IMG-LOGO
ਹੋਮ ਰਾਸ਼ਟਰੀ: ਆਮ ਆਦਮੀ ਪਾਰਟੀ 'ਚ ਵੱਡਾ ਬਦਲਾਅ, ਸਿਸੋਦੀਆ ਨੂੰ ਪੰਜਾਬ ਭੇਜਿਆ;...

ਆਮ ਆਦਮੀ ਪਾਰਟੀ 'ਚ ਵੱਡਾ ਬਦਲਾਅ, ਸਿਸੋਦੀਆ ਨੂੰ ਪੰਜਾਬ ਭੇਜਿਆ; ਸੌਰਭ ਭਾਰਦਵਾਜ ਨੂੰ ਮਿਲੀ ਦਿੱਲੀ ਦੀ ਕਮਾਂਡ

Admin user - Mar 21, 2025 01:38 PM
IMG

ਨਵੀਂ ਦਿੱਲੀ, 21 ਮਾਰਚ-ਦਿੱਲੀ 'ਚ ਸੱਤਾ ਗਵਾਉਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਹੋਰਨਾਂ ਸੂਬਿਆਂ 'ਚ ਆਪਣੇ ਸੰਗਠਨ ਦਾ ਵਿਸਥਾਰ ਕਰਨ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮੀਟਿੰਗ 'ਚ ਫੈਸਲਾ ਲੈਂਦੇ ਹੋਏ ਗੋਪਾਲ ਰਾਏ ਦੀ ਥਾਂ ਸੌਰਭ ਭਾਰਦਵਾਜ ਨੂੰ ਦਿੱਲੀ ਦਾ ਇੰਚਾਰਜ ਬਣਾਇਆ ਗਿਆ ਹੈ। ਉੱਥੇ ਹੀ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਗਿਆ।
ਚਾਰ ਸੂਬਿਆਂ ਦੇ ਇੰਚਾਰਜ ਥਾਪੇ

ਅਰਵਿੰਦ ਕੇਜਰੀਵਾਲ ਦੇ ਘਰ ਹੋਈ ਪੀਏਸੀ ਦੀ ਮੀਟਿੰਗ 'ਚ ਚਾਰ ਸੂਬਿਆਂ ਦੇ ਇੰਚਾਰਜ ਨਿਯੁਕਤ ਕੀਤੇ ਗੇ। ਇਨ੍ਹਾਂ ਵਿਚ ਸਭ ਤੋਂ ਮਹੱਤਵਪੂਰਨ ਹੈ ਸੌਰਭ ਭਾਰਦਵਾਜ ਨੂੰ ਦਿੱਲੀ ਦਾ ਇੰਚਾਰਜ ਲਾਉਣਾਜੰਮੂ-ਕਸ਼ਮੀਰ ਤੋਂ ਮਹਿਰਾਜ ਮਲਿਕ ਇੰਚਾਰਜ ਬਣਾਏ ਗਏ ਜਦਕਿ ਪਹਿਲਾਂ ਦਿੱਲੀ ਦੇ ਇੰਚਾਰਜ ਰਹੇ ਗੋਪਾਲ ਰਾਏ ਨੂੰ ਗੁਜਰਾਤ ਦਾ ਇੰਚਾਰਜ ਬਣਾਇਆ ਗਿਆ ਹੈ। ਪੰਕਜ ਗੁਪਤਾ ਨੂੰ ਗੋਆ ਦਾ ਇੰਚਾਰਜ ਥਾਪਿਆ ਗਿਆ ਤੇ ਸੰਦੀਪ ਪਾਠਕ ਨੂੰ ਛੱਤੀਸਗੜ੍ਹ ਦਾ ਇੰਚਾਰਜ ਲਗਾਇਆ ਗਿਆ ਹੈ। ਦਿੱਲੀ ਦੇ ਸਾਬਕਾ ਡਿਪਟੀ ਸੀਐਮ ਰਹੇ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ, ਜਦਕਿ ਸਤਿੰਦਰ ਜੈਨ ਨੂੰ ਪੰਜਾਬ ਦਾ ਸਹਿ-ਇੰਚਾਰਜ ਲਾਇਆ ਗਿਆ ਹੈ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.