ਤਾਜਾ ਖਬਰਾਂ
ਵਪਾਰਕ ਅਦਾਰਿਆਂ/ਦੁਕਾਨਾਂ ਦੇ ਕਰਮਚਾਰੀਆਂ ਨੂੰ ਪੇਡ ਹੋਲੀ ਡੇ ਕੀਤੀ ਘੋਸ਼ਿਤ- ਜਿਲ੍ਹਾ ਚੋਣ ਅਫਸਰ
ਸ੍ਰੀ ਮੁਕਤਸਰ ਸਾਹਿਬ 10 ਫਰਵਰੀ
ਸ੍ਰੀ ਹਰਪ੍ਰੀਤ ਸਿੰਘ ਸੂਦਨ ਜਿਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਕਰਵਾਈਆਂ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਮੁਖ ਰੱਖਦਿਆਂ ਜਿਲ੍ਹੇ ਵਿਚ 100 ਪ੍ਰਤੀਸ਼ਤ ਮੱਤਦਾਨ ਕਰਵਾਉਣ ਲਈ 20 ਫਰਵਰੀ 2022 ਨੂੰ ਜਿਲ੍ਹਾ ਦੀ ਹਦੂਦ ਅੰਦਰ ਆਉਂਦੇ ਸਾਰੇ ਵਪਾਰਕ ਅਦਾਰੇ ਬੰਦ ਰੱਖਣ ਦੇ ਆਦੇਸ਼ ਦਿਤੇ ਗਏ ਹਨ, ਤਾਂ ਜ਼ੋ ਵੋਟਰ ਵੋਟ ਪਾਉਣ ਦੇ ਅਧਿਕਾਰ ਤੋਂ ਵਾਝੇਂ ਨਾ ਰਹਿ ਸਕਣ।
ਉਨ੍ਹਾ ਅੱਗੇ ਦੱਸਿਆ ਕਿ ਜਿਲ੍ਹੇ ਚ ਵਪਾਰਕ ਅਦਾਰਿਆਂ/ਦੁਕਾਨਾਂ/ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ, 20 ਫਰਵਰੀ ਵੋਟਾਂ ਵਾਲੇ ਦਿਨ ਦੀ ਛੁੱਟੀ ਹੋਵੇਗੀ ਅਤੇ ਇਹਨਾ ਕਰਮਚਾਰੀਆਂ ਦੀ ਤਨਖਾਹ ਵਿਚੋਂ ਇਸ ਛੁੱਟੀ ਦੀ ਕਟੋਤੀ ਨਹੀਂ ਹੋਵੇਗੀ।
ਉੁਹਨਾ ਅੱਗੇ ਦੱਸਿਆ ਕਿ ਜੇਕਰ ਕੋਈ ਵਪਾਰਕ ਅਦਾਰਾ ਜਾਂ ਕਾਰਖਾਨੇ ਦੇ ਮਾਲਕਾਂ ਵੱਲੋਂ ਕਿਸੇ ਵੋਟਰ ਨੂੰ ਵੋਟ ਪਾਉਣ ਤੋਂ ਰੋਕਣ ਸਬੰਧੀ ਕੋਈ ਸਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਹਨਾ ਵਿਰੁਧ ਸਖਤ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।
Get all latest content delivered to your email a few times a month.