IMG-LOGO
ਹੋਮ ਪੰਜਾਬ : ਹੌਟ ਸੀਟ ਮਲੇਰਕੋਟਲਾ, ਖ਼ਾਮੋਸ਼ ਵੋਟਰ ਈ ਵੀ ਐੱਮ ਮਸ਼ੀਨਾਂ ਉਪਰ...

ਹੌਟ ਸੀਟ ਮਲੇਰਕੋਟਲਾ, ਖ਼ਾਮੋਸ਼ ਵੋਟਰ ਈ ਵੀ ਐੱਮ ਮਸ਼ੀਨਾਂ ਉਪਰ ਪਹੁੰਚ ਕੇ ਹੀ ਕਰਨਗੇ ਆਪਣੇ ਇਰਾਦੇ ਦਾ ਇਜ਼ਹਾਰ

Admin user - Feb 10, 2022 09:19 AM
IMG

ਮੁਹੰਮਦ ਇਸਮਾਈਲ ਏਸ਼ੀਆ  

ਮਾਲੇਰਕੋਟਲਾ 10  ਫਰਵਰੀ ਪੱਜਾਬ ਦੀਆਂ ਹਾਟ ਸ਼ੀਟਾ ਚੋ ਇਕ ਬਹੁਚਾਚਿਤ ਸ਼ੀਟ  ਮਲੇਰਕੋਟਲਾ ਉੱਪਰ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਿਨ੍ਹਾਂ ਦੇ ਫਾਰਮ ਭਰਨ ਤੇ ਵਾਪਸ ਲੈਣ ਤੋਂ ਬਾਅਦ ਜਾਂਚ ਦਾ ਕੰਮ ਵੀ ਪੂਰਾ ਹੋ ਗਿਆ ਹੈ।

 ਮੌਜੂਦਾ ਹਾਲਾਤਾਂ ਵਿਚ ਮਲੇਰਕੋਟਲਾ ਨੂੰ ਜ਼ਿਲ੍ਹੇ ਦਾ ਰੁਤਬਾ ਮਿਲਣ ਦਾ ਲਾਭ ਕਿਸੇ ਖਾਸ ਉਮੀਦਵਾਰ ਨੂੰ ਮਿਲਦਾ ਹੈ ਜਾਂ ਨਹੀਂ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ।

 ਕਿਸਾਨੀ ਸੰਘਰਸ਼ ਤੋਂ ਬਾਅਦ ਪੰਜਾਬ ਦੇ ਬਣੇ ਹਾਲਾਤਾਂ ਨੂੰ ਮਲੇਰਕੋਟਲਾ ਵਾਸੀ ਕਿਸ ਨਜ਼ਰੀਏ ਨਾਲ ਲੈਂਦੇ ਹਨ ਇਹ ਵੀ ਇੱਕ ਪਹਿਲੂ ਵਿਚਾਰਨਯੋਗ ਹੈ  ।

ਹੁਕਮਰਾਨ ਪਾਰਟੀ ਉਪਰ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ , ਪੰਜਾਬ ਦੇ ਕੱਚੇ ਮੁਲਾਜ਼ਮਾਂ ਵੱਲੋਂ ਮੌਜੂਦਾ ਸਰਕਾਰ ਖ਼ਿਲਾਫ਼ ਵਿੱਢੇ ਤਿੱਖੇ ਸੰਘਰਸ਼ ਦਾ ਲਾਭ ਜਿਹੜੀ ਸਿਆਸੀ ਧਿਰ ਉਠਾਉਣ ਵਿੱਚ ਕਾਮਯਾਬ ਹੁੰਦੀ ਹੈ ਇਹ ਵੀ ਮਲੇਰਕੋਟਲੇ ਤੋਂ ਹੋਣ ਵਾਲੀ ਹਾਰ ਜਿੱਤ ਦਾ ਫ਼ੈਸਲਾ ਕਰੇਗੀ ।

ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ , ਕਾਂਗਰਸ ਤੋਂ ਇਲਾਵਾ ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ ਅਤੇ ਸੰਯੁਕਤ ਅਕਾਲੀ ਦਲ ਤੋਂ ਇਲਾਵਾ ਕਿਸਾਨ  ਯੂਨੀਅਨ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਦੇ ਨਾਲ ਨਾਲ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ  ।

 

