IMG-LOGO
ਹੋਮ ਪੰਜਾਬ : ਸਰਕਾਰੀ ਹਾਈ ਸਕੂਲ ਬੰਨ ਵਾਲਾ ਹਨਵੰਤਾ ਵਿਖੇ ਜਿਲਾ ਪੱਧਰੀ ਕਰਾਟੇ...

ਸਰਕਾਰੀ ਹਾਈ ਸਕੂਲ ਬੰਨ ਵਾਲਾ ਹਨਵੰਤਾ ਵਿਖੇ ਜਿਲਾ ਪੱਧਰੀ ਕਰਾਟੇ ਮੁਕਾਬਲਿਆਂ ਦਾ ਆਯੋਜਨ

Admin user - Mar 18, 2025 08:44 PM
IMG


ਫਾਜ਼ਿਲਕਾ 18 ਮਾਰਚ-  ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਪ੍ਰਸ਼ਿਕਸ਼ਣ ਤਹਿਤ ਜਿਲਾ ਪੱਧਰੀ ਕਰਾਟੇ ਮੁਕਾਬਲਿਆਂ ਦਾ ਆਯੋਜਨ ਸਰਕਾਰੀ ਹਾਈ ਸਕੂਲ ਬੰਨ ਵਾਲਾ ਹਨਵੰਤਾ ਵਿਖੇ ਕੀਤਾ ਗਿਆ| ਇਸ ਮੌਕੇ ਵਿਧਾਇਕ ਫਾਜ਼ਿਲਕਾ ਦੀ ਧਰਮ ਪਤਨੀ ਖੁਸ਼ਬੂ ਸਾਵਨ ਸੁੱਖਾ ਸਵਨਾ ਨੇ ਸ਼ਿਰਕਤ ਕਰਕੇ ਲੜਕੀਆਂ ਦੀ  ਹੌਸਲਾ ਅਫਜਾਈ ਕੀਤੀ| ਇਸ ਮੌਕੇ ਉਨਾਂ ਨਾਲ ਜਿਲਾ ਸਿੱਖਿਆ ਅਫਸਰ ਸਤੀਸ਼ ਕੁਮਾਰ, ਉਪ ਜਿਲਾ ਸਿੱਖਿਆ ਅਫਸਰ ਪੰਕਜ ਅੰਗੀ, ਡੀਐਸਐਮ ਪ੍ਰਦੀਪ ਕੰਬੋਜ ਅਤੇ ਪੰਕਜ ਕੰਬੋਜ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ|  ਖੁਸ਼ੀ ਫਾਊਂਡੇਸ਼ਨ ਦੇ ਚੇਅਰ ਪਰਸਨ ਖੁਸ਼ਬੂ ਸਾਵਨ ਸੁੱਖਾ ਸਵਨਾ ਨੇ ਲੜਕੀਆਂ ਦੀ ਹੌਸਲਾ ਅਫਜਾਈ ਕਰਦਿਆ ਕਿਹਾ ਕਿ ਜਿਵੇਂ ਰਾਣੀ ਲਕਸ਼ਮੀ ਬਾਈ ਇਕੱਲਿਆਂ ਹੀ ਲੜੀ ਸੀ ਤੇ ਦੁਸ਼ਮਣਾਂ ਦੇ ਛੱਕੇ ਛੁਡਾ ਦਿੱਤੇ ਸੀ | ਉਸੇ ਤਰ੍ਹਾਂ ਹੀ ਲੜਕੀਆਂ  ਰਾਣੀ ਲਕਸ਼ਮੀ ਬਾਈ ਦੀ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਹੁਨਰ ਦੇ ਜੋਹਰ ਦਿਖਾ ਰਹੀਆਂ ਹਨ| ਉਨ੍ਹਾਂ  ਸਿੱਖਿਆ ਵਿਭਾਗ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਕਰਨ ਨਾਲ ਲੜਕੀਆਂ ਅੰਦਰ ਹੋਰ ਜੋਸ਼ ਪੈਦਾ ਹੋਵੇਗਾ ਤੇ ਹੋਰ ਆਤਮ ਨਿਰਭਰ ਬਣਨਗੀਆਂ| ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਦੇ ਆਯੋਜਨ ਨਾਲ ਲੜਕੀਆਂ ਕਿਸੇ ਉੱਤੇ ਨਿਰਭਰ ਨਾ ਹੋ ਕੇ ਜ਼ਿੰਦਗੀ ਵਿੱਚ ਪੇਸ਼ ਆਉਂਦੀਆਂ ਚੁਨੌਤੀਆਂ ਦਾ ਖੁਦ ਮੁਕਾਬਲਾ ਕਰ ਸਕਣਗੀਆ|   ਇਨ੍ਹਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਵਿੱਚ ਭਾਰਤੀ ਏਅਰਟੈਲ ਫਾਊਂਡੇਸ਼ਨ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਰਿਹਾ ਜਿਸ ਵਿੱਚ ਪ੍ਰਦੀਪ ਕੁਮਾਰ ਅਤੇ ਉਨਾਂ  ਦੀ ਟੀਮ ਨਾਲ ਮੌਜੂਦ ਸੀ |

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.