IMG-LOGO
ਹੋਮ ਰਾਸ਼ਟਰੀ: ਪ੍ਰਸਿੱਧ ਰੈਸਲਰ ਗ੍ਰੇਟ ਖਲੀ ਹੋਏ ਭਾਜਪਾ ਵਿੱਚ ਸ਼ਾਮਲ

ਪ੍ਰਸਿੱਧ ਰੈਸਲਰ ਗ੍ਰੇਟ ਖਲੀ ਹੋਏ ਭਾਜਪਾ ਵਿੱਚ ਸ਼ਾਮਲ

Admin user - Feb 10, 2022 02:41 AM
IMG

  ਸੁਰਜੀਤ ਕੌਰ

ਨਵੀਂ ਦਿੱਲੀ 10 ਫਰਵਰੀ , ਦ ਗ੍ਰੇਟ ਖਲੀ ਦੇ ਨਾਮ ਨਾਲ ਮਸ਼ਹੂਰ ਦਲੀਪ ਸਿੰਘ ਰਾਣਾ  ਨੇ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ 

 ਅੰਤਰਰਾਸ਼ਟਰੀ ਪੱਧਰ ਤੇ ਡਬਲਿਊ ਡਬਲਿਊ  ਰੈਸਲਿੰਗ ਇੰਟਰਟੇਨਮੈਂਟ ਵਿਚ ਉਸ ਨੇ ਦਸ ਸਾਲ ਤੋਂ ਵੱਧ ਸਮਾਂ ਭਾਗ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਖੱਟੀ ਹੈ   । 

ਹੁਣ ਉਹ ਰੈਸਲਿੰਗ ਤੋਂ ਰਿਟਾਇਰ ਹੋ ਚੁੱਕੇ ਸੀ  ।

 ਹੁਣ ਜਦ ਕਿ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦਾ ਪ੍ਰੋਸੈਸ ਅਮਲ ਵਿੱਚ ਹੈ ਤਾਂ ਇਨ੍ਹਾਂ ਦਿਨਾਂ ਵਿੱਚ ਗ੍ਰੇਟ ਖਲੀ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਵੱਡੀ ਕਾਰਵਾਈ ਹੈ ।

 ਗਰੇਟ ਖਲੀ ਚਾਹੇ ਜਲੰਧਰ ਸ਼ਹਿਰ ਨਾਲ ਸੰਬੰਧ ਰੱਖਦੇ ਹਨ ਅਤੇ ਉਥੇ ਇਕ ਟ੍ਰੇਨਿੰਗ ਸੈਂਟਰ ਚਲਾ ਰਹੇ ਹਨ ਪਰ ਪੂਰੇ ਦੇਸ਼ ਵਿਚ ਚਲ ਰਹੇ ਚੋਣ ਅਮਲ ਦੌਰਾਨ ਸਟੇਜਾਂ ਉੱਪਰ ਗ੍ਰੇਟ ਖਲੀ ਦੀ ਮੌਜੂਦਗੀ ਆਮ ਲੋਕਾਂ ਲਈ ਵੱਡੀ ਖਿੱਚ ਦਾ ਕੇਂਦਰ ਬਣੇਗੀ ।

 ਗ੍ਰੇਟ ਖਲੀ ਦੀ ਬਾਡੀ ਦਾ ਦੋ ਕੁਇੰਟਲ ਤੋਂ ਉੱਪਰ ਵਜ਼ਨ , ਸਾਢੇ ਸੱਤ ਫੁੱਟ ਲੰਬਾਈ ਅਤੇ ਭਾਰੀ ਡੀਲ ਡੌਲ ਵਾਲਾ ਸਰੀਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਦਾ ਆ ਰਿਹਾ ਹੈ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.