ਮਾਲੇਰਕੋਟਲਾ ਵਿੱਚ ਜਿੱਥੇ 8 ਉਮੀਦਵਾਰ ਸਿਆਸੀ ਪਾਰਟੀਆਂ ਦੇ ਟਿਕਟ ਤੇ ਚੋਣ ਲੜ ਰਹੇ ਹਨ ਉਥੇ ਬਾਕੀ 7 ਉਮੀਦਵਾਰ ਅਜ਼ਾਦ ਚੋਣ ਲੜ ਰਹੇ ਹਨ ਜਦ ਕਿ ਇਹਨਾਂ 7 ਅਜ਼ਾਦ ਉਮੀਦਵਾਰਾਂ ਵਿੱਚੋਂ ਇੱਕ ਵੱਲੋਂ ਸੰਯੁਕਤ ਸਮਾਜ ਮੋਰਚਾ ਦੀ ਟਿਕਟ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਕੁੱਝ ਅਜ਼ਾਦ ਉਮੀਦਵਾਰਾਂ ਵੱਲੋਂ ਬਿਲਕੁਲ ਵੀ ਚੋਣ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਸੇ ਹੋਰ ਮਜ਼ਬੂਤ ਉਮੀਦਵਾਰ ਨੂੰ ਬੂਥਾਂ ਤੇ ਅਤੇ ਗਿਣਤੀ ਸਮੇਂ ਸਹਿਯੋਗ ਕਰਨ ਲਈ ਖੜ੍ਹੇ ਕੀਤੇ ਹੋ ਸਕਦੇ ਹਨ ।

ਇਹਨਾਂ ਵਿੱਚੋਂ ਕੁੱਝ ਅਜ਼ਾਦ ਉਮੀਦਵਾਰ ਵੱਡੀਆਂ ਪਾਰਟੀਆਂ ਦੀਆਂ ਸਟੇਜ਼ਾਂ ਤੇ ਖੜ੍ਹੇ ਵੀ ਵੇਖੇ ਗਏ ਹਨ ਜਿਸ ਤੋ ਇਹ ਕਿਆਸਰਾਈਆ ਇਸ ਗੱਲ ਤੇ ਟਿਕਦੀਆ ਹਨ   ਕਿ ਇਹ ਖਡ਼੍ਹੇ ਨਹੀਂ ਖਿੜਾਏ ਗਏ ਹਨ  ।

ਜਿਥੇ ਕਾਂਗਰਸ ਪਾਰਟੀ ਵੱਲੋਂ ਰਜ਼ੀਆ ਸੁਲਤਾਨਾਂ, ਸ਼ੋ੍ਰਮਣੀ ਅਕਾਲੀ ਦਲ ਵੱਲੋਂ ਨੁਸਰਤ ਅਲੀ ਖਾਂ (ਨੁਸਰਤ ਇਕਰਾਮ ਖਾਂ ਬੱਗਾ) , ਆਮ ਆਦਮੀ ਪਾਰਟੀ ਵੱਲੋਂ ਮੁਹੰਮਦ ਜਮੀਲ ਉਰ ਰਹਿਮਾਨ, ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਐਫ ਨਿਸਾਰਾ ਖਾਤੂਨ (ਫ਼ਰਜਾਨਾ ਆਲਮ), ਸੀ.ਪੀ.ਆਈ.(ਐਮ) ਵੱਲੋਂ ਅਬਦੁਲ ਸਤਾਰ, ਪੰਜਾਬ ਨੈਸ਼ਨਲ ਪਾਰਟੀ ਵੱਲੋਂ ਸਈਅਦ ਮਨਜੂਰ ਗਿਲਾਨੀ, ਅਪਣੀ ਏਕਤਾ ਪਾਰਟੀ ਵੱਲੋਂ ਹਸਨ ਮੁਹੰਮਦ ਅਤੇ ਲੋਕ ਇਨਸਾਫ ਪਾਰਟੀ ਵੱਲੋਂ ਮੁਹੰਮਦ ਅਨਵਰ ਚੋਣ ਮੈਦਾਨ ਵਿੱਚ ਹਨ ਉਥੇ ਬਾਕੀ ਸਾਰੇ ਉਮੀਦਵਾਰ ਅਜ਼ਾਦ ਚੋਣ ਲੜ ਰਹੇ ਹਨ। 

