ਤਾਜਾ ਖਬਰਾਂ
ਫਿ਼ਰੋਜ਼ਪੁਰ 11 ਫਰਵਰੀ (ਵਿਸ਼ਵਜੀਤ ਸਿੰਘ ਥਿੰਦ) - ਹਲਕਾ ਨਿਵਾਸੀਆਂ ਨਾਲ ਕਮਾਏ ਪਿਆਰ ਦੇ ਚਲਦਿਆਂ ਜਿਥੇ ਅਮਰਦੀਪ ਸਿੰਘ ਆਸ਼ੂ ਬੰਗੜ ਵੱਲੋਂ ਪਿੰਡਾਂ ਵਿਚ ਪਹੁੰਚ ਕਰਕੇ ਹਲਕਾ ਨਿਵਾਸੀਆਂ ਨਾਲ ਆਪਣਾ ਰਿਸ਼ਤਾ ਗੂੜਾ ਕੀਤਾ ਜਾ ਰਿਹਾ ਹੈ, ਉਥੇ ਉਨ੍ਹਾਂ ਦੀ ਪਤਨੀ ਬੀਬਾ ਬਲਜੀਤ ਕੌਰ ਬੰਗੜ ਵੱਲੋਂ ਪਿੰਡਾਂ ਵਿਚ ਪਹੁੰਚ ਕਰਕੇ ਲੋਕਾਂ ਨੂੰ ਆਪਣੇ ਪਤੀ ਦੇ ਹੱਕ ਵਿਚ ਨਿੱਤਰਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਅੱਜ ਬੀਬਾ ਬਲਜੀਤ ਕੌਰ ਬੰਗੜ ਵੱਲੋਂ ਹਲਕੇ ਦੇ ਪਿੰਡ ਸੱਧੂ ਸ਼ਾਹ, ਨਾਜ਼ੂ ਆਦਿ ਦਾ ਤੂਫਾਨੀ ਦੌਰਾ ਕਰਦਿਆਂ ਜਿਥੇ ਲੋਕਾਂ ਨੂੰ ਕਾਂਗਰਸ ਨਾਲ ਜੁੜ ਕੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਹਾਅ ਦਾ ਨਾਅਰਾ ਮਾਰਨ ਦੀ ਅਪੀਲ ਕੀਤੀ, ਉਥੇ ਲੋਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਆਉਂਦੀ 20 ਫਰਵਰੀ ਨੂੰ ਪੰਜੇ ਵਾਲਾ ਬਟਣ ਦਬਾ ਕੇ ਕਾਂਗਰਸ ਦੀ ਸਰਕਾਰ ਬਣਾਉਣ ਦੀ ਗੁਹਾਰ ਲਗਾਈ। ਇਸ ਮੌਕੇ ਪਿੰਡ ਸੱਧੂ ਸ਼਼ਾਹ ਵਾਲਾ ਵਿਖੇ ਬੀਬਾ ਬਲਜੀਤ ਕੌਰ ਬੰੰਗੜ ਨੂੰ ਨੋਟਾਂ ਦੇ ਹਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਵਿਸਵਾਸ਼ ਦਿਵਾਇਆ ਕਿ ਕਾਂਗਰਸੀ ਉਮੀਦਵਾਰ ਦੀ ਜਿੱਤ ਲਈ ਪਿੰਡ ਦੇ ਲੋਕ ਸਪੂੰਰਨ ਸਮਰਥਨ ਦਿੰਦਿਆਂ 100 ਫੀਸਦੀ ਵੋਟ ਆਸ਼਼ੂ ਬੰਗੜ ਦੇ ਹੱਕ ਵਿਚ ਪਾਉਣਗੇ। ਇਸ ਮੌਕੇ ਯਾਦਵਿੰਦਰ ਸਿੰਘ, ਸਵਰਨ ਸਿੰਘ, ਸੰਦੀਪ ਸਿਘ, ਰਣਜੀਤ ਸਿੰਘ ਚੱਠੂ, ਲਖਵਿੰਦਰ ਸਿੰਘ ਲੱਖਾ ਜੰਬਰ, ਬਲਦੇਵ ਸਿੰਘ, ਰੇਸ਼ਮ ਸਿੰਘ, ਨਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਜੀਤ ਸਿੰਘ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।
Get all latest content delivered to your email a few times a month.