IMG-LOGO
ਹੋਮ ਹਿਮਾਚਲ : ਸ਼ਿਮਲਾ 'ਚ ਵਾਪਰਿਆ ਵੱਡਾ ਸੜਕ ਹਾਦਸਾ, ਖੱਡ 'ਚ ਡਿੱਗੀ ਕਾਰ,...

ਸ਼ਿਮਲਾ 'ਚ ਵਾਪਰਿਆ ਵੱਡਾ ਸੜਕ ਹਾਦਸਾ, ਖੱਡ 'ਚ ਡਿੱਗੀ ਕਾਰ, ਮਾਂ-ਧੀ ਸਮੇਤ 4 ਦੀ ਮੌਤ

Admin user - Mar 26, 2025 12:41 PM
IMG

ਸ਼ਿਮਲਾ, 26 ਮਾਰਚ-ਹਿਮਾਚਲ ਦੀ ਰਾਜਧਾਨੀ ਸ਼ਿਮਲਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਸ਼ਿਮਲਾ ਦੇ ਉਪਨਗਰੀ ਖੇਤਰ 'ਚ ਆਨੰਦਪੁਰ-ਮੇਹਲੀ ਰੋਡ 'ਤੇ ਇਕ ਵਾਹਨ ਦੇ ਖੱਡ 'ਚ ਡਿੱਗਣ ਕਾਰਨ ਇਕ ਔਰਤ ਅਤੇ ਉਸ ਦੀ ਬੇਟੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਮੰਗਲਵਾਰ ਦੇਰ ਰਾਤ ਲਾਲਪਾਣੀ ਪੁਲ ਨੇੜੇ ਵਾਪਰਿਆ। ਚਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਨੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਜੈ ਸਿੰਘ ਨੇਗੀ (40), ਮੁਕੁਲ (10), ਰੂਪਾ (45) ਅਤੇ ਉਨ੍ਹਾਂ ਦੀ 14 ਸਾਲਾ ਬੇਟੀ ਪ੍ਰਗਤੀ ਵਜੋਂ ਹੋਈ ਹੈ। ਇਹ ਸਾਰੇ ਸ਼ਿਮਲਾ ਦੇ ਰਹਿਣ ਵਾਲੇ ਸਨ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.