IMG-LOGO
ਹੋਮ ਪੰਜਾਬ : ਵੈਕਸੀਨੇਸ਼ਨ ਤੋਂ ਵਾਂਝੇ ਲੋਕ ਜਲਦ ਤੋਂ ਜਲਦ ਲਵਾਉਣ ਕੋਵਿਡ ਟੀਕਾ...

ਵੈਕਸੀਨੇਸ਼ਨ ਤੋਂ ਵਾਂਝੇ ਲੋਕ ਜਲਦ ਤੋਂ ਜਲਦ ਲਵਾਉਣ ਕੋਵਿਡ ਟੀਕਾ : ਡਾ. ਅਮਾਨਤ ਬਜਾਜ

Admin user - Feb 10, 2022 07:15 AM
IMG

 

-- ਪੀਐਚਸੀ ਜੰਡਵਾਲਾ ਭੀਮੇਸ਼ਾਹ ਅਧੀਨ ਸਮੂਹ ਪਿੰਡਾਂ ਵਿੱਚ ਚਲਾਈ ਜਾ ਰਹੀ ਹੈ ਡੋਰ ਟੂ ਡੋਰ ਮੁਹਿੰਮ

ਫਾਜ਼ਿਲਕਾ 10 ਫਰਵਰੀ :( ਬਲਰਾਜ ਸਿੰਘ ਸਿੱਧੂ )

ਸਿਵਲ ਸਰਜਨ ਫਾਜ਼ਿਲਕਾ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫ਼ਸਰ (ਵਾਧੂ ਕਾਰਜਭਾਰ) ਡਾ. ਅਮਾਨਤ ਬਜਾਜ ਦੀ ਅਗਵਾਈ ਵਿੱਚ ਬਲਾਕ ਅਧੀਨ ਆਉਂਦੇ ਵੱਖ ਵੱਖ ਸਬ ਸੈਂਟਰਾਂ ਵਿੱਚ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਬਹੁਤ ਜੋਰਾਂ ਤੇ ਚੱਲ ਰਿਹਾ। 

ਜਾਣਕਾਰੀ ਦਿੰਦਿਆ ਬਲਾਕ ਮਾਸ ਮੀਡੀਆ ਅਫ਼ਸਰ ਹਰਮੀਤ ਸਿੰਘ ਜੱਸਲ ਨੇ ਦੱਸਿਆ ਕਿ ਬਲਾਕ ਅਧੀਨ ਆਉਂਦੇ ਵੱਖ ਵੱਖ ਸਬ ਸੈਂਟਰਾਂ ਦੇ ਵੱਖ ਵੱਖ ਪਿੰਡਾਂ ਵਿੱਚ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਪਿੰਡਾਂ ਦੀਆਂ ਸਰਵਜਨਿਕ ਜਗਾਵਾਂ ਤੇ ਡੋਰ ਟੂ ਡੋਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੋਗ ਵਿਅਕਤੀਆਂ ਨੂੰ ਪਹਿਲੀ ਤੇ ਦੂਜੀ ਡੋਜ਼ ਲਗਾਈ ਜਾ ਰਹੀ ਹੈ। ਬਲਾਕ ਵਿੱਚ ਕਰੀਬ ਡੇਢ ਲੱਖ ਤੋਂ ਉੱਪਰ ਯੋਗ ਵਿਅਕਤੀਆਂ ਨੂੰ ਕੋਵਿਡ ਦਾ ਟੀਕਾ ਲਾਇਆ ਜਾ ਰਿਹਾ ਹੈ। ਐਸਐਮਓ ਡਾ. ਬਜਾਜ ਨੇ ਦੱਸਿਆ ਕਿ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵੀ ਕੋਵਿਡ-19 ਦੇ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖ ਕੇ ਕਰਵਾਏ ਜਾਣੇ ਹਨ।

ਜਿਸ ਲਈ ਕੋਵਿਡ ਟੀਕਾ ਲਗਿਆ ਹੋਣਾ ਵੀ ਜਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਵਿਅਕਤੀ ਕੋਵਿਡ ਟੀਕਾ ਲਵਾਉਣ ਤੋਂ ਵਾਂਝੇ ਰਹਿ ਗਏ ਹਨ ਜਲਦ ਤੋਂ ਜਲਦ ਆਪਣਾ ਕੋਵਿਡ ਟੀਕਾ ਨੇੜਲੇ ਸਰਕਾਰੀ ਸਿਹਤ ਕੇਂਦਰ ਤੋਂ ਜਾ ਕੇ ਲਗਵਾਓ। ਐਸਆਈ ਸੁਮਨ ਕੁਮਾਰ ਨੇ ਕਿਹਾ ਕਿ ਕੋਵਿਡ ਦਾ ਖਤਰਾ ਟਲਿਆ ਹੈ ਬਿਲਕੁਲ ਖਤਮ ਨਹੀਂ ਹੋਇਆ, ਸੋ ਜਲਦ ਤੋਂ ਜਲਦ ਵੈਕਸੀਨੇਸ਼ਨ ਕਰਵਾਓ, 2 ਗਜ਼ ਦੀ ਦੂਰੀ ਬਣਾ ਕੇ ਰੱਖੋ, ਹੱਥਾਂ ਨੂੰ ਸੈਨੀਟਾਇਜਰ ਨਾਲ ਸਾਫ ਕਰੋ, ਸਮੇਂ ਸਮੇਂ ਤੇ ਹੱਥ ਧੋਵੋ। ਇਸ ਪ੍ਰੋਗਰਾਮ ਵਿੱਚ ਬਲਾਕ ਦਾ ਸਮੂਹ ਸਟਾਫ ਆਪਣਾ ਪੂਰਨ ਯੋਗਦਾਨ ਦੇ ਰਿਹਾ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.