ਤਾਜਾ ਖਬਰਾਂ
ਭਦੋੜ, 16 ਅਪ੍ਰੈਲ-ਕਸਬਾ ਭਦੌੜ ਵਿਖੇ ਵਾਰਡ ਨੰਬਰ 10 ਚ ਮਹੱਲਾ ਜੰਗੀਕਾ ਵਿਖੇ ਅਚਾਨਕ ਅੱਗ ਲੱਗਣ ਕਾਰਨ ਢਾਈ ਕਨਾਲਾ ਕਣਕ ਅਤੇ ਇੱਕ ਏਕੜ ਟਾਂਗਰ ਸੜ ਕੇ ਸਵਾਹ ਹੋ ਗਿਆ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਅੱਗ 'ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ ਕਿਸਾਨ ਬਾਘ ਸਿੰਘ ਮਾਨ ਦਾ ਇੱਕ ਏਕੜ ਟਾਂਗਰ ਸੜ ਗਿਆ ਜਦੋਂ ਕਿਸਾਨ ਬਲਵਿੰਦਰ ਸਿੰਘ ਦੀ ਢਾਈ ਕਨਾਲਾਂ ਕਣਕ ਸੜ ਕੇ ਸੁਆਹ ਹੋ ਗਈ। ਕਿਸਾਨ ਬਾਘ ਸਿੰਘ ਮਾਨ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਤੋਂ ਸਪਾਰਕਿੰਗ ਪੈਣਾ ਹੈ। ਉਹਨਾਂ ਦੱਸਿਆ ਕਿ ਜ਼ਮੀਨ ਘਰਾਂ 'ਚ ਹੋਣ ਕਾਰਨ ਵੱਡੀ ਗਿਣਤੀ 'ਚ ਲੋਕ 'ਤੇ ਇਕੱਠੇ ਹੋ ਗਏ ਅਤੇ ਅੱਗ ਬੁਝਾਊ ਗੱਡੀ ਵੀ ਮੌਕੇ 'ਤੇ ਪੁੱਜ ਗਈ ਜਿਸ ਕਾਰਨ ਲੋਕਾਂ ਦੀ ਹਿੰਮਤ ਸਦਕਾ ਅੱਗ 'ਤੇ ਕਾਬੂ ਪੈ ਗਿਆ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ। ਕਿਸਾਨਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਭਦੌੜ ਦੇ ਐੱਸਡੀਓ ਮਨੀਸ਼ ਕੁਮਾਰ ਗਰਗ ਅਤੇ ਨਵਦੀਪ ਸਿੰਘ ਜੇਈ ਸ਼ਹਿਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਰੇਕਡਾਊਨ ਹੋਣ ਤੋਂ ਬਾਅਦ ਅਚਾਨਕ ਉੱਪਰੋਂ ਤਾਰ ਟੁੱਟ ਗਈ ਤਾਰ ਦੇ ਡਿੱਗਣ ਕਾਰਨ ਅੱਗ ਲੱਗ ਗਈ ਉਹਨਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.