ਤਾਜਾ ਖਬਰਾਂ
ਸੰਗਰੂਰ, 10 ਫਰਵਰੀ:
ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ ਸੰਗਰੂਰ ਦੇ 5 ਵਿਧਾਨ ਸਭਾ ਹਲਕਿਆਂ ਵਿੱਚ ਦਿਵਿਆਂਗ ਵੋਟਰਾਂ, 80 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਤੇ ਕੋਵਿਡ ਪਾਜੀਟਿਵ ਪਾਏ ਲੋਕਾਂ ਨੂੰ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਸੁਵਿਧਾ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫਸਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਹਰ ਵੋਟਰ ਨੂੰ ਵੋਟ ਪਾਉਣ ਦੀ ਸੁਵਿਧਾ ਦੇਣ ਵਾਸਤੇ ਇਸ ਵਾਰ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਹੈ। ਇਸ ਕਾਰਜ ਲਈ ਇਨਾਂ ਵੋਟਰਾਂ ਨੇ ਆਪਣੇ ਬੀਐਲਓ ਰਾਹੀਂ 12 ਡੀ ਫਾਰਮ ਭਰਿਆ ਹੈ। ਇਸ ਮਗਰੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਵਾਉਣ ਵਾਸਤੇ ਟੀਮਾਂ ਬਣਾਈਆਂ ਗਈਆਂ ਹਨ, ਜਿਨਾਂ ਵੱਲੋਂ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਵਿਧਾਨ ਸਭਾ ਹਲਕਾ ਸੰਗਰੂਰ ਵਿਖੇ ਚਾਰ ਮੈਂਬਰੀ ਟੀਮਾਂ ਇਸ ਕਾਰਜ ਲਈ 11 ਤੋਂ 14 ਫਰਵਰੀ ਤੱਕ ਮੁਹਿੰਮ ਚਲਾਉਣਗੀਆਂ ਜਿਸ ਵਿੱਚ ਮਾਈਕਰੋ ਅਬਜ਼ਰਵਰ, ਦੋ ਪੋਲਿੰਗ ਅਫ਼ਸਰ, ਸੁਰੱਖਿਆ ਕਰਮੀ ਤੇ ਵੀਡੀਓਗ੍ਰਾਫਰ ਹੋਵੇਗਾ, ਜੋ ਪੋਸਟਲ ਬੈਲਟ ਰਾਹੀਂ ਵੋਟ ਦੀ ਆਪਸ਼ਨ ਅਪਲਾਈ ਕਰਨ ਵਾਲੇ ਵੋਟਰ ਦੇ ਘਰ ਵੋਟ ਪਵਾਉਣ ਲਈ ਜਾਂਦੇ ਹਨ ਤੇ ਇਸ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਂਦੀ ਹੈ।
ਉਨਾਂ ਦੱਸਿਆ ਕਿ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਵਾਲਾ ਵਿਅਕਤੀ ਬਾਅਦ ਵਿੱਚ ਪੋਲਿੰਗ ਸਟੇਸ਼ਨ ’ਤੇ ਜਾ ਕੇ ਵੋਟ ਨਹੀਂ ਪਾ ਸਕਦਾ।
Get all latest content delivered to your email a few times a month.