IMG-LOGO
ਹੋਮ ਹਰਿਆਣਾ/ ਚੰਡੀਗੜ੍ਹ: ਹਰਿਆਣਵੀ ਸਿੰਗਰ ਮਾਸੂਮ ਸ਼ਰਮਾ ਦੇ ਸ਼ੋਅ 'ਚ ਹੋਈ ਚਾਕੂਬਾਜ਼ੀ, ਤਿੰਨ...

ਹਰਿਆਣਵੀ ਸਿੰਗਰ ਮਾਸੂਮ ਸ਼ਰਮਾ ਦੇ ਸ਼ੋਅ 'ਚ ਹੋਈ ਚਾਕੂਬਾਜ਼ੀ, ਤਿੰਨ ਨੌਜਵਾਨ ਜ਼ਖ਼ਮੀ; ਪੁਲਿਸ ਕਰ ਰਹੀ ਜਾਂਚ

Admin user - Mar 29, 2025 06:25 PM
IMG

ਚੰਡੀਗੜ੍ਹ, 29 ਮਾਰਚ-ਪੰਜਾਬ ਯੂਨੀਵਰਸਿਟੀ ' ਸ਼ੁੱਕਰਵਾਰ ਰਾਤ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸ਼ੋਅ ' ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਝੜਪ ਹੋ ਗਈ। ਇਸ ਘਟਨਾ ਦੌਰਾਨ ਚਾਕੂ ਚੱਲੇ ਜਿਸ ਵਿਚ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ, ਜ਼ਖ਼ਮੀਆਂ ਨੂੰ ਪੀਜੀਆਈ ' ਦਾਖ਼ਲ ਕਰਵਾਇਆ ਗਿਆ ਹੈ। ਇਕ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਵੀਡੀਓ ਇੰਟਰਨੈੱਟ ਮੀਡੀਆ 'ਤੇ ਵੀ ਵਾਇਰਲ ਹੋ ਗਈ ਹੈ, ਜਿਸ ਵਿਚ ਉਸ ਦੇ ਪੈਰ ਅਤੇ ਪੱਟ 'ਤੇ ਕਈ ਥਾਂ ਚਾਕੂ ਨਾਲ ਵਾਰ ਕੀਤੇ ਗਏ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੀ ਟੀਮ ਵੀ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਸੂਮ ਸ਼ਰਮਾ ਨੇ ਸੀਐਮ ਸੈਨੀ ਨਾਲ ਕੀਤੀ ਸੀ ਮੁਲਾਕਾਤ

ਗਾਇਕ ਮਾਸੂਮ ਸ਼ਰਮਾ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ' ਹਨ। ਉਨ੍ਹਾਂ ਦੇ ਕਈ ਗਾਣੇ ਯੂਟਿਊਬ ਤੋਂ ਹਟਾ ਦਿੱਤੇ ਗਏ ਹਨ। ਹਾਲ ਹੀ ' ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨਾਲ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮਸ਼ਹੂਰ ਗਾਇਕ ਮਾਸੂਮ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਗੁਮਰਾਹ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਸਾਈਬਰ ਸੈੱਲ ਨੇ ਜੋ 10 ਗਾਣੇ ਹਟਾਏ ਹਨ, ਉਨ੍ਹਾਂ ਵਿੱਚੋਂ ਸੱਤ ਸਿਰਫ ਮੇਰੇ ਹਨ। ਬਾਕੀ ਤਿੰਨ ਗਾਣੇ ਇਸ ਲਈ ਹਟਾਏ ਗਏ, ਤਾਂ ਜੋ ਕੋਈ ਇਹ ਦੋਸ਼ ਨਾ ਲਗਾ ਸਕੇ ਕਿ ਸਿਰਫ ਮਾਸੂਮ ਸ਼ਰਮਾ ਦੇ ਗਾਣੇ ਹੀ ਹਟਾਏ ਗਏ ਹਨ। ਮਾਸੂਮ ਅਨੁਸਾਰ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਨਿਆਂ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ।

ਗੰਨ ਕਲਚਰ 'ਤੇ ਚੱਲ ਰਹੀ ਲੜਾਈ

ਹਰਿਆਣਵੀ ਗਾਣਿਆਂ ' ਗੰਨ ਕਲਚਰ ਨੂੰ ਲੈ ਕੇ ਕਲਾਕਾਰਾਂ ਵਿਚਕਾਰ ਚੱਲ ਰਹੀ ਆਪਸੀ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਕਲਾਕਾਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਇਸ ਮਾਮਲੇ ' ਹਰਿਆਣਾ ਸਰਕਾਰ ਨੇ ਦਖ਼ਲ ਦਿੱਤਾ ਹੈ। ਚੰਡੀਗੜ੍ਹ ' ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਜੇ ਲੋੜ ਪਈ ਤਾਂ ਗੰਨ ਕਲਚਰ ਵਾਲੇ ਗਾਣਿਆਂ ਖ਼ਿਲਾਫ਼ ਵਿਧਾਨਸਭਾ ' ਕਾਨੂੰਨ ਬਣਾਇਆ ਜਾਵੇਗਾ।

ਗਾਣਿਆਂ ਤੇ ਗਾਇਕਾਂ ਦੀ ਤਿਆਰ ਹੋ ਰਹੀ ਲਿਸਟ

ਦੂਜੇ ਪਾਸੇ, ਹਰਿਆਣਾ ਪੁਲਿਸ ਦੇ ਸਾਈਬਰ ਸੈਲ ਵੱਲੋਂ ਐਸੇ ਗਾਣਿਆਂ ਅਤੇ ਗਾਇਕਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚ ਗੰਨ ਕਲਚਰ ਨੂੰ ਹੱਲਾਸ਼ੇਰੀ ਮਿਲ ਰਹੀ ਹੈ। ਇਨ੍ਹਾਂ ਗਾਣਿਆਂ ' ਸ਼ਰਾਬ, ਬੰਦੂਕ ਤੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਹੁਣ ਤਕ ਇੰਟਰਨੈੱਟ ਮੀਡੀਆ ਤੋਂ ਨੌ ਗਾਣੇ ਹਟਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਜੀਂਦ ਦੇ ਜੁਲਾਨਾ ਦੇ ਬ੍ਰਾਹਮਣਵਾਸ ਦੇ ਰਹਿਣ ਵਾਲੇ ਗਾਇਕ ਮਾਸੂਮ ਸ਼ਰਮਾ ਦੇ ਸੱਤ ਗਾਣੇ ਸ਼ਾਮਲ ਹਨ। ਗਾਣਿਆਂ 'ਤੇ ਪਾਬੰਦੀ ਦੇ ਮਾਮਲੇ ' ਕਲਾਕਾਰ ਵੀ ਇੰਟਰਨੈੱਟ ਮੀਡੀਆ 'ਤੇ ਲਗਾਤਾਰ ਆਪਣੀ ਰਾਏ ਰੱਖ ਰਹੇ ਹਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.