IMG-LOGO
ਹੋਮ ਰਾਸ਼ਟਰੀ: ਨਾਗਪੁਰ ਹਿੰਸਾ ਦਾ ਮਾਸਟਰਮਾਈਂਡ ਗ੍ਰਿਫ਼ਤਾਰ, ਗਡਕਰੀ ਖ਼ਿਲਾਫ਼ ਇਸ ਪਾਰਟੀ ਤੋਂ...

ਨਾਗਪੁਰ ਹਿੰਸਾ ਦਾ ਮਾਸਟਰਮਾਈਂਡ ਗ੍ਰਿਫ਼ਤਾਰ, ਗਡਕਰੀ ਖ਼ਿਲਾਫ਼ ਇਸ ਪਾਰਟੀ ਤੋਂ ਲੜੀ ਸੀ ਲੋਕ ਸਭਾ ਚੋਣ

Admin user - Mar 19, 2025 06:12 PM
IMG

ਨਵੀਂ ਦਿੱਲੀ, 19 ਮਾਰਚ-ਪੁਲਿਸ ਨੇ ਸੋਮਵਾਰ ਨੂੰ ਨਾਗਪੁਰ ਵਿੱਚ ਹੋਈ ਹਿੰਸਾ ਦੇ ਮਾਸਟਰਮਾਈਂਡ ਫਹੀਮ ਸ਼ਮੀਮ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਮੀਮ ਖਾਨ 'ਤੇ ਲੋਕਾਂ ਨੂੰ ਹਿੰਸਾ ਲਈ ਭੜਕਾਉਣ ਦਾ ਦੋਸ਼ ਹੈ। ਅਦਾਲਤ ਨੇ ਉਸ ਨੂੰ 21 ਮਾਰਚ ਤੱਕ ਹਿਰਾਸਤ ਵਿੱਚ ਭੇਜ ਦਿੱਤਾ। ਪੁਲਿਸ ਨੇ ਫਹੀਮ ਖਾਨ ਸਮੇਤ 51 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁੱਖ ਦੋਸ਼ੀ 38 ਸਾਲਾ ਫਹੀਮ ਸ਼ਮੀਮ ਖਾਨ ਹਿੰਸਾ ਭੜਕਾਉਣ ਲਈ ਜ਼ਿੰਮੇਵਾਰ ਹੈ। ਉਹ ਘੱਟ ਗਿਣਤੀ ਡੈਮੋਕ੍ਰੇਟਿਕ ਪਾਰਟੀ (MNDP) ਦਾ ਨਾਗਪੁਰ ਪ੍ਰਧਾਨ ਹੈ।ਫਹੀਮ ਖਾਨ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਖਿਲਾਫ਼ ਚੋਣ ਲੜੀ ਸੀ। ਉਹ ਨਾਗਪੁਰ ਦੇ ਸੰਜੇ ਬਾਗ ਕਲੋਨੀ ਯਸ਼ੋਧਰਾ ਨਗਰ ਦਾ ਰਹਿਣ ਵਾਲਾ ਹੈ। ਉਹ 2024 ਵਿੱਚ ਨਿਤਿਨ ਗਡਕਰੀ ਤੋਂ 6.5 ਲੱਖ ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਹਾਰ ਗਿਆ ਸੀ। ਉਸ ਨੂੰ 1073 ਵੋਟਾਂ ਮਿਲੀਆਂ ਸਨ।ਸੋਮਵਾਰ ਨੂੰ ਮਹਾਰਾਸ਼ਟਰ ਤੋਂ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵੀਐਚਪੀ ਤੇ ਬਜਰੰਗ ਦਲ ਵਰਗੇ ਹਿੰਦੂ ਸੰਗਠਨਾਂ ਵੱਲੋਂ ਕੀਤੇ ਗਏ ਰਾਜ ਵਿਆਪੀ ਵਿਰੋਧ ਪ੍ਰਦਰਸ਼ਨ ਦੇ ਜਵਾਬ ਵਿੱਚ ਨਾਗਪੁਰ ਵਿੱਚ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਵਾਪਰੀਆਂ। ਇਸ ਮਾਮਲੇ ਵਿੱਚ ਪੰਜ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਤੇ ਲਗਪਗ 50 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਇੱਕ ਮਸਜਿਦ ਤੋਂ ਕੀਤੀ ਗਈ ਸੀ ਅਪੀਲ, ਇਸ ਕਾਰਨ ਇਕੱਠੀ ਹੋਈ ਭੀੜ: ਵੀਐਚਪੀ

ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਹੈ ਕਿ ਇੱਕ ਦਿਨ ਪਹਿਲਾਂ ਨਾਗਪੁਰ ਵਿੱਚ ਹੋਈ ਹਿੰਸਾ ਪਹਿਲਾਂ ਤੋਂ ਯੋਜਨਾਬੱਧ ਸੀ। ਵੀਐਚਪੀ ਦੇ ਵਿਦਰਭ ਸੂਬੇ ਦੇ ਮੰਤਰੀ ਦੇਵੇਸ਼ ਮਿਸ਼ਰਾ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਸ਼ਾਸਨ ਨੂੰ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਲਗਾਇਆ ਜਾਣਾ ਚਾਹੀਦਾ ਹੈ। ਵੀਐਚਪੀ ਦੇ ਧਰਮ ਪ੍ਰਸਾਰ ਪ੍ਰਮੁੱਖ ਰਾਜਕੁਮਾਰ ਸ਼ਰਮਾ ਨੇ ਦਾਅਵਾ ਕੀਤਾ ਕਿ ਚਿਟਨਿਸ ਪਾਰਕ ਸਾਹਮਣੇ ਸਥਿਤ ਇੱਕ ਮਸਜਿਦ ਤੋਂ ਇੱਕ ਅਪੀਲ ਕੀਤੀ ਗਈ ਸੀ, ਜਿਸ ਕਾਰਨ ਸੋਮਵਾਰ ਨੂੰ ਭੀੜ ਇਕੱਠੀ ਹੋ ਗਈ।ਉਨ੍ਹਾਂ ਨੇ ਮਸਜਿਦ ਦੇ ਟਰੱਸਟੀਆਂ ਤੇ ਸਬੰਧਤ ਮੌਲਵੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਦੇਵੇਸ਼ ਮਿਸ਼ਰਾ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਨਾਗਪੁਰ ਵਿੱਚ ਵੀਐਚਪੀ ਤੇ ਬਜਰੰਗ ਦਲ ਦੀ ਅਗਵਾਈ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਧਾਰਮਿਕ ਪੰਕਤੀਆਂ ਲਿਖੀਆਂ ਹੋਈਆ ਚਾਦਰਾ ਸਾੜੀਆਂ ਗਈਆਂ, ਜਿਸ ਕਾਰਨ ਹਿੰਸਾ ਹੋਈ। ਉਨ੍ਹਾਂ ਕਿਹਾ ਕਿ ਵੀਐਚਪੀ ਨੇ ਪੂਰੇ ਮਹਾਰਾਸ਼ਟਰ ਵਿੱਚ ਸ਼ਾਂਤੀਪੂਰਵਕ ਅੰਦੋਲਨ ਕੀਤਾ ਪਰ ਨਾਗਪੁਰ ਵਿੱਚ ਔਰੰਗਜ਼ੇਬ ਦੇ ਕੁਝ ਪ੍ਰਸ਼ੰਸਕਾਂ ਨੇ ਹਿੰਸਾ ਭੜਕਾਉਣ ਲਈ ਅਫਵਾਹਾਂ ਫੈਲਾਈਆਂ।

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.