IMG-LOGO
ਹੋਮ ਪੰਜਾਬ : ਮਿ੍ਰਤਕ ਦੇ ਪਿਤਾ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ...

ਮਿ੍ਰਤਕ ਦੇ ਪਿਤਾ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ ਲਗਾਈ ਗੁਹਾਰ

Admin user - Feb 10, 2022 03:51 AM
IMG


ਫਿਰੋਜ਼ਪੁਰ 10 ਫਰਵਰੀ (ਵਿਸ਼ਵਜੀਤ ਸਿੰਘ ਥਿੰਦ):  ਹਰ ਰੋਜ਼ ਹੋ ਰਹੀ ਗੁੰਢਾਗਰਦੀ ਨੂੰ ਪੁਲਿਸ ਨੱਥ ਪਾਉਣ ਤੋਂ ਨਾਕਾਮ ਸਾਬਿਤ ਹੋ ਰਹੀ ਹੈ। ਹਰ ਰੋਜ਼ ਨਵੀਂ ਤੋਂ ਨਵੀਂ ਘਟਨਾ ਸੁਣਨ ਨੂੰ ਮਿਲ ਰਹੀ ਹੈ, ਜਿਸ ਤਰ੍ਹਾਂ ਪਿਛਲੀ ਦਿਨੀਂ ਕੁਝ ਵਿਅਕਤੀਆਂ ਵੱਲੋਂ ਇਕ ਨੌਜਵਾਨ ਨੂੰ ਸ਼ਰੇਆਮ ਕਿਰਚਾ ਅਤੇ ਬੇਸਬਾਲ ਮਾਰ ਕੇ ਜ਼ਖਮੀ ਕਰ ਦਿੱਤਾ ਸੀ, ਜਿਸਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਨੇ ਨਾਂ ਤਾਂ ਉਨ੍ਹਾਂ ਵਿਅਕਤੀਆਂ ਨੂੰ ਹੁਣ ਤੱਕ ਫੜਿਆਂ ਤੇ ਨਾਂ ਹੀ ਉਨ੍ਹਾਂ ਦੇ ਖਿਲਾਫ ਕੋਈ ਬਣਦੀ ਕਾਰਵਾਈ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਾ ਮਿ੍ਰਤਕ ਦੇ ਪਿਤਾ ਗੁਰਦੇਵ ਸਿੰਘ ਵਾਸੀ ਫਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ ਉਸਦੇ ਲੜਕੇ ਸਤਨਾਮ ਸਿੰਘ ਨੂੰ ਪਿਛਲੀ 12 ਜਨਵਰੀ 2022 ਨੂੰ ਮਾਰ ਦੇਣ ਦੀ ਨਿਯਤ ਨਾਲ ਕਮਲਦੀਪ ਸ਼ਰਮਾ ਪੁੱਤਰ ਖਰੈਤੀ ਲਾਲ ਵਾਸੀ ਘੁਮਿਹਾਰ ਮੰਡੀ ਫਿਰੋਜ਼ਪੁਰ ਛਾਉਣੀ ਵਗੈਰਾ ਨੇ ਕਿਰਚਾਂ ਅਤੇ ਬੇਸਬਾਲ ਨਾਲ ਸਿਰ ਵਿਚ ਗੰਭੀਰ ਸੱਟਾਂ ਮਾਰੀਆਂ ਸਨ, ਜੋ ਮੇਰਾ ਲੜਕਾ ਈਐੱਮਸੀ ਹਸਪਤਾਲ ਅੰਮਿ੍ਰਤਸਰ ਵਿਖੇ ਜੇਰੇ ਇਲਾਜ ਸੀ ਅਤੇ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਹੋਣ ਕਰਕੇ ਉਸ ਦੀ 9 ਫਰਵਰੀ 2022 ਨੂੰ ਦੌਰਾਨੇ ਇਲਾਜ ਮੌਤ ਹੋ ਗਈ ਸੀ। ਉਸਦੇ ਬਿਆਨਾਂ ਤੇ ਉਕਤ ਦੋਸ਼ੀਆਂ ਦੇ ਖਿਲਾਫ ਥਾਣਾ ਕੈਂਟ ਫਿਰੋਜਪੁਰ ਵਿਚ ਉਕਤ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿਚ 28 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਹੁਣ ਤੱਕ ਦੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕੀਤਾ ਤੇ ਨਾ ਕੋਈ ਕਾਰਵਾਈ ਕੀਤੀ ਗਈ ਹੈ। ਮੁਲਜ਼ਮ ਅਜੇ ਵੀ ਖੁਲ੍ਹੇਆਮ ਘੁੰਮ ਰਹੇ ਹਨ। ਪੀੜਤ ਪਿਤਾ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕੀ ਮੁਲਜ਼ਮਾਂ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ ਅਤੇ ਮੁਕੱਦਮੇ ਵਿਚ ਜੁਰਮਾਂ ਦਾ ਵਾਧਾ ਕੀਤਾ ਜਾਵੇ। ਜੇਕਰ ਅੱਜ ਸ਼ਾਮ ਤੱਕ ਦੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕੀਤਾ ਜਾਂਦਾ ਤਾਂ ਉਹ ਆਪਣੇ ਲੜਕੇ ਦਾ ਅੰਤਿਮ ਸੰਸਕਾਰ ਨਹੀਂ ਕਰੇਗਾ ਅਤੇ ਉਹ ਮਜ਼ਬੂਰ ਹੋ ਕੇ ਪਰਿਵਾਰ ਸਮੇਤ ਧਰਨਾ ਦੇਵੇਗਾ, ਜਿਸ ਦੀ ਜ਼ਿੰਮੇਵਾਰੀ ਸਬੰਧਤ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। 
 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.