ਤਾਜਾ ਖਬਰਾਂ
ਬਿਊਰੋ ਚੀਫ਼
ਚੰਡੀਗੜ੍ਹ 14 ਅਕਤੂਬਰ , ਪੰਜਾਬ ਦੀ ਰਾਜ ਗੱਦੀ ਹੋਰ ਰਾਜੇ ਦੇ ਹੱਥ ਆਉਣ ਤੋਂ ਬਾਅਦ ਅਫ਼ਸਰਸ਼ਾਹੀ ਦੀ ਰੱਦੋਬਦਲ ਵੱਡੀ ਪੱਧਰ ਤੇ ਜਾਰੀ ਹੈ ।
ਮੁੱਖ ਸਕੱਤਰ ਪੰਜਾਬ , ਡਾਇਰੈਕਟਰ ਜਨਰਲ ਆਫ ਪੁਲੀਸ , ਡਾਇਰੈਕਟਰ ਜਨਰਲ ਵਿਜੀਲੈਂਸ , ਐਡਵੋਕੇਟ ਜਨਰਲ ਦੇ ਤਬਾਦਲਿਆਂ ਤੋਂ ਬਾਅਦ ਜ਼ਿਲ੍ਹਿਆਂ ਦੇ ਪੁਲਿਸ ਮੁਖੀ ਅਤੇ ਡਿਪਟੀ ਕਮਿਸ਼ਨਰਾਂ ਨੂੰ ਬਦਲਣ ਦੀ ਕਾਰਵਾਈ ਲਗਾਤਾਰ ਜਾਰੀ ਹੈ ।
ਪੰਜਾਬ ਸਕੂਲ ਸਿੱਖਿਆ ਦੇ ਵੱਡੇ ਅਹੁਦੇ ਡੀ ਜੀ ਐਸ ਈ ਉੱਪਰੋਂ ਆਈ ਏ ਐੱਸ ਕ੍ਰਿਸ਼ਨ ਕੁਮਾਰ ਦਾ ਤਬਾਦਲਾ ਹੋਣ ਤੋਂ ਬਾਅਦ ਸੀਨੀਅਰ ਆਈ ਏ ਐਸ ਸ਼੍ਰੀ ਸ੍ਰੀਨਿਵਾਸਨ ਨੂੰ ਲਗਾਇਆ ਗਿਆ ਸੀ ।
ਉਹ ਡਿਪਟੀ ਕਮਿਸ਼ਨਰ ਬਠਿੰਡਾ ਦੇ ਅਹੁਦੇ ਤੋਂ ਤਬਦੀਲ ਹੋ ਕੇ ਇੱਥੇ ਆਏ ।
ਚਾਹੇ ਉਨ੍ਹਾਂ ਵੱਲੋਂ ਅਹੁਦੇ ਨੂੰ ਜੁਆਇਨ ਕਰ ਲਿਆ ਸੀ ਪਰ ਪਤਾ ਨਹੀਂ ਕਿਹੜੇ ਕਾਰਨਵਸ਼ ਉਹ ਲੰਬੀ ਛੁੱਟੀ ਤੇ ਜਾਣ ਲੱਗੇ ਹਨ ।
ਆਹਲਾ ਮਿਆਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀ ਸ਼੍ਰੀ ਬੀ ਨਿਵਾਸਨ ਨੇ ਲੰਬੀ ਛੁੱਟੀ ਲਈ ਸਰਕਾਰ ਨੂੰ ਲਿਖਿਆ ਜਾ ਰਿਹਾ ਹੈ ।
Get all latest content delivered to your email a few times a month.