IMG-LOGO
ਹੋਮ ਪੰਜਾਬ : ਭਾਈ ਮਰਦਾਨਾ ਸੋਸਾਇਟੀ ਵਲੋ ਮੰਤਰੀ ਮੋਹੰਮਦ ਯੂਸਫ ਨੂੰ ਸਨਮਾਨਿਤ ਕੀਤਾ

ਭਾਈ ਮਰਦਾਨਾ ਸੋਸਾਇਟੀ ਵਲੋ ਮੰਤਰੀ ਮੋਹੰਮਦ ਯੂਸਫ ਨੂੰ ਸਨਮਾਨਿਤ ਕੀਤਾ

Admin user - Apr 14, 2025 06:06 PM
IMG

ਫ਼ਿਰੋਜ਼ਪੁਰ, 14 ਅਪ੍ਰੈਲ (ਜਸਵਿੰਦਰ ਸਿੰਘ ਸੰਧੂ)– ਵਿਸਾਖੀ ਮੌਕੇ ਖਾਲਸੇ ਦੇ ਜਨਮ ਦਿਵਸ ਉੱਪਰ ਵਿਸ਼ਵ ਭਾਈ ਮਰਦਾਨਾ ਸੋਸਾਇਟੀ ਵਲੋਂ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਮੋਹੰਮਦ ਯੂਸਫ ਨੂੰ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਸੋਸਾਇਟੀ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਦਿੰਦਿਆਂ ਦੱਸਿਆ ਕਿ ਇਸ ਵਾਰ ਖੁੱਲੇ ਵੀਜੇ ਦਿਵਾਉਣ ਵਿਚ ਮੰਤਰੀ ਮੋਹੰਮਦ ਯੂਸਫ਼ ਦੀ ਕੋਸਿਸ਼ ਸੀ, ਜਿਨ੍ਹਾਂ ਨੇ 7000 ਵੀਜੇ ਦੀ ਪ੍ਰਵਾਨਗੀ ਕਰਵਾਈਉਨ੍ਹਾਂ ਦੱਸਿਆ ਕਿ ਅਗਲੀ ਵਾਰ ਦੋਗੁਣਾ ਵੀਜੇ ਜਾਰੀ ਕੀਤੇ ਜਾਣਗੇ ਤੇ ਸਾਡੀ ਕੋਸਿਸ਼ ਹੋਵੇਗੀ ਕਿ 1947 ਤੋਂ ਬਾਅਦ ਹੁਣ ਸਭ ਤੋਂ ਵੱਡਾ ਜਥਾ ਪਾਕਿਸਤਾਨ ਆਇਆ ਹੈ, ਉਸੇ ਤਰ੍ਹਾਂ ਹੀ ਹਰ ਵਾਰੀ ਸਿੱਖ ਸੰਗਤ ਜਾਂ ਗੁਰੂ ਨਾਨਕ ਨਾਮ ਲੇਵਾ ਵੀਜੇ ਅਪਲਾਈ ਕਰੇਗੀਅਸੀਂ ਵੱਧ ਤੋਂ ਵੱਧ ਵੀਜੇ ਦੇਵਾਂਗੇਉਨ੍ਹਾਂ ਕਿਹਾ ਕਿ 100 ਕਮਰੇ ਨਨਕਾਣਾ ਸਾਹਿਬ ਵਿਚ ਤਿਆਰ ਹਨ ਅਤੇ 100 ਕਮਰਿਆਂ ਦੀ ਸੇਵਾ ਚੱਲ ਰਹੀ ਹੈ, ਉਹ ਵੀ ਨਵੰਬਰ ਵਿਚ ਤਿਆਰ ਹੋ ਜਾਣਗੇ। ਭਾਈ ਜੋਗਾ ਸਿੰਘ ਜੀ ਦਾ ਗੁਰਦੁਆਰੇ ਦੀ ਵੀ ਸੇਵਾ ਚੱਲ ਰਹੀ ਹੈ, ਭਾਈ ਕਰਮ ਸਿੰਘ ਗੁਰਦੁਆਰਾ ਵੀ ਸ਼ੁਰੂ ਕੀਤਾ ਹੈ। ਜਗਜੀਤ ਸਿੰਘ ਭੁੱਲਰ ਨੇ ਆਖਿਆ ਕਿ ਭਾਈ ਮਰਦਾਨਾ ਸੋਸਾਇਟੀ ਨੇ ਸਰਦਾਰ ਮੋਹੰਮਦ ਯੂਸਫ਼ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਬਾਬੇ ਕੀ ਬੇਰ ਨੂੰ ਨਵੰਬਰ ਵਿਚ ਸਿੱਖ ਸੰਗਤਾਂ ਲਈ ਖੁੱਲ੍ਹਵਾਇਆ ਜਾਵੇ। ਇਸ ਮੌਕੇ ਦਰਸ਼ਨ ਲਾਲ ਹੀਰਾ, ਨਿਰਮਲ ਸਿੰਘ, ਜੋਗਾ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.