ਅਜ਼ਾਦ ਉਮੀਦਵਾਰਾਂ ਵਿੱਚ ਸੈਫ ਉਰ ਇਸਮਾਈਲ (ਅਜ਼ਾਦ ਸਦੀਕੀ) ਵਾਸੀ ਦੁਲੱਮਾ ਰੋਡ , ਧਰਮਿੰਦਰ ਸਿੰਘ ਵਾਸੀ ਪਿੰਡ ਸ਼ੇਖੂਪੁਰ ਕਲਾਂ, ਮਹਿੰਦਰ ਸਿੰਘ ਵਾਸੀ ਜੰਡਾਲੀ ਰੋਡ ਅਹਿਮਦਗੜ੍ਹ ਛਨਾਂ, ਮੁੰਹਮਦ ਸ਼ਕੀਲ ਵਾਸੀ ਮੁਹੱਲਾ ਸਾਦੇਵਾਲਾ, ਮੁੰਹਮਦ ਜੂਬੈਰ ਵਾਸੀ  ਵਾਰਡ ਨੰਬਰ 15, ਮੁਹੰਮਦ ਮੁਨੀਰ ਵਾਸੀ ਮੁਹੱਲਾ ਤੇਲੀਆਂ ਵਾਲਾ ਅਤੇ ਮੁਹੰਮਦ ਯਾਸੀਨ ਵਾਸੀ ਮੁਹੱਲਾ ਜਮਾਲਪੁਰਾ ਦੇ ਨਾਂ ਸ਼ਾਮਿਲ ਹਨ।  

ਰਜ਼ੀਆ ਸੁਲਤਾਨਾ ਮੌਜੂਦਾ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਹਨ ਜਦਕਿ  ਨੁਸਰਤ ਇਕਰਾਮ ਖਾਂ ਬੱਗਾ ਅਕਾਲੀ ਦਲ ਦੀ ਸਰਕਾਰ ਵਿੱਚ  ਪੰਜਾਬ ਦੀ ਵੰਡ ਤੋ ਬਾਅਦ ਪੰਜਾਬ ਦੇ ਪਹਿਲੇ ਮੁਸਲਿਮ ਕੈਬਨਿਟ ਮੰਤਰੀ ਬਣੇ ।

    ਰਿਵਾਇਤੀ ਪਾਰਟੀਆ ਦੇ ਚੋਣ ਨਿਸ਼ਾਨ ਹੱਥ ਪੰਜਾ, ਤੱਕੜੀ, ਝਾੜੂ, ਹਾਕੀ ਅਤੇ ਬਾਲ, ਦਾਤੀ ਥੋੜਾ ਤਾਰਾ, ਫੁਟਬਾਲ, ਬੈਟ ਅਤੇ ਲੈਟਰ ਬਾਕਸ ਮਿਲ ਗਏ ਹਨ ਉਥੇ ਹੀ ਅਜ਼ਾਦ ਉਮੀਦਵਾਰਾਂ ਨੂੰ ਸੀ.ਸੀ.ਟੀ.ਵੀ. ਕੈਮਰਾ, ਡਾਇਮੰਡ, ਟਰੱਕ, ਟੈਨਿਸ ਰੈਕੇਟ ਅਤੇ ਬਾਲ, ਵਾਕਿੰਗ ਸਟਿਕ, ਕੋਟ ਅਤੇ ਬੈਟਰੀ ਟੋਰਚ ਵਰਗੇ ਨਿਸ਼ਾਨ ਅਲਾਟ ਕੀਤੇ  ਗਏ ਹਨ।

ਵਰਣਯੋਗ ਹੈ ਕਿ ਅਜ਼ਾਦ ਉਮੀਦਵਾਰ  ਮੁੰਹਮਦ ਸ਼ਕੀਲ ਜਿਨ੍ਹਾਂ ਨੂੰ ਪਿਛਲੇ ਦਿਨੀਂ ਮਾਲੇਰਕੋਟਲਾ ਪੁਲਿਸ ਵੱਲੋਂ ਤੇਜ਼ਾਬ ਦੇ ਇੱਕ ਪਰਚੇ ਦੇ ਸਿਲਸਿਲੇ ਵਿੱਚ ਭਗੌੜਾ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ ਉਹ ਵੀ ਅਜ਼ਾਦ ਚੋਣ ਲੜ ਰਹੇ ਹਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.