ਤਾਜਾ ਖਬਰਾਂ
ਸੁਲਤਾਨਪੁਰ ਲੋਧੀ, 16 ਅਪ੍ਰੈਲ-ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਸੇਚਾਂ ਵਿਖੇ ਨੌਜਵਾਨਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਸਾਹਮਣੇ ਆਈ ਹੈ। ਜਿੱਥੇ ਪਿੰਡ ਦੇ ਗ੍ਰੰਥੀ ਨੂੰ ਕਮਰੇ 'ਚ ਬੰਧਕ ਬਣਾ ਕੇ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਚ ਇਲਾਜ ਅਧੀਨ ਗ੍ਰੰਥੀ ਸਿੰਘ ਜੀਤ ਸਿੰਘ ਪੁੱਤਰ ਹਰਨੇਕ ਸਿੰਘ ਨਿਵਾਸੀ ਸੇਚਾਂ ਨੇ ਦੱਸਿਆ ਕਿ ਉਹ ਪਿਛਲੇ 13 ਸਾਲਾਂ ਤੋਂ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਪਿੰਡ ਸੇਚਾਂ ਵਿਖੇ ਗ੍ਰੰਥੀ ਦੇ ਤੌਰ ਤੇ ਸੇਵਾ ਨਿਭਾ ਰਿਹਾ ਹਾਂ। ਬੀਤੇ ਦਿਨੀਂ ਦੁਪਹਿਰ 12 ਵਜੇ ਦੇ ਕਰੀਬ ਪਿੰਡ ਦੇ ਹੀ ਚਾਰ ਤੋਂ ਪੰਜ ਵਿਅਕਤੀ ਜੋ ਕਿ ਕਥਿਤ ਤੌਰ 'ਤੇ ਨਸ਼ੇ ਦਾ ਧੰਦਾ ਕਰਦੇ ਹਨ। ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਅੰਦਰ ਗੱਡੀ ਖੜ੍ਹੀ ਕਰਕੇ ਚਲੇ ਜਾਂਦੇ ਸਨ ਜਿਨਾਂ ਨੂੰ ਮੈਂ ਕਿਹਾ ਕਿ ਉਹ ਗੱਡੀ ਗੁਰਦੁਆਰਾ ਸਾਹਿਬ ਨਾ ਲਗਾਉਣ ਤਾਂ ਉਹਨਾਂ ਨੇ ਮੈਨੂੰ ਗੁਰਦੁਆਰਾ ਸਾਹਿਬ ਦੇ ਇੱਕ ਕਮਰੇ ਦੇ ਅੰਦਰ ਲਿਜਾ ਕੇ ਬੰਧਕ ਬਣਾ ਕੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੇਰੀ ਦਾੜੀ ਅਤੇ ਕੇਸਾਂ ਦੀ ਬੇਅਦਬੀ ਕੀਤੀ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਮੇਰੇ ਤੇ ਹਮਲਾ ਕਰਕੇ ਮੈਨੂੰ ਜ਼ਖ਼ਮੀ ਵੀ ਕੀਤਾ ਗਿਆ। ਜਿਸ ਕਾਰਨ ਉਸਦੇ ਸਿਰ ਤੇ ਗੰਭੀਰ ਸੱਟ ਲੱਗੀ ਹੈ। ਉਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਜਦੋਂ ਮੇਰੀ ਮਾਤਾ ਪ੍ਰੀਤਮ ਕੌਰ ਪਤਨੀ ਹਰਨੇਕ ਸਿੰਘ ਉਮਰ 75 ਸਾਲ ਮੈਨੂੰ ਛੁਡਾਉਣ ਲਈ ਵਿੱਚ ਆਈ ਤਾਂ ਉਹਨਾਂ ਨੇ ਮੇਰੀ ਮਾਤਾ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਉਸ ਦੀ ਬਾਂਹ ਟੁੱਟ ਗਈ । ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਛੇ ਤੋਂ ਸੱਤ ਵਿਅਕਤੀ ਕਥਿਤ ਤੌਰ 'ਤੇ ਨਸ਼ੇ ਦਾ ਧੰਦਾ ਕਰਦੇ ਹਨ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਵੀ ਕਰਦੇ ਹਨ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ ।ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਇੰਸਪੈਕਟਰ ਹਰਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਚੌਕੀ ਇੰਚਾਰਜ ਨਾਲ ਗੱਲਬਾਤ ਕਰਕੇ ਪੀੜਤ ਦੇ ਬਿਆਨ ਕਲਮ ਬੰਦ ਕਰਕੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਿਤ ਗ੍ਰੰਥੀ ਸਿੰਘ ਨੂੰ ਇਨਸਾਫ ਦਿਵਾਇਆ ਜਾਵੇਗਾ।
Get all latest content delivered to your email a few times a month.