇਵਲ ਇਕ ਦਿਨ ਦੀ (ਅੱਧੀ ਅਧੂਰੀ) ਛੁੱਟੀ ਕਰਕੇ ਹਲਾਤਾਂ ਦਾ ਜਾਇਜਾ ਲੈਣ ਉਪਰੰਤ ਫੋਰੀ ਤੋਰ ਤੇ ਮੁੜ ਚੋਣ ਡਿਊਟੀ ਵਿਚ ਡੱਟ ਗਏ।
ਡਿਪਟੀ ਕਮਿਸ਼ਨਰ ਨੇ ਇਹਨਾ ਦੋਨਾਂ ਮਹਿਲਾ ਅਫਸਰਾਂ ਦੇ ਕੰਮ ਪ੍ਰਤੀ ਲਗਨ ਦੀ ਭਰਪੂਰ ਸਲਾਗਾ ਕਰਦਿਆਂ, ਛੋਟੇ ਮੋਟੇ ਕੰਮਾਂ, ਮੁਸ਼ਕਿਲਾਂ ਅਤੇ ਬਿਮਾਰੀ ਦਾ ਬਹਾਨਾ ਲਗਾਉਣ ਵਾਲੇ ਸਰਕਾਰ ਦੇ ਨੁਮਾਇੰਦਿਆਂ ਨੂੰ ਇਨ੍ਹਾ ਮਹਿਲਾ ਅਫਸਰਾਂ ਤੋਂ ਸਬਕ ਸਿਖਣ ਦੀ ਲੋੜ ਤੇ ਜ਼ੋਰ ਦਿਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਵਾਰ ਚੋਣ ਡਿਊਟੀ ਦੋਰਾਨ ਹਰ ਕਿਸਮ ਦੀ ਮੁੱਢਲੀ ਸਹੂਲਤ (ਖਾਣ ਪੀਣ ਅਤੇ ਰਹਿਣ) ਦੀ ਪ੍ਰਕਿਰਿਆ ਦਾ ਖਾਸ ਖਿਆਲ ਰੱਖਿਆ ਹੈ, ਉਨ੍ਹਾ ਇਹ ਅਪੀਲ ਦੋਹਰਾਈ ਕਿ ਕੋਈ ਵੀ ਮੁਲਾਜ਼ਮ ਘਬਰਾਹਟ ਵਿਚ ਆ ਕੇ ਕਿਸੇ ਵੀ ਕਿਸਮ ਦੀ ਲੱਗੀ ਚੋਣ ਡਿਊਟੀ ਤੋਂ ਨਾ ਡਰਣ ਅਤੇ ਸਮਾਜ ਅਤੇ ਜਿਲ੍ਹਾ ਪ੍ਰਸ਼ਾਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਵਾਸੀਆਂ ਲਈ ਅਜਿਹੀ ਹੀ ਇਕ ਮਿਸਾਲ ਕਾਇਮ ਕਰਨ।
ਉਹਨਾ ਕਿਹਾ ਕਿ ਵੋਟਾਂ ਵਾਲੇ ਦਿਨ ਲਈ ਸਰਕਾਰੀ ਮੁਲਾਜ਼ਮਾਂ ਅਤੇ ਅਫਸਰਾਂ ਲਈ ਹਰ ਕਿਸਮ ਦੀ ਮੁੱਢਲੀ ਸਹੂਲਤ ਦੀ ਯੋਜਨਾਬੰਦੀ ਬੜੀ ਬਾਰੀਕੀ ਨਾਲ ਕੀਤੀ ਗਈ ਹੈ ਅਤੇ ਇਸ ਵਾਰ ਉਨ੍ਹਾਂ ਦੇ ਰਹਿਣ,ਖਾਣ-ਪੀਣ ਦੇ ਪ੍ਰਬੰਧਾਂ ਤੋਂ ਲੈ ਕੇ ਕੋਵਿਡ ਪ੍ਰੋਟੋਕਾਲ ਦਾ ਖਾਸ ਧਿਆਨ ਰੱਖਿਆ ਗਿਆ ਹੈ
ਉਹਨਾ ਇਹ ਅਪੀਲ ਦੂਹਰਾਈ ਕਿ ਜਿਲ੍ਹੇ ਵਿਚ ਤਾਇਨਾਤ ਸਰਕਾਰ ਦੇ ਸਾਰੇ ਨੁਮਾਇੰਦੇ ਚੋਣ ਡਿਊਟੀ ਨੂੰ ਇਨ੍ਹਾ ਮਹਿਲਾ ਅਫਸਰਾਂ ਵਾਂਗ ਹੀ ਨਿਭਾਉਣ। 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.