ਤਾਜਾ ਖਬਰਾਂ
ਬਲਦੇਵ ਰਾਜ ਥਿੰਦ
ਪਟਿਆਲਾ 10 ਫ਼ਰਵਰੀ , ਦੇਸ਼ ਦੀ ਕੇਂਦਰੀ ਸਰਕਾਰ ਵਿਚ ਹੋਮ ਮਨਿਸਟਰ ਅਮਿਤ ਸ਼ਾਹ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਅਤੇ ਭਰਾਤਰੀ ਸਿਆਸੀ ਪਾਰਟੀਆਂ ਦੇ ਗੱਠਜੋੜ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੰਜਾਬ ਪੁੱਜ ਰਹੇ ਹਨ ।
13 ਫਰਵਰੀ ਦਿਨ ਐਤਵਾਰ ਨੂੰ ਅਮਿਤ ਸ਼ਾਹ ਪਟਿਆਲਾ ਵਿਖੇ ਪੁੱਜ ਕੇ ਗੱਠਜੋੜ ਉਮੀਦਵਾਰਾਂ ਨੂੰ ਜੇਤੂ ਬਣਾਉਣ ਦੀ ਅਪੀਲ ਕਰਨਗੇ ।
ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਅਨਿਲ ਚੰਦਰ ਸ਼ਾਹ ਉਹ ਸਿਆਸਤਦਾਨ ਹੈ ਜੋ ਵਰਤਮਾਨ ਵਿੱਚ ਗ੍ਰਹਿ ਮੰਤਰੀ ਅਤੇ ਭਾਰਤ ਦੇ ਪਹਿਲੇ ਸਹਿਕਾਰਤਾ ਮੰਤਰੀ ਵਜੋਂ ਸੇਵਾ ਨਿਭਾ ਰਿਹਾ ਹੈ ।
ਉਹਨਾਂ 2014 ਤੋਂ 2020 ਤੱਕ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਵਜੋਂ ਸੇਵਾ ਨਿਭਾਈ।
ਉਸਨੇ 2014 ਤੋਂ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਦੇ ਚੇਅਰਮੈਨ ਵਜੋਂ ਵੀ ਕੰਮ ਕੀਤਾ।
ਉਹ ਸੰਸਦ ਦੇ ਹੇਠਲੇ ਸਦਨ, ਲੋਕ ਸਭਾ ਲਈ ਚੁਣੇ ਗਏ ਸਨ।
2019 ਦੀਆਂ ਭਾਰਤੀ ਆਮ ਚੋਣਾਂਵਿੱਚ ਉਹ ਗਾਂਧੀਨਗਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ ।
ਇਸ ਤੋਂ ਪਹਿਲਾਂ, ਉਹ 2017 ਵਿੱਚ ਗੁਜਰਾਤ ਤੋਂ ਸੰਸਦ ਦੇ ਉਪਰਲੇ ਸਦਨ, ਰਾਜ ਸਭਾ ਦੇ ਮੈਂਬਰ ਵਜੋਂ ਚੁਣਕੇ ਆਏ ।
54 ਸਾਲ ਦੀ ਉਮਰ ਵਿੱਚ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਵਜੋਂ ਸਹੁੰ ਚੁੱਕੀ, ਉਹ ਸਭ ਤੋਂ ਘੱਟ ਉਮਰ ਦੇ ਪੂਰੇ ਸਮੇਂ ਦੇ ਗ੍ਰਹਿ ਮੰਤਰੀ ਹਨ।
ਉਹ ਭਾਜਪਾ ਦਾ ਮੁੱਖ ਨੀਤੀ ਘਾੜੇ ਹਨ ।
ਅਮਿਤ ਸ਼ਾਹ ਨਰਿੰਦਰ ਮੋਦੀ ਦਾ ਨਜ਼ਦੀਕੀ ਸਹਿਯੋਗੀ ਹਨ ।
ਪੰਜਾਬ ਅੰਦਰ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਉਹ ਉਨ੍ਹਾਂ ਦੀ ਆਮਦ ਵੱਡੇ ਮਾਇਨੇ ਰੱਖਦੀ ਹੈ ।
Get all latest content delivered to your email a few times a month.