IMG-LOGO
ਹੋਮ ਮਨੋਰੰਜਨ: ਸੰਨੀ ਦਿਓਲ ਅਤੇ ਰਣਦੀਪ ਹੁੱਡਾ ਖਿਲਾਫ਼ ਜਲੰਧਰ 'ਚ ਕੇਸ ਦਰਜ,...

ਸੰਨੀ ਦਿਓਲ ਅਤੇ ਰਣਦੀਪ ਹੁੱਡਾ ਖਿਲਾਫ਼ ਜਲੰਧਰ 'ਚ ਕੇਸ ਦਰਜ, ਜਾਣੋ ਕੀ ਹੈ ਮਾਮਲਾ

Admin user - Apr 18, 2025 11:44 AM
IMG

18 ਅਪ੍ਰੈਲ 2025

ਫਿਲਮ ਜਾਟ ਵਿੱਚ ਯਿਸੂ ਮਸੀਹ ਦੇ ਇਕ ਦਰਸ਼ ਨੂੰ ਲੈ ਕੇ ਉੱਠੇ ਵਿਵਾਦ ਮਗਰੋਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ, ਨਿਰਦੇਸ਼ਕ ਗੋਪੀ ਚੰਦ, ਨਿਰਮਾਤਾ ਨਵੀਨ ਮਾਲੀਨੇਨੀ ਅਤੇ ਵਿਨੀਤ ਕੁਮਾਰ ਖ਼ਿਲਾਫ਼ ਜਲੰਧਰ ਦੇ ਸਦਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪਿੰਡ ਫੋਲੜੀਵਾਲ ਦੇ ਨਿਵਾਸੀ ਵਿਕੋਲਫ ਗੋਲਡ ਦੀ ਸ਼ਿਕਾਇਤ 'ਤੇ ਦਰਜ ਹੋਇਆ।

ਫਿਲਮ 'ਚ ਦਿਖਾਏ ਗਏ ਇੱਕ ਸੀਨ 'ਚ ਯਿਸੂ ਮਸੀਹ ਨੂੰ ਸਲੀਬ 'ਤੇ ਲਟਕਾਏ ਜਾਣ ਦੀ ਨਕਲ ਕੀਤੀ ਗਈ ਸੀ, ਜਿਸਨੂੰ ਲੈ ਕੇ ਈਸਾਈ ਭਾਈਚਾਰੇ ਨੇ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਦੋਸ਼ ਲਾਇਆ ਹੈ।

ਪੁਲਿਸ ਨੇ ਇਹ ਮਾਮਲਾ ਭਾਰਤੀ ਨਿਆਇਕ ਸੰਹਿਤਾ ਦੀ ਧਾਰਾ 299 ਬੀਐਨਐਸ ਤਹਿਤ ਦਰਜ ਕੀਤਾ ਹੈ, ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਹੈ।

ਇਸ ਤੋਂ ਪਹਿਲਾਂ, ਈਸਾਈ ਭਾਈਚਾਰੇ ਵੱਲੋਂ ਜਲੰਧਰ ਪੁਲਿਸ ਕਮਿਸ਼ਨਰੇਟ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਇਕ ਯਾਦਪੱਤਰ ਵੀ ਦਿੱਤਾ ਗਿਆ ਸੀ